ਹਠੂਰ, 09 ਮਾਰਚ (ਰਛਪਾਲ ਸਿੰਘ ਸ਼ੇਰਪੁਰੀ) : ਬ੍ਰਹਮਗਿਆਨੀ ਸੰਤ ਬਾਬਾ ਭਾਗ ਸਿੰਘ ਜੀ ਭੋਰੇ ਵਾਲੇ, ਬ੍ਰਹਮਗਿਆਨੀ ਸੰਤ ਬਾਬਾ ਧਿਆਨਾਨੰਦ ਜੀ, ਬ੍ਰਹਮਗਿਆਨੀ ਸੰਤ ਬਾਬਾ ਰਾਮਾ ਨੰਦ ਤਿਆਗੀ ਜੀ ਆਦਿ ਮਹਾਪੁਰਸਾ ਦੀ ਮਿੱਠੀ ਯਾਦ ਨੂੰ ਸਮਰਪਿਤ ਇਲਾਕੇ ਦੀਆ ਗੁਰਸੰਗਤਾ ਦੇ ਸਹਿਯੋਗ ਨਾਲ ਨਿਰਮਲ ਆਸਰਮ ਡੇਰਾ ਭੋਰੇਵਾਲਾ ਪਿੰਡ ਰਸੂਲਪੁਰ (ਮੱਲ੍ਹਾ) ਦੇ ਮੁੱਖ ਸੇਵਾਦਾਰ ਮਹੰਤ ਕਮਲਜੀਤ ਸਿੰਘ ਸ਼ਾਸਤਰੀ ਮੁੱਖੀ ਮਹੰਤ ਸ੍ਰੀ ਪੰਚਾਇਤੀ ਅਖਾੜਾ ਨਿਰਮਲ ਕਨਖਲ ਹਰਿਦੁਆਰ ਵੇਦਾਂਤਾਚਾਰੀਆ ਸੁਖਾਨੰਦ ਵਾਲਿਆ ਦੀ ਅਗਵਾਈ ਹੇਠ 17 ਰੋਜਾ ਧਾਰਮਿਕ ਸਮਾਗਮ ਕਰਵਾਏ ਗਏ। ਇਸ ਮੌਕੇ ਪਿਛਲੇ 17 ਦਿਨਾ ਤੋ ਪ੍ਰਕਾਸ ਸ੍ਰੀ ਆਖੰਡ ਪਾਠਾ ਦੀ ਲੜੀ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਰਾਗੀ ਸਿੰਘਾ ਨੇ ਰਸ ਭਿੰਨਾ ਕੀਰਤਨ ਕੀਤਾ ਅਤੇ ਪੰਡਿਤ ਸੋਮਨਾਥ ਰੋਡਿਆ ਵਾਲੇ ਦੇ ਕਵੀਸਰੀ ਜੱਥੇ ਨੇ ਗੁਰੂ ਸਾਹਿਬਾਨਾ ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।ਇਸ ਮੌਕੇ ਸੁਆਮੀ ਆਤਮਬੋਧਾ ਨੰਦ ਬਨਾਰਸ ਵਾਲੇ,ਸੁਆਮੀ ਗਰੀਬਦਾਸ ਕੋਟਕਪੂਰਾ ਵਾਲੇ,ਬਾਬਾ ਮਹੰਤ ਦਰਸਨ ਦਾਸ,ਬਾਬਾ ਬਲਜਿੰਦਰ ਸਿੰਘ ਕਾਉਕੇ ਕਲਾਂ,ਸੰਤ ਚਰਨਜੀਤ ਸਿੰਘ ਬੱਧਨੀ ਕਲਾਂ ਵਾਲੇ,ਸੰਤ ਕਸਮੀਰ ਸਿੰਘ ਮੁਕਤਸਰ ਵਾਲੇ,ਸੰਤ ਬਾਬਾ ਸੰਦੀਪ ਸਿੰਘ,ਸੰਤ ਬਾਬਾ ਬਲਰਾਜ ਦਾਸ ਭਿੰਡਰ ਖੁਰਦ ਵਾਲੇ,ਬਲਰਾਜ ਸਿੰਘ ਦੌਧਰ ਵਾਲੇ, ਮਹੰਤ ਦੀਪਕ ਸਿੰਘ ਦੌਧਰ ਵਾਲੇ, ਮਹੰਤ ਜਗਤਾਰ ਸਿੰਘ,ਭਾਈ ਗੁਰਵਿੰਦਰ ਸਿੰਘ ਦੀਨਾ ਸਾਹਿਬ ਵਾਲਿਆ ਨੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲਣ ਲਈ ਸੰਗਤਾ ਨੂੰ ਪ੍ਰੇਰਿਤ ਕੀਤਾ ਅਤੇ ਸੰਤਾ-ਮਹਾਪੁਰਸਾ ਦੇ ਸਾਦਗੀ ਭਰੇ ਜੀਵਨ ਤੇ ਚਾਨਣਾ ਪਾਇਆ।ਇਸ ਮੌਕੇ ਮਹੰਤ ਕਮਲਜੀਤ ਸਿੰਘ ਸ਼ਾਸਤਰੀ ਸੁਖਾਨੰਦ ਵਾਲਿਆ ਨੇ ਪਾਠੀ ਸਿੰਘਾ,ਰਾਗੀ ਸਿੰਘਾ,ਸੰਤਾ-ਮਹਾਪੁਰਸਾ,ਕਵੀਸਰੀ ਜੱਥੇ ਅਤੇ ਸਮੂਹ ਸੇਵਾਦਾਰਾ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਵੱਡੀ ਗਿਣਤੀ ਵਿਚ ਪਹੁੰਚੀਆ ਸਮੂਹ ਸੰਗਤਾ ਦਾ ਧੰਨਵਾਦ ਕੀਤਾ।ਇਸ ਮੌਕੇ ਸਟੇਜ ਸਕੱਤਰ ਦੀ ਭੁਮਿਕਾ ਗੁਰਪ੍ਰੀਤ ਸਿੰਘ ਨੇ ਨਿਭਾਈ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਇਸ ਮੌਕੇ ਉਨ੍ਹਾ ਨਾਲ ਮਹੰਤ ਕਮਲਜੀਤ ਸਿੰਘ ਸਾਸਤਰੀ,ਜਸਮੇਲ ਸਿੰਘ ਮੰਡੀਲਾ ਵਾਲੇ,ਰਵੇਲ ਸਿੰਘ ਮੰਡੀਲਾ ਵਾਲੇ,ਸੰਕਰ ਸਿੰਘ,ਸੀਰਾ ਕਬੱਡੀ ਖਿਡਾਰੀ,ਕਮਿੱਕਰ ਸਿੰਘ,ਰਾਜਵੀਰ ਸਿੰਘ,ਨਛੱਤਰ ਸਿੰਘ,ਨਾਜਰ ਸਿੰਘ,ਚਮਕੌਰ ਸਿੰਘ,ਬੂਟਾ ਸਿੰਘ,ਬਲਦੇਵ ਸਿੰਘ,ਬੀਰ ਸਿੰਘ,ਸਵਰਨ ਸਿੰਘ,ਜਸਪਾਲ ਸਿੰਘ,ਦਵਿੰਦਰ ਸਿੰਘ, ਬਾਬਾ ਟੱਲੀ ਸਿੰਘ, ਸਮੂਹ ਗ੍ਰਾਮ ਪੰਚਾਇਤ ਰਸੂਲਪੁਰ ਅਤੇ ਵੱਡੀ ਗਿਣਤੀ ਵਿਚ ਸੰਗਤਾ ਹਾਜ਼ਰ ਸਨ।