ਅਬੋਹਰ ‘ਚ ਭੇਡਾਂ ਦੇ ਵਾੜੇ ‘ਤੇ ਜੰਗਲੀ ਜਾਨਵਰ ਵੱਲੋਂ ਹਮਲਾ, 53 ਭੇਡਾਂ ਦੀ ਮੌਤ 

ਅਬੋਹਰ, 7 ਮਾਰਚ : ਅਬੋਹਰ ਦੇ ਪਿੰਡ ਸੀਤੋ ਗੁੰਨੋ ਵਿੱਚ ਅਣਪਛਾਤੇ ਜੰਗਲੀ ਜਾਨਵਰ ਨੇ ਇੱਕ ਵਿਅਕਤੀ ਦੇ ਭੇਡਾਂ ਦੇ ਸ਼ੈੱਡ 'ਚ ਦਰਜਨਾਂ ਭੇਡਾਂ ਅਤੇ ਉਨ੍ਹਾਂ ਦੇ ਬੱਚਿਆਂ ‘ਤੇ ਹਮਲਾ ਕਰ ਦਿੱਤਾ। ਜਿਸ ਕਾਰਨ 53 ਭੇਡਾਂ ਦੀ ਮੌਤ ਹੋ ਗਈ, ਜਦਕਿ 27 ਜ਼ਖਮੀ ਹੋ ਗਈਆਂ। ਸੂਚਨਾ ਮਿਲਦੇ ਹੀ ਵੈਟਰਨਰੀ ਵਿਭਾਗ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਜ਼ਖਮੀ ਭੇਡਾਂ ਦਾ ਇਲਾਜ ਸ਼ੁਰੂ ਕਰ ਦਿੱਤਾ। ਜਾਣਕਾਰੀ ਅਨੁਸਾਰ ਅਮਿਤ ਕੁਮਾਰ ਨੇ ਦੱਸਿਆ ਕਿ ਉਸ ਦੇ ਘਰ ਤੋਂ ਕੁਝ ਦੂਰੀ 'ਤੇ ਗੈਸ ਏਜੰਸੀ ਨੇੜੇ ਭੇਡਾਂ ਦਾ ਸ਼ੈੱਡ ਹੈ, ਜਿਸ ਵਿਚ 80 ਭੇਡਾਂ ਸਨ।ਅੱਜ ਸਵੇਰੇ ਜਦੋਂ ਉਹ ਵਾੜੇ ‘ਚ ਗਿਆ ਤਾਂ ਦੇਖਿਆ ਕਿ ਵਾੜੇ ਦੀਆਂ ਤਾਰਾਂ ਟੁੱਟੀਆਂ ਹੋਈਆਂ ਸਨ ਅਤੇ 80 ਭੇਡਾਂ ਵਿੱਚੋਂ 46 ਭੇਡਾਂ ਅਤੇ ਉਨ੍ਹਾਂ ਦੇ 7 ਬੱਚੇ ਮਰ ਚੁੱਕੇ ਸਨ ਜਦਕਿ ਬਾਕੀ ਭੇਡਾਂ ਦੇ ਸੱਟਾਂ ਲੱਗੀਆਂ ਹੋਈਆਂ ਸਨ। ਉਸ ਨੇ ਆਸ-ਪਾਸ ਦੇ ਲੋਕਾਂ ਨੂੰ ਸੂਚਨਾ ਦਿੱਤੀ, ਜਿਸ 'ਤੇ ਲੋਕ ਇਕੱਠੇ ਹੋ ਗਏ ਅਤੇ ਹੈਰਾਨ ਰਹਿ ਗਏ ਅਤੇ ਪੁਲਸ ਨੂੰ ਸੂਚਨਾ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਵੈਟਰਨਰੀ ਵਿਭਾਗ ਦੇ ਡਾ: ਮਨਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਵੀ ਤੁਰੰਤ ਮੌਕੇ 'ਤੇ ਪਹੁੰਚ ਕੇ ਜ਼ਖ਼ਮੀ ਭੇਡਾਂ ਦਾ ਇਲਾਜ ਸ਼ੁਰੂ ਕਰ ਦਿੱਤਾ