ਦਿਵਿਆਂਗ ਵਿਅਕਤੀ ਰਾਸ਼ਟਰੀ ਪੁਰਸਕਾਰ ਲਈ 31 ਜੁਲਾਈ ਤੋਂ ਪਹਿਲਾਂ ਅਪਲਾਈ ਕਰਨ

  • ---www.awards.gov.in ’ਤੇ ਸਿਰਫ਼ ਆਨਲਾਈਨ ਕੀਤਾ ਜਾ ਸਕਦਾ ਹੈ ਅਪਲਾਈ

ਬਰਨਾਲਾ, 9 ਜੁਲਾਈ 2024 : ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ‘ਨੈਸ਼ਨਲ ਐਵਾਰਡ ਫਾਰ ਐਂਪਾਵਰਮੈਂਟ ਆਫ ਪਰਸਨਜ਼ ਵਿਦ ਡਿਸੇਬਿਲੀਟੀ 2024’ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਲਈ ਇਸ ਪੁਰਸਕਾਰ ਵਾਸਤੇ ਅਰਜ਼ੀਆਂ ਸਬੰਧੀ ਗਾਈਡਲਾਈਨਜ਼ ਅਤੇ ਪ੍ਰੋਫਾਰਮਾ www.awards.gov.in ਉੱਤੇ ਉਪਲੱਬਧ ਹਨ ਅਤੇ ਨੈਸ਼ਨਲ ਐਵਾਰਡ ਦੀਆਂ ਅਰਜ਼ੀਆਂ ਆਨਲਾਈਨ ਭਰਨ ਦੀ ਆਖਰੀ ਤਰੀਕ 31-07-2024 ਹੈ। ਇਸ ਲਈ ਯੋਗ ਉਮੀਦਵਾਰ ਸਿੱਧੇ ਤੌਰ ’ਤੇ ਗ੍ਰਹਿ ਮੰਤਰਾਲੇ (ਮਨਿਸਟਰੀ ਆਫ ਹੋਮ ਅਫੇਅਰਜ਼) ’ਤੇ www.awards.gov.in ’ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਚਾਹਵਾਨ ਤੇ ਯੋਗ ਦਿਵਿਆਂਗਜਨ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ 31 ਜੁਲਾਈ ਤੋਂ ਪਹਿਲਾਂ ਪਹਿਲਾਂ ਪੁਰਸਕਾਰ ਲਈ ਆਨਲਾਈਨ ਅਪਲਾਈ ਕਰਨ।