ਲੁਧਿਆਣਾ, 16 ਮਾਰਚ : ਪੰਜਾਬ ਸਰਕਾਰ ਵਲੋਂ ਅੰਗਹੀਣ ਲੜਕੀਆਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਵਿੱਚ ਸਹਾਇਤਾ ਕਰਨ ਹਿੱਤ ਦਫਤਰ, ਸੁਪਰਡੈਂਟ, ਵੋਕੇਸ਼ਨਲ ਰੀਹੈਬਲੀਟੇਸ਼ਨ ਸੈਂਟਰ, ਬਰੇਲ ਭਵਨ, ਚੰਡੀਗੜ੍ਹ ਰੋਡ ਜਮਾਲਪੁਰ, ਲੁਧਿਆਣਾ ਵਿਖੇ 18 ਤੋਂ ਵੱਧ ਉਮਰ ਵਰਗ ਦੀਆਂ ਅੰਗਹੀਣ ਲੜਕੀਆਂ / ਇਸਤਰੀਆਂ ਨੂੰ ਪੰਜਾਬੀ ਸ਼ਾਰਟਹੈਂਡ ਅਤੇ ਟਾਈਪ ਦੀ ਇੱਕ ਸਾਲ ਦੀ ਮੁੱਫਤ ਸਿਖਲਾਈ ਦਿੱਤੀ ਜਾਂਦੀ ਹੈ। ਇਸ ਸਬੰਧੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਕੋਰਸ ਦਾ ਨਵਾਂ ਸੈਸ਼ਨ 2023-24 ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਖਲਾਈ ਦੌਰਾਨ ਅੰਗਹੀਣ ਸਿਖਿਆਰਥਣਾਂ ਨੂੰ 1500/-ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਅੰਗਹੀਣ ਸਿਖਿਆਰਥਣਾਂ ਲਈ ਹੋਸਟਲ ਅਤੇ ਕੋਆਪਰੇਟਿਵ ਮੈੱਸ ਦਾ ਵੀ ਪ੍ਰਬੰਧ ਹੈ ਜਿਥੋਂ ਸਿਖਿਆਰਥਣਾਂ ਆਪ ਖਾਣਾ ਤਿਆਰ ਕਰਕੇ ਖਾ ਸਕਦੀਆਂ ਹਨ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 98883-43121 ਅਤੇ 73474-48398 'ਤੇ ਸੰਪਰਕ ਕੀਤਾ ਜਾ ਸਕਦਾ ਹੈ।