ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਪਹਿਲ ਦੇ ਅਧਾਰ ਉਤੇ ਕਦਮ ਚੁੱਕੇ ਜਾ ਰਹੇ ਹਨ : ਜੌੜਾਮਾਜਰਾ

ਦਿੜ੍ਹਬਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਪਹਿਲ ਦੇ ਅਧਾਰ ਉਤੇ ਕਦਮ ਚੁੱਕੇ ਜਾ ਰਹੇ ਹਨ, ਪੰਜਾਬ ਦੇ ਕਿਸੇ ਵੀ ਨਾਗਰਿਕ ਸਿਹਤ ਸਹੂਲਤ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਨੇ ਕੀਤਾ। ਨੇੜੇ ਪਿੰਡ ਖਨਾਲ ਖੁਰਦ ਵਿਖੇ ਇੱਕ ਧਾਰਮਿਕ ਸਥਾਨ ਉਤੇ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਜਿੰਨੀਆਂ ਸਰਕਾਰਾਂ ਆਈਆਂ ਕਿਸੇ ਨੇ ਵੀ ਸਿਹਤ ਸਹੂਲਤਾਂ ਵੱਲ ਧਿਆਨ ਨਹੀਂ ਦਿੱਤਾ ਕਦੇ ਕਿਸੇ ਮੰਤਰੀ ਨੇ ਕਿਸੇ ਹਸਪਤਾਲ ਜਾਂ ਡਿਸਪੈਂਸਰੀ ਵਿੱਚ ਜਾ ਕੇ ਪਤਾ ਨਹੀਂ ਕੀਤਾ ਕਿ ਉਸ ਨੂੰ ਜਿਸ ਚੀਜ ਦੀ ਲੋੜ ਹੈ। ਪਿਛਲੀਆਂ ਸਰਕਾਰਾਂ ਸਿਰਫ ਇਸ ਗੱਲ ਉਤੇ ਧਿਆਨ ਰਿਹਾ ਕਿ ਆਪਣਾ ਹਿੱਸਾ ਸਮੇਂ ਉਤੇ ਉਸ ਮਿਲ ਰਿਹਾ ਹੈ। ਲਗਭਗ ਸਾਰੇ ਹਸਪਤਾਲ ਡਾਕਟਰਾਂ ਤੋਂ ਵਾਂਝੇ ਹਨ। ਵੱਡੀਆਂ ਵੱਡੀਆਂ ਇਮਾਰਤਾਂ ਬਣਾ ਕੇ ਲੋਕਾਂ ਲਈ ਸਫੇਦ ਹਾਥੀ ਤਿਆਰ ਕੀਤੇ ਹਨ। ਉਹ ਖੁਦ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾ ਕੇ ਸਿਹਤ ਸਹੂਲਤਾਂ ਪ੍ਰਤੀ ਕਮੀਆਂ ਦੂਰ ਕਰਨ ਵਿੱਚ ਲੱਗੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜਲਦੀ ਹੀ ਡਾਕਟਰਾਂ ਦੀ ਨਵੀਂ ਭਰਤੀ ਕਰ ਰਹੀ ਹੈ ਕੋਈ ਵੀ ਪੇਂਡੂ ਹਸਪਤਾਲ ਡਾਕਟਰ ਤੋਂ ਬਿਨਾਂ੍ਹ ਨਹੀਂ ਰਹੇਗਾ। ਇਸ ਮੌਕੇ ਸੂਬਾ ਆਗੂ ਜਸਵੀਰ ਕੌਰ ਸ਼ੇਰਗਿੱਲ, ਨਿਰਭੈ ਸਿੰਘ ਿਝੰਜਰ, ਪਿੰਡ ਦੇ ਪਤਵੰਤੇ ਸੱਜਣ ਅਤੇ ਹੋਰ ਹਾਜ਼ਰ ਸਨ।