ਸਿਵਲ ਹਸਪਤਾਲ ਜਗਰਾਉ ਵਿੱਚ ਵਿਸ਼ਵ ਏਡਜ ਦਿਵਸ ਮਨਾਇਆ

ਜਗਰਾਉ  ( ਰਛਪਾਲ ਸਿੰਘ ਸ਼ੇਰਪੁਰੀ ) : ਸ਼ਿਵਲ ਹਸਪਤਾਲ ਜਗਰਾਉ ਵਿਖੇ ਡਾਂ ਪੁਨੀਤ ਸਿੱਧੂ ਸੀਨੀਅਰ ਮੈਡੀਕਲ ਅਫਸ਼ਰ ਸੀ.ਐਚ ਜਗਰਾਉ ਦੇ ਦਿਸਾਂ ਨਿਰਦੇਸ਼ ਹੇਠ ਪਹਿਲੀ ਵਾਰ 1 ਦਸੰਬਰ ਨੂੰ ਵਿਸ਼ਵ ਏਡਜ ਦਿਵਸ ਮਨਾਇਆ ਗਿਆ ਜਿਸ ਵਿੱਚ ਡਾਂ ਮਨੀਤ ਲੂਥਰਾ ਵਰਲਡ ਏਡਜ਼ਸ ਦਿਨ ਦਾ ਲੋਗੋ ਬਰਾਬਰਤਾ ਦਾ ਅਧਿਕਾਰ ਬਾਰੇ ਦੱਸਿਆ ਕਿ ਆਪਾ ਨੂੰ ਏਡਜ਼ ਪੀੜਤ ਮਰੀਜਾਂ ਨੂੰ ਸਮਾਜ ਵਿੱਚ ਬਰਾਬਰਤਾ ਦਾ ਅਧਿਕਾਰ ਰੱਖਣਾ ਚਾਹੀਦਾ ਹੈ ਤੇ ਉਨਾਂ ਨਾਲ ਨਫਰਤ ਜਾਂ ਅਹਿਯੋਗਤਾ ਦਾ ਵਿਹਾਰ ਨਹੀ ਕਰਨਾ ਚਾਹੀਦਾ । ਉਨਾਂ ੳੱਗੇ ਕਿਹਾ ਕਿ ਏਡਜ਼ ਤੋ ਬਚਣ ਲਈ ਨਸ਼ਿਆਂ ਦੇ ਟੀਕਿਆ ਆਦਿ ਤੋ ਬਚਣਾ ਚਾਹੀਦਾ ਹੈ ਤੇ ਆਪਣੇ ਪਟਨਰ ਨਾਲ ਹੀ ਸਬੰਧ ਬਣਉਣੇ ਚਾਹੀਦੇ ਹਨ ।ਤਅਣਸੁੱਰਿਖਅਤ ਸੰਭੋਗ ਤੇ ਜਿਆਦਾ ਸਬੰਧਾਂ ਤੋ ਪ੍ਰਹੇਜ ਕਰਨਾ ਚਾਹੀਦਾ ਹੈ।ਤੇ ਟੀਕੇ ਲਈ ਸੁਰੱਖਿਅਤ ਸਰਿੰਜਾਂ ਦੀ ਵਰਤੋ ਕਰਨੀ ਚਾਹੀਦੀ ਹੈ।ਜੇਕਰ ਖੂਨ ਦੀ ਜਰੂਰਤਹੋਵੇ ਤਾਂ ਬਲੱਡ ਬੈਂਕਤੋ ਖੁਨ ਲੈ ਕੇ ਮਰੀਜਾਂ ਦੇ ਲਗਾਇਆ ਜਾ ਸਕਦਾ ਹੈ।ਇਸ ਸਮੇਂ ਡਾਂ ਪੁਨੀਤ ਸਿੱਧੂ ਜੀ ਨੇ ਵੀ ਨਸ਼ਿਆਂ ਪ੍ਰਹੇਜ ਤੇ ਇਕ ਤੋ ਵੱਧ ਸੂਈਆਦੀ ਵਰਤੋ ਨਾ ਕਰਨ ਬਾਰੇ ਦੱਸਿਆ ਗਿਆ। ਇਸ ਮੋਕੇ ਤੇ ਉਨਾਂ ਨਾਲ ਡਾਂ ਅਖਿਲ ਸਰੀਕ ਕਾੳਸਲਰ ਸ੍ਰੀਮਤੀ ਸਤਪਾਲ ਕੌਰ ਤੇ ਮਨਪ੍ਰੀਤ ਸਿੰਘ ਹਾਜਰ ਸਨ।