ਮਾਨਸਾ, 17 ਜੁਲਾਈ : ਜ਼ਿਲ੍ਹੇ ਦੇ ਨਰਸਿੰਗ ਤੇ ਮੈਡੀਕਲ ਕਾਲਜਾਂ ਵੱਲੋਂ ਹੜ੍ਹ ਪ੍ਰਭਾਵਿਤ ਮਰੀਜਾਂ ਦੀ ਦੇਖਭਾਲ ਲਈ ਇਕ ਐਂਬੂਲੈਂਸ ਦੀ ਸੇਵਾ ਕਰਦਿਆਂ ਚਾਬੀਆਂ ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਨੂੰ ਸੌਪੀਆਂ ਗਈਆਂ। ਜ਼ਿਲ੍ਹੇ ਵਿਚ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਸਿਵਲ ਸਰਜਨ ਵੱਲੋਂ ਜ਼ਿਲ੍ਹੇ ਦੇ ਸਮੂਹ ਨਰਸਿੰਗ ਤੇ ਮੈਡੀਕਲ ਕਾਲਜ ਦੇ ਨੁਮਾਇੰਦੇਆਂ ਨਾਲ ਮੀਟਿੰਗ ਕੀਤੀ। ਸਿਵਲ ਸਰਜਨ ਨੇ ਦੱਸਿਆ ਕਿ ਕਾਲਜਾਂ ਦੇ ਨੁਮਾਇੰਦੇਆਂ ਨੇ ਹੜ੍ਹਾਂ ਦੌਰਾਨ ਲੋੜਵੰਦ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਸਿਹਤ ਵਿਭਾਗ ਦਾ ਸਹਿਯੋਗ ਕਰਨ ਅਤੇ ਲੋੜ ਪੈਣ ’ਤੇ ਹਰ ਸੰਭਵ ਮਦਦ, ਸਾਜੋ ਸਾਮਾਨ, ਦਵਾਈਆਂ ਅਤੇ ਸਟਾਫ ਸਮੇਤ ਤਿਆਰ ਰਹਿਣਗੇ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਪਵਨ ਕੁਮਾਰ, ਸੰਦੀਪ ਸਿੰਘ, ਜ਼ਿਲ੍ਹਾ ਬੀ.ਸੀ.ਸੀ ਕੋਆਰਡੀਨੇਟਰ ਰਾਜਵੀਰ ਅਤੇ ਜਸਪ੍ਰੀਤ ਕੌਰ ਤੋਂ ਇਲਾਵਾ ਰਾਕੇਸ਼ ਕੁਮਾਰ ਵਿਦਿਆ ਸਾਗਰ ਕਾਲਜ਼ ਆਫ ਨਰਸਿੰਗ ਭੀਖੀ, ਡਾ. ਗਗਨਦੀਪ ਕੌਰ ਮਾਤਾ ਈਸ਼ਰ ਕੌਰ ਨਰਸਿੰਗ ਕਾਲਜ ਤਾਮਕੋਟ, ਵੀਰਪਾਲ ਕੌਰ ਅਤੇ ਕਰਮਜੀਤ ਕੌਰ ਖਾਲਸਾ ਨਰਸਿੰਗ ਕਾਲਜ ਨੰਗਲ ਕਲਾਂ, ਗੁਰਤੇਜ ਸਿੰਘ ਬਾਾਬਾ ਸੁੱਚਾ ਸਿੰਘ ਇੰਸੀਚਿਊਟ ਆਫ ਨਰਸਿੰਗ ਸਮਾਂਓ, ਗੁਰੂ ਨਾਨਕ ਦੇਵ ਸਕੂਲ ਆਫ ਨਰਸਿੰਗ ਬਰੇਟਾ, ਮਾਲਵਾ ਕਾਲਜ ਆਫ ਨਰਸਿੰਗ ਮਲਕਪੁਰ ਖਿਆਲਾ, ਦਾ ਰੋਇਲ ਕਾਲਜ ਆਫ ਨਰਸਿੰਗ ਬੋੜਾਵਾਲ, ਮਾਲਵਾ ਨਰਸਿੰਗ ਕਾਲਜ ਸਰਦੂਲੇਵਾਲਾ, ਬੀਬੀ ਛੰਨ ਕੌਰ ਨਰਸਿੰਗ ਕਾਲਜ ਸਰਦੂਲਗੜ੍ਹ, ਮੀਰਾ ਸਕੂਲ ਆਫ ਨਰਸਿੰਗ ਸਰਦੂਲੇਵਾਲਾ ਦੇ ਨੁਮਾਇੰਦਿਆਂ ਹਾਜਰ ਸਨ।