ਐਸ.ਟੀ.ਐਫ. ਪੰਜਾਬ ਅਤੇ ਸਿਹਤ ਵਿਭਾਗ ਬਰਨਾਲਾ ਵਲੋਂ ਪਾਬੰਦੀਸ਼ੁਦਾ ਦਵਾਈ ਬਰਾਮਦ

ਬਰਨਾਲਾ, 2 ਜੁਲਾਈ 2024 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਚਲਾਈ ਨਸ਼ਿਆਂ ਵਿਰੋਧੀ ਮੁਹਿੰਮ ਤਹਿਤ ਸ੍ਰੀ ਸੰਦੀਪ ਕੁਮਾਰ ਮਲਿਕ (ਆਈ.ਪੀ.ਐਸ) ਐਸ.ਐਸ.ਪੀ. ਬਰਨਾਲਾ, ਸੰਦੀਪ ਸਿੰਘ ਮੰਡ ਐਸ.ਪੀ. (ਡੀ) ਦੀ ਯੋਗ ਅਗਵਾਈ ਅਤੇ ਸਰਬਜੀਤ ਸਿੰਘ ਡੀ.ਐਸ.ਪੀ. ( ਐਸ.ਟੀ.ਐਫ ਪਟਿਆਲਾ) ਵਲੋਂ ਬਰਨਾਲਾ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਸਮੇਤ ਪਿੰਡ ਨਾਈਵਾਲ ਵਿਖੇ ਅਲਜਾਨ ਫਾਰਮਾਸਿਉਟੀਕਲ ਪ੍ਰਾਈਵੇਟ ਲਿਮਟਡ ਕੰਪਨੀ ਵਿਖੇ ਤੜਕਸਾਰ ਰੇਡ ਕੀਤੀ ਗਈ। ਮੈਡਮ ਪਰਨੀਤ ਕੌਰ ਡਰੱਗ ਕੰਟਰੋਲਰ ਅਫਸਰ ਬਰਨਾਲਾ ਨੇ ਕਿਹਾ ਕਿ ਇਸ ਦੌਰਾਨ ਸਾਹਮਣੇ ਆਇਆ ਕਿ ਇਸ ਫਾਰਮਾ ਕੰਪਨੀ ਕੋਲ ਇਹ ਦਵਾਈ ਬਣਾਉਣ ਦੀ ਕੋਈ ਵੀ ਮਨਜ਼ੂਰੀ ਨਹੀਂ ਹੈ ਅਤੇ ਕੰਪਨੀ ਵਿੱਚੋਂ ਰੇਡ ਦੌਰਾਨ 95060 ਪ੍ਰੈਗਬਾਲਿਨ ਕੈਪਸੂਲ ਅਤੇ ਤਿਆਰ ਕਰਨ ਲਈ ਲੇਬਲਿੰਗ ਮਟੀਰੀਅਲ ਅਤੇ ਹੋਰ ਬਿਨਾਂ ਮਨਜ਼ੂਰੀ ਦੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ। ਇਸ ਰੇਡ ਦੌਰਾਨ ਐਸ.ਟੀ.ਐਫ ਪੰਜਾਬ ਅਤੇ ਪੁਲਿਸ ਵਿਭਾਗ ਬਰਨਾਲਾ ਦੀ ਵਿਸ਼ੇਸ਼ ਟੀਮ ਅਤੇ ਮਨਦੀਪ ਸਿੰਘ ਡਰੱਗ ਕੰਟਰੋਲਰ ਅਫਸਰ  ਸੰਗਰੂਰ , ਨਵਪ੍ਰੀਤ ਸਿੰਘ ਡਰੱਗ ਕੰਟਰੋਲਰ ਅਫਸਰ ਮਲੇਰਕੋਟਲਾ, ਓਂਕਾਰ ਸਿੰਘ ਡਰੱਗ ਕੰਟਰੋਲਰ ਅਫਸਰ ਮਾਨਸਾ ਮੌਜੂਦ ਸਨ।