ਸਿੱਖਿਆ ਵਿਭਾਗ ਦੇ ਕਰਚਾਰੀਆਂ/ਅਧਿਕਾਰੀ ਵੱਲੋਂ ਦਾਖਲਾ ਮੁਹਿੰਮ ਤਹਿਤ ਸਕੂਲਾਂ, ਪਿੰਡਾਂ, ਅਗਵਾੜ੍ਹਾ, ਪੱਤੀਆਂ, ਸੱਥਾਂ ਅਤੇ ਘਰਾਂ ਦੀ ਵਿਜ਼ਿਟ

ਬਰਨਾਲਾ, 29 ਫਰਵਰੀ : ਸਿੱਖਿਆ ਵਿਭਾਗ, ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੀ.ਸੈ.) ਬਰਨਾਲਾ ਸਰੋਜ ਰਾਣੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਟਰੀ ਸਿੱਖਿਆ ) ਬਰਨਾਲਾ ਭੁਪਿੰਦਰ ਕੌਰ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ, ਬਰਨਾਲਾ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਸਕੂਲਾਂ, ਪਿੰਡਾਂ, ਅਗਵਾੜ੍ਹਾ, ਪੱਤੀਆਂ, ਸੱਥਾਂ, ਸਾਝੀਆਂ ਥਾਵਾਂ ਅਤੇ ਘਰਾਂ ਦੀ ਵਿਜ਼ਿਟ ਕੀਤੀ ਗਈ। ਜਿਸ ਦੌਰਾਨ ਹਰ ਵਰਗ ਦੇ ਲੋਕਾਂ ਵਿੱਚ  ਭਾਰੀ ਉਤਸ਼ਾਹ ਪਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੋਡਲ ਅਫ਼ਸਰ ਸ. ਬਰਜਿੰਦਰਪਾਲ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੀ.ਸੈ.) ਬਰਨਾਲਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਟਰੀ ਸਿੱਖਿਆ) ਬਰਨਾਲਾ ਵਸੁੰਧਰਾ ਕਪਿਲਾ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਚੰਨਣਵਾਲ , ਸਰਕਾਰੀ ਪ੍ਰਾਇਮਰੀ ਸਕੂਲ ਛੀਨੀਵਾਲ ਕਲਾਂ, ਸਰਕਾਰੀ ਹਾਈ ਸਕੂਲ ਗਹਿਲ, ਸਰਕਾਰੀ ਹਾਈ ਸਕੂਲ ਬੀਹਲਾ, ਸ.ਸ.ਸ.ਸ. ਟੱਲੇਵਾਲ ਵਿਖੇ ਦਾਖਲਾ ਮੁਹਿੰਮ ਸਬੰਧੀ ਦਫ਼ਤਰ ਜ਼ਿਲ੍ਹਾ ਸਿੱਖਿਆਂ ਅਫ਼ਸਰ ਬਰਨਾਲਾ ਦੇ ਬੈਨਰ ਹੇਠ ਵਿਸ਼ੇਸ਼ ਵਿਜ਼ਿਟ ਕੀਤੀ ਗਈ। ਉਨ੍ਹਾਂ ਵੱਲੋਂ ਲੋਕਾਂ ਨੂੰ ਬੈਨਰਾਂ, ਪੈਂਫਲਿਟ,  ਸਲੋਗਨਾਂ ਅਦਿ ਰਾਹੀਂ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆ ਸਹੂਲਤਾ ਜਿਵੇਂ ਵਜੀਫਾ, ਵਰਦੀਆਂ, ਮੁਫਤ ਖਾਣਾ, ਵਧੀਆ ਕਾਰਨਰਜ, ਕਾਬਿਲ ਅਧਿਆਪਕ, ਖੇਡਾਂ ਦਾ ਪ੍ਰਬੰਧ, ਨਵੀਨ ਸਾਇੰਸ, ਹਿਸਾਬ, ਕੰਪਿਊਟਰ ਪ੍ਰਯੋਗਸ਼ਾਲਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇ ਕੇ ਸਰਕਾਰੀ ਸਕੂਲਾਂ ਵਿੱਚ ਵੱਧ ਤੋ ਵੱਧ ਦਾਖਲ਼ਾ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਚੇਅਰਮੈਨ ਬੀਰਪਾਲ ਕੌਰ, ਤੇਜਾ ਸਿੰਘ,  ਭੋਲਾ ਸਿੰਘ, ਮੁੱਖ ਅਧਿਆਪਕ ਮਨਿੰਦਰ ਕੌਰ, ਪੰਚ ਸਮਸੇਰ ਸਿੰਘ, ਪਿਆਰਾ ਸਿੰਘ ਸਾਬਕਾ ਚੇਅਰਮੈਨ, ਕਮਲਜੀਤ ਕੌਰ ਇੰਚਾਰਜ ਬੀਹਲਾ ਸਕੂਲ, ਸਰਬਜੀਤ ਕੌਰ ਇੰਚਾਰਜ ਟੱਲੇਵਾਲ ਵੱਖ ਵੱਖ ਸਕੂਲਾਂ ਦੇ ਦਾਖਲਾ ਮੁਹਿੰਮ ਨੋਡਲ ਅਫ਼ਸਰ ਅਤੇ ਅਧਿਆਪਕਾਂ ਵੱਲੋਂ ਇਸ ਦਾਖਲਾ ਮੁਹਿੰਮ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਗਈ।