ਸਪਲੀਮੈਂਟਰੀ ਨਿਊਟੀਰੇਸ਼ਨ ਸਕੀਮ ਅਧੀਨ ਪ੍ਰਾਪਤ ਹੋਏ ਰਾਸ਼ਨ ਦੀ ਫਿਜ਼ੀਕਲ ਵੈਰੀਫਿਕੇਸ਼ਨ

ਫਤਹਿਗੜ੍ਹ ਸਾਹਿਬ, 25 ਜੁਲਾਈ 2024 : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਰਾਹੀਂ ਪ੍ਰਾਪਤ ਹਦਾਇਤਾਂ ਅਧੀਨ  ਬਾਲ ਵਿਕਾਸ ਪ੍ਰੋਜੈਕਟ ਅਫਸਰ, ਸਰਹਿੰਦ ਅਤੇ ਮਾਰਕਫੈਡ, ਸਰਹਿੰਦ ਬ੍ਰਾਂਚ ਦੇ ਕਰਮਚਾਰੀਆਂ ਰਾਹੀਂ ਬਲਾਕ ਦੇ ਪੰਜ ਆਂਗਣਵਾੜੀ ਸੈਂਟਰਾਂ  ਵਾਰਡ ਨੰ. 3 ਸਰਕਾਰੀ ਐਲੀਮੈਂਟਰੀ ਸਕੂਲ, ਵਾਰਡ ਨੰ. 10-1, ਮਾਤਾ ਗੁਜਰੀ ਕਲੋਨੀ, ਸਰਹਿੰਦ, ਤਰਖਾਣ ਮਾਜਰਾ ਸੈਂਟਰ ਨੰ. 1, ਅਤੇ  ਵਾਰਡ ਨੰ. 6-2, ਨੇੜੇ  ਸਰਹਿੰਦ ਸ਼ਹਿਰ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਸਪਲੀਮੈਂਟਰੀ ਨਿਊਟੀਰੇਸ਼ਨ ਸਕੀਮ ਅਧੀਨ ਪ੍ਰਾਪਤ ਹੋਏ ਰਾਸ਼ਨ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਗਈ। ਮੌਜੂਦਾ ਸਮੇਂ ਬਲਾਕ ਨੂੰ ਮਾਰਕਫੈਡ ਰਾਹੀਂ ਪ੍ਰਾਪਤ ਹੋ ਚੁੱਕਿਆ ਪ੍ਰੀ-ਮਿਕਸ ਮਿੱਠਾ ਅਤੇ ਨਮਕੀਨ ਦਲੀਆਂ ਇਹਨਾਂ ਆਂਗਣਵਾੜੀ ਸੈਂਟਰਾਂ ਵਿੱਚ ਕੁਆਲਟੀ ਚੈੱਕ ਕਰਨ ਹਿੱਤ ਬਣਵਾਕੇ ਵਿਭਾਗ ਅਤੇ ਮਾਰਕਫੈਡ ਦੇ ਕਰਮਚਾਰੀ ਰਾਹੀਂ ਚੈੱਕ ਕੀਤਾ ਗਿਆ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਬਾਲ ਵਿਕਾਸ ਪ੍ਰੋਜੈਕਟ ਅਫਸਰ ਰਾਹੁਲ ਅਰੋੜਾ ਵੱਲੋਂ ਦੱਸਿਆ ਗਿਆ ਕਿ ਦਲੀਏ ਤੋਂ ਇਲਾਵਾ ਹਰ ਆਂਗਣਵਾੜੀ ਸੈਂਟਰਾਂ ਨੂੰ ਸਰਕਾਰ ਰਾਹੀਂ ਪ੍ਰਾਪਤ ਹੁੰਦੀ ਹੋਰ ਫ਼ੀਡ ਆਈਟਮਸ ਜਿਵੇ ਕਿ ਮਿਲਟ ਪੰਜੀਰੀ, ਖਿੱਚੜੀ ਅਤੇ ਪੋਸ਼ਟੀਕ ਨਮਕੀਨ ਮੁਰਮਰੇ ਵੀ ਆਂਗਣਵਾੜੀ ਸੈਂਟਰ ਵਿੱਚ ਐਨਰੋਲ ਕੀਤੇ ਲਾਭਪਾਤਰੀਆਂ ਨੂੰ ਆਹਾਰ ਵੱਜੋ ਦਿੱਤੇ ਜਾਂਦੇ ਹਨ। ਪੋਸ਼ਣ ਅਭਿਆਨ ਸਕੀਮ ਅਧੀਨ ਵਿਭਾਗ ਸਾਰੇ ਯੋਗ ਲਾਭਪਾਤਰੀਆਂ ਦੇ ਸੰਪੂਰਨ ਵਿਕਾਸ ਲਈ ਸਕੀਮ ਅਧੀਨ ਨਿਰਧਾਰਿਤ ਟਿੱਚੇ ਪ੍ਰਾਪਤ ਕਰਨ ਲਈ ਉਪਰਾਲੇ ਕਰ ਰਿਹਾ ਹੈ। ਇਹ ਚੈਕਕਿੰਗ ਦੌਰਾਨ ਸ਼੍ਰੀ ਰਾਹੁਲ ਅਰੋੜਾ, ਬਾਲ ਵਿਕਾਸ ਪ੍ਰੋਜੈਕਟ  ਅਫਸਰ ਸਰਹਿੰਦ, ਸ਼੍ਰੀ ਸੰਦੀਪ ਸ਼ਰਮਾ ਖੁਰਾਕ ਸਪਲਾਈ ਅਫਸਰ, ਹੇਮਲਤਾ  ਬਲਾਕ ਕੋਰਡੀਨੇਟਰ, ਪੋਸ਼ਣ ਅਭਿਆਨ ਬਲਪ੍ਰੀਤ ਕੌਰ, ਸਰਕਲ ਸੁਪਰਵਾਈਜ਼ਰ, ਆਂਗਣਵਾੜੀ ਵਰਕਰਸ, ਆਂਗਣਵਾੜੀ ਹੈਲਪਰਸ ਅਤੇ ਲਾਭਪਾਤਰੀ ਸ਼ਾਮਿਲ ਹੋਏ।