
ਕਰਨਾਟਕ, 22 ਜਨਵਰੀ 2025 : ਕਰਨਾਟਕ ਦੇ ਉੱਤਰਾ ਕੰਨੜ ਜ਼ਿਲ੍ਹੇ ਦੇ ਯੇਲਾਪੁਰਾ ਵਿੱਚ ਬੁੱਧਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਟਰੱਕ 50 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਿਆ, ਜਿਸ ਕਾਰਨ 10 ਲੋਕਾਂ ਦੀ ਮੌਤ ਹੋ ਗਈ ਅਤੇ 15 ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪੁਲੀਸ ਅਨੁਸਾਰ ਇਹ ਟਰੱਕ ਸਾਵਨੂਰ ਤੋਂ ਯੇਲਾਪੁਰ ਦੇ ਮੇਲੇ ਵਿੱਚ ਫਲ ਤੇ ਸਬਜ਼ੀਆਂ ਲੈ ਕੇ ਜਾ ਰਿਹਾ ਸੀ। ਇਸ ਵਿੱਚ 25 ਤੋਂ ਵੱਧ ਲੋਕ ਸਨ। ਸਵੇਰੇ 5 ਵਜੇ ਦੇ ਕਰੀਬ ਸਾਵਨੂਰ-ਹੁਬਲੀ ਹਾਈਵੇਅ 'ਤੇ ਦੂਜੇ ਵਾਹਨ ਨੂੰ ਰਸਤਾ ਦੇਣ ਦੀ ਕੋਸ਼ਿਸ਼ ਕਰਦੇ ਹੋਏ ਟਰੱਕ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਟਰੱਕ ਟੋਏ 'ਚ ਡਿੱਗ ਗਿਆ। ਐੱਸਪੀ ਐੱਮ ਨਰਾਇਣ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਸੜਕ ਦੇ ਕੰਢੇ ਘਾਟੀ ਵਾਲੇ ਪਾਸੇ ਸੁਰੱਖਿਆ ਦੀਵਾਰ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ। ਮ੍ਰਿਤਕਾਂ ਦੀ ਪਛਾਣ ਫੈਯਾਜ਼ ਜਮਖੰਡੀ (45), ਵਸੀਮ ਮੁਦਗੇਰੀ (35), ਏਜਾਜ਼ ਮੁੱਲਾ (20), ਸਾਦਿਕ ਬਾਸ਼ਾ (30), ਗੁਲਾਮ ਹੁਸੈਨ ਜਵਾਲੀ (40), ਇਮਤਿਆਜ਼ ਮੁਲਾਕੇਰੀ (36), ਅਲਫਾਜ਼ ਜਾਫਰ ਮੰਡਕੀ (25) ਵਜੋਂ ਹੋਈ ਹੈ। ਜਿਲਾਨੀ ਅਬਦੁਲ ਜਖਤੀ (25), ਅਸਲਮ ਬਾਬੁਲੀ ਬੇਨੀ (24) ਵਜੋ ਹੋਈ ਹੈ। ਇਸ ਤੋਂ ਇਲਾਵਾ ਇੱਕ ਹੋਰ ਹਾਦਸਾ ਵਾਪਰਿਆ ਹੈ, ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਕਰਨਾਟਕ ਦੇ ਰਾਏਚੂਰ 'ਚ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ 'ਚ ਕਾਰ ਪਲਟਣ ਨਾਲ 4 ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ।ਇਹ ਹਾਦਸਾ ਸਿੰਧਨੂਰ ਟਰੈਫਿਕ ਥਾਣੇ ਅਧੀਨ ਆਉਂਦਾ ਹੈ। ਫਿਲਹਾਲ ਇਸ ਹਾਦਸੇ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਮਿਲੀ ਹੈ।