ਫਾਜ਼ਿਲਕਾ, 25 ਅਪ੍ਰੈਲ : ਬੁੱਧਵਾਰ ਨੂੰ ਪੂਰੇ ਪੰਜਾਬ ਦੇ ਹਰ ਆਂਗਣਵਾੜੀ ਸੈਂਟਰ, ਪ੍ਰਾਈਵੇਟ ਸਕੂਲ, ਸਰਕਾਰੀ ਸਕੂਲ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ/ਕੋਚਿੰਗ ਸੈਂਟਰ/ਆਈ ਟੀ ਆਈ ਆਦਿ ਸੰਸਥਾਵਾਂ ਵਿੱਚ ਨੈਸ਼ਨਲ ਡੀ ਵਰਮਿੰਗ ਡੇ ਮਨਾਇਆ ਜਾ ਰਿਹਾ ਹੈ। ਇਸ ਦਿਨ ਬੱਚਿਆਂ ਨੂੰ ਐਲਬੈਂਡਾਜੋਲ ਦੀ ਗੋਲੀ ਖਾਣ ਨੂੰ ਦਿੱਤੀ ਜਾਵੇਗੀ ਜੋ ਪੇਟ ਦੇ ਕੀੜਿਆਂ ਦੀ ਸਫਾਈ ਕਰਦੀ ਹੈ।ਜੋ ਬੱਚੇ 26 ਅਪ੍ਰੈਲ ਨੂੰ ਗੋਲੀ ਖਾਣ ਤੋਂ ਰਹਿ ਜਾਣਗੇ ਉਨ੍ਹਾਂ ਨੂੰ 5 ਮਈ ਨੂੰ ਮੋਪ ਅੱਪ ਡੇ ਵਾਲੇ ਦਿਨ ਗੋਲੀ ਖਿਲਾਈ ਜਾਵੇਗੀ ।ਇਸ ਸੰਬਧੀ ਅੱਜ ਸਿਵਲ ਸਰਜਨ ਡਾਕਟਰ ਸਤੀਸ਼ ਕੁਮਾਰ ਗੋਇਲ ਅਤੇ ਸਿਹਤ ਵਿਭਾਗ ਦੇ ਅਧਿਕਾਰੀਆ ਨੇ ਪੋਸਟਰ ਜਾਰੀ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੇਟ ਦੇ ਕੀੜਿਆ ਦੀ ਖੁਰਾਕ ਆਪਣੇ ਬੱਚਿਆ ਨੂੰ ਜਰੂਰ ਦਿੱਤੀ ਜਾਵੇ। ਉਹਨਾ ਦੱਸਿਆ ਕਿ ਆਂਗਣਵਾੜੀ ਸੈਂਟਰਾਂ ਦੇ ਵਿੱਚ ਰਜਿਸਟਰਡ ਬੱਚੇ ਜੋ ਇੱਕ ਤੋਂ ਦੋ ਸਾਲ ਤੱਕ ਦੇ ਹਨ, ਨੂੰ ਐਲਬੈਂਡਾਜੋਲ ਦਾ ਸਿਰਪ ਪਿਲਾਇਆ ਜਾਣਾ ਹੈ। 3-19 ( ਆਂਗਣਵਾੜੀ ਅਤੇ ਸਕੂਲਾਂ ਦੇ ਬੱਚੇ )ਸਾਲ ਤੱਕ ਦੇ ਬੱਚਿਆਂ ਨੂੰ ਐਲਬੈਂਡਾਜੋਲ ਦੀ ਪੂਰੀ ਗੋਲੀ 400 mg ਜੋ ਸਿਹਤ ਵਿਭਾਗ ਵੱਲੋਂ ਸਪਲਾਈ ਕੀਤੀ ਗਈ ਹੈ ਉਹੀ ਖਿਲਾਈ ਜਾਵੇਗੀ। ਇਹ ਗੋਲੀ ਖਾਣਾ ਖਾਣ ਤੋਂ ਬਾਅਦ ਬੱਚਿਆਂ ਨੂੰ ਦਿੱਤੀ ਜਾਵੇਗੀ ਜੋ ਦੰਦਾਂ ਨਾਲ ਪੂਰੀ ਤਰ੍ਹਾਂ ਚਬਾ ਚਬਾ ਕੇ ਖਾਣੀ ਹੈ।।ਸਮੂਹ ਸਕੂਲਾਂ ਦੇ ਮੁੱਖੀਆਂ ਅਤੇ ਆਂਗਣਵਾੜੀ ਵਰਕਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਸਿਹਤ ਵਿਭਾਗ ਦਾ ਐਮਰਜੈਂਸੀ 108 ਨੰਬਰ, ਸਕੂਲ ਵਿੱਚ ਵਿਜ਼ਿਟ ਕਰਨ ਵਾਲੇ ਮੈਡੀਕਲ ਅਫ਼ਸਰ ਜਾਂ ਨੇੜਲੀ ਡਿਸਪੈਂਸਰੀ ਦੇ ਮੈਡੀਕਲ ਅਫਸਰ ਦਾ ਨੰਬਰ ਜਰੂਰ ਬਲੈਕ ਬੋਰਡ ਤੇ ਜਰੂਰ ਲਿਖਿਆ ਜਾਵੇ। ਜਿਲ੍ਹੇ ਦੇ ਸਮੂਹ ਮੈਡੀਕਲ ਅਫ਼ਸਰ , ਮੇਲ ਵਰਕਰ , ਸੀ ਐੱਚ ਉ ਆਸ਼ਾ ਵਰਕਰ ਆਦਿ ਸਟਾਫ ਇਸ ਮੁਹਿੰਮ ਨੂੰ ਸਫਲ ਕਰਨ ਲਈ ਉਨ੍ਹਾਂ ਅਧੀਨ ਪੈਂਦੇ ਏਰੀਆ ਦੇ ਸਕੂਲਾਂ ਅਤੇ ਆਂਗਣਵਾੜੀ ਸੈਂਟਰ ਵਿੱਚ ਵਿਜਿਟ ਕਰਨ ਤੇ ਕੰਮ ਦੀ ਮੋਨੀਟਰਿੰਗ ਕਰਨ ਲਈ ਹਿਦਾਇਤ ਜਾਰੀ ਕੀਤੀ ਗਈ ਹੈ। ਸਕੂਲਾਂ ਦੇ ਅਧਿਆਪਕਾਂ ਅਤੇ ਆਂਗਣਵਾੜੀ ਵਰਕਰਾਂ ਨੂੰ ਪੂਰਾ ਸਹਿਯੋਗ ਕਰਨ ਲਈ ਡਿਊਟੀ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਕੀਤੀ। ਸਾਰੇ ਸਕੂਲ ਅਤੇ ਆਂਗਣਵਾੜੀ ਕਵਰ ਕੀਤੇ ਬੱਚਿਆਂ ਦੀ ਰਿਪੋਰਟ ਨੇੜਲੀ ਡਿਸਪੈਂਸਰੀ ਦੀ ਏ ਐਨ ਐਮ ਕੋਲ ਸਮੇ ਸਿਰ ਜਮ੍ਹਾ ਕਰਵਾਉਣਗੇ। ਮੋਪ ਅੱਪ ਦਿਵਸ 5 ਮਈ ਨੂੰ ਹੋਵੇਗਾ । ਇਸ ਮੌਕੇ ਜਿਲਾ ਮਹਾਂਮਾਰੀ ਅਫ਼ਸਰ ਡਾਕਟਰ ਸੁਨੀਤਾ ਰਾਣੀ, ਜਿਲਾ ਮਾਸ ਮੀਡੀਆ ਅਫ਼ਸਰ ਅਨਿਲ ਧਾਮੁ , ਸਕੂਲ ਹੈਲਥ ਕੋਆਰਡੀਨੇਟਰ ਬਲਜੀਤ ਸਿੰਘ, ਬਲਾਕ ਮਾਸ ਮੀਡੀਆ ਇੰਚਾਰਜ ਹਰਮੀਤ ਸਿੰਘ, ਦਿਵੇਸ਼ ਕੁਮਾਰ, ਬੀ ਸੀ ਸੀ ਸੁਖਦੇਵ ਸਿੰਘ, ਸੰਜੀਵ ਕੁਮਾਰ ਅਤਿੰਦਰ ਪਾਲ ਸਿੰਘ, ਤਰੁਣ ਕੁਮਾਰ ਆਦਿ ਮੌਜੂਦ ਸੀ।