ਭਾਰਤੀ ਕਿਸਾਨ ਯੂਨੀਆਨ ਦੋਆਬਾ ਵੱਲੋਂ ਪਿੰਡ ਗੋਂਦਵਾਲ ਵਿਖੇ ਇਕਾਈ ਦਾ ਗਠਨ ਕੀਤਾ ਗਿਆ, ਅਮਨਦੀਪ ਸਿੰਘ ਨੂੰ ਚੁਣਿਆ ਪ੍ਰਧਾਨ

ਰਾਏਕੋਟ, 30 ਸਤੰਬਰ 2024 : ਭਾਰਤੀ ਕਿਸਾਨ ਯੂਨੀਆਨ ਦੋਆਬਾ ਵੱਲੋਂ ਨੇੜਲੇ ਪਿੰਡ ਗੋਂਦਵਾਲ ਵਿਖੇ ਬਲਾਕ ਰਾਏਕੋਟ ਦੇ ਪ੍ਰਧਾਨ ਤੇਜਿੰਦਰ ਸਿੰਘ ਬੱਸੀਆਂ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ ਜਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਢੱਟ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਸਪ੍ਰੀਤ ਸਿੰਘ ਢੱਟ ਨੇ ਕਿਹਾ ਕਿ ਅੱਜ ਕਿਸਾਨੀ ਦੇ ਨਾਲ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਵੀ ਸਮੇਂ ਦੀ ਮੁੱਖ ਲੋੜ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਉਹ ਪਿਛਲੇ ਸਮੇਂ ਤੋਂ ਉਹ ਬੀਕੇਯੂ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਦੀ ਅਗਵਾਈ ਹੇਠ ਸੰਘਰਸ਼ ਕਰਦੇ ਆ ਰਹੇ ਹਨ, ਉੱਥੇ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਪ੍ਰਧਾਨ ਢੱਟ ਨੇ ਕਿਹਾ ਕਿ ਮੰਗਲਵਾਰ ਨੂੰ ਬੰਦੀ ਸਿੰਘਾਂ ਦੇ ਮੋਰਚੇ ਵਿਚ ਫਤਿਹਗੜ੍ਹ ਸਾਹਿਬ ਤੋਂ ਰਵਾਨਾ ਹੋਣ ਵਾਲੇ ਜੱਥੇ ਵਿੱਚ ਰਾਏਕੋਟ ਤੋਂ ਵੀ ਕਾਫਲਾ ਰਵਾਨਾ ਹੋਵੇਗਾ। ਪ੍ਰਧਾਨ ਤੇਜਿੰਦਰ ਸਿੰਘ ਬੱਸੀਆਂ ਨੇ ਕਿਹਾ ਕਿ ਪ੍ਰਧਾਨ ਢੱਟ ਦੀ ਧਾਰਮਿਕ ਅਤੇ ਕਿਸਾਨੀ ਪੱਖੀ ਸੋਚ ਅਤੇ ਚੰਗੇ ਕਾਰਜਾ ਕਰਕੇ ਜੱਸੀ ਢੱਟ ਨੋਜਵਾਨਾਂ ਦੇ ਦਿਲਾਂ ਦੀ ਧੜਕਣ ਬਣਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਦੇ ਨਾਲ ਨਾਲ ਆਪਾ ਨੂੰ ਬੰਦੀ ਸਿੰਘਾਂ ਦੇ ਮੋਰਚੇ ਵਿਚ ਵੀ ਹਿੱਸਾ ਪਾਉਣਾ ਚਾਹੀਦਾ ਹੈ। ਇਸ ਮੌਕੇ ਪਿੰਡ ਗੋਂਦਵਾਲ ਦੀ ਪਿੰਡ ਇਕਾਈ ਦਾ ਗਠਨ ਕੀਤਾ ਗਿਆ, ਜਿਸ ਵਿਚ ਅਮਨਦੀਪ ਸਿੰਘ ਨੂੰ ਇਕਾਈ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਜਸਪ੍ਰੀਤ ਸਿੰਘ ਮੀਤ ਪ੍ਰਧਾਨ, ਹਰਵਿੰਦਰ ਸਿੰਘ ਜਰਨਲ ਸਕੱਤਰ, ਗੁਰਪ੍ਰੀਤ ਸਿੰਘ ਸਰਪ੍ਰਸਤ, ਹੈਪੀ ਸਿੰਘ ਖਜਾਨਚੀ, ਗੋਪੀ ਗੋਂਦਵਾਲ ਯੂਥ ਪ੍ਰਧਾਨ, ਸੁਖਜੀਤ ਸਿੰਘ ਪ੍ਰੈੱਸ ਸਕੱਤਰ, ਹਰਦੀਪ ਸਿੰਘ ਕੁਲਦੀਪ ਸਿੰਘ ਨੂੰ ਮੈਂਬਰ ਵਜੋਂ ਚੋਣ ਕੀਤੀ ਗਈ। ਇਸ ਮੌਕੇ ਜਿਲਾ ਜਨਰਲ ਸਕੱਤਰ ਹਰਮਨਦੀਪ ਸਿੰਘ ਨੱਤ ਜਿਲਾ ਯੂਥ ਜਰਨਲ ਸਕੱਤਰ ਤੇਜਿੰਦਰ ਸਿੰਘ ਹੇਰਾਂ, ਰਾਜਾ ਕੁੱਲਾਪੱਤੀ ਪ੍ਰਧਾਨ ਸ਼ਹਿਰੀ, ਜਿਲ੍ਹਾ ਯੂਥ ਸੀਨੀਅਰ ਮੀਤ ਪ੍ਰਧਾਨ ਦਨਵੀਰ ਚੀਨਾ,  ਬੂਟਾ ਰਾਏਕੋਟ, ਅਵਤਾਰ ਸਿੰਘ ਲੀਲ, ਇਕਾਈ ਪ੍ਰਧਾਨ ਦੀਪ ਨੂਰਪੁਰਾ, ਰੰਮੀ ਸਿਵੀਆ, ਗੁਰੀ ਸਿਵੀਆ, ਪਿੰਦਾ ਬਸਰਾਵਾਂ, ਅਤੇ ਹੋਰ ਬਹੁਤ ਸਾਰੇ ਵੀਰ ਹਾਜਿਰ ਹੋਏ ।