- ਸਿਹਤ ਵਿਭਾਗ ਵੱਲੋਂ ਮਨਾਇਆ ਗਿਆ ਜ਼ਿਲ੍ਹਾ ਪੱਧਰੀ “ਵਿਸ਼ਵ ਆਬਾਦੀ ਦਿਵਸ”
ਬਰਨਾਲਾ, 11 ਜੁਲਾਈ : ਸਿਹਤ ਵਿਭਾਗ ਬਰਨਾਲਾ ਵਲੋਂ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ-ਨਿਰਦੇਸ਼ ਅਤੇ ਡਾ. ਪ੍ਰਵੇਸ਼ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਦੀ ਅਗਵਾਈ ਅਧੀਨ ਦਫਤਰ ਸਿਵਲ ਸਰਜਨ ਦੇ ਟ੍ਰੇਨਿੰਗ ਅਨੈਕਸੀ ਹਾਲ ਵਿਖੇ "ਅਸੀਂ ਲਈਏ ਇਹ ਸਕੰਲਪ ਪਰਿਵਾਰ ਨਿਯੋਜਨ ਨੂੰ ਬਣਾਵਾਗੇਂ , ਖੁਸ਼ੀਆਂ ਦਾ ਵਿਕਲਪ" ਥੀਮ ਅਧੀਨ ਜ਼ਿਲ੍ਹਾ ਪੱਧਰੀ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ। ਸੈਮੀਨਾਰ ਦੌਰਾਨ ਡਾ. ਪ੍ਰਵੇਸ਼ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਨੇ ਕਿਹਾ ਕਿ ਸਿਹਤ ਵਿਭਾਗ ਵਧ ਰਹੀ ਆਬਾਦੀ ਨੂੰ ਘਟਾਉਣ ਬਾਰੇ ਜਾਗਰੂਕਤਾ ਲਈ ਇਕ ਵਿਸ਼ੇਸ਼ ਪੰਦਰਵਾੜਾ ਮਿਤੀ 27 ਜੂਨ ਤੋਂ 24 ਜੁਲਾਈ ਤੱਕ ਮਨਾ ਰਿਹਾ ਹੈ, ਜਿਸ ਵਿੱਚ 27 ਜੂਨ ਤੋਂ 10 ਜੁਲਾਈ ਤੱਕ "ਜਾਗਰੂਕਤਾ ਪੰਦਰਵਾੜਾ" ਅਤੇ 11 ਜੁਲਾਈ ਤੋਂ 24 ਜੁਲਾਈ ਤਕ "ਆਬਾਦੀ ਸਥਿਰਤਾ ਪੰਦਰਵਾੜਾ" ਮਨਾਇਆ ਜਾ ਰਿਹਾ ਹੈ। ਡਾ. ਪ੍ਰਵੇਸ਼ ਕੁਮਾਰ ਨੇ ਕਿਹਾ ਕਿ ਆਬਾਦੀ ਦੇ ਲਗਾਤਾਰ ਵਧਣ ਕਾਰਣ ਸਾਡੇ ਸਮਾਜਿਕ ਢਾਂਚੇ ਦਾ ਤਾਣਾ- ਬਾਣਾ ਵਿਗੜ ਰਿਹਾ ਹੈ, ਜੇਕਰ ਇਸ ਵਧ ਰਹੀ ਆਬਾਦੀ ਨੂੰ ਨਾ ਰੋਕਿਆ ਗਿਆ ਤਾਂ ਇਸ ਦੇ ਭਿਆਨਕ ਨਤੀਜੇ ਨਿਕਲਣਗੇ ਜੋ ਕਿ ਸਾਡੀ ਆਉਣ ਵਾਲੀ ਪੀੜੀ ਨੂੰ ਭੁਗਤਣੇ ਪੈਣਗੇ ਤੇ ਵਧ ਰਹੀ ਆਬਾਦੀ ਦਾ ਬੋਝ ਸਾਡੇ ਸਰੋਤਾਂ ਉਤੇ ਪੈ ਰਿਹਾ ਹੈ, ਜਿਸ ਕਾਰਣ ਅਸੀ ਸਭ ਜਾਣੇ ਜਾਂ ਅਣਜਾਣੇ ਤੌਰ 'ਤੇ ਇਸ ਦੀ ਲਪੇਟ ਵਿੱਚ ਆ ਰਹੇ ਹਾਂ । ਸਾਡੇ ਸਮਾਜ ਵਿੱਚ ਗਰੀਬੀ, ਭੁੱਖਮਰੀ, ਬੇਰੁਜਗਾਰੀ, ਮਹਿੰਗਾਈ ਆਦਿ ਸਭ ਅਲਾਮਤਾਂ ਦੀ ਜੜ ਤੇਜੀ ਨਾਲ ਵੱਧ ਰਹੀ ਆਬਾਦੀ ਹੈ ਜਿਸ ਲਈ ਸਾਨੂੰ ਸਭ ਨੂੰ ਮਿਲਕੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਡਾ. ਮਨੋਹਰ ਲਾਲ ਸਹਾਇਕ ਸਿਵਲ ਸਰਜਨ ਬਰਨਾਲਾ ਕਿਹਾ ਕਿ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿਖੇ ਮਿਤੀ 11 ਜੁਲਾਈ ਤੋਂ 24 ਜੁਲਾਈ ਤੱਕ ਵਿਸ਼ਵ ਆਬਾਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਸਿਵਲ ਹਸਪਤਾਲ ਬਰਨਾਲਾ ਵਿਖੇ ਹਰ ਰੋਜ਼ ਨਲਬੰਦੀ ਅਤੇ ਨਸਬੰਦੀ ਦੇ ਅਪਰੇਸ਼ਨ ਕੀਤੇ ਜਾਣਗੇ। ਉਹਨਾਂ ਕਿਹਾ ਕਿ ਨਸਬੰਦੀ ਦਾ ਅਪਰੇਸ਼ਨ ਕਰਵਾਉਣ ਵਾਲੇ ਨੂੰ 1100 ਰੁਪਏ ਹਰ ਵਰਗ ਲਈ ਸਹਾਇਤਾ ਰਾਸ਼ੀ ਵਜੋਂ ਦਿੱਤੇ ਜਾਣਗੇ ਅਤੇ ਕੇਸ ਲੈ ਕੇ ਆਉਣ ਵਾਲੇ ਮੋਟੀਵੇਟਰ ਨੂੰ 200 ਰੁਪਏ ਪ੍ਰਤੋਸ਼ਾਹਣ ਦੇ ਤੌਰ 'ਤੇ ਦਿੱਤੇ ਜਾਣਗੇ । ਇਸੇ ਤਰਾਂ ਨਲਬੰਦੀ ਦਾ ਅਪਰੇਸ਼ਨ ਕਰਵਾਉਣ ਵਾਲੀ ਨੂੰ 250 ਰੁਪਏ ਜਨਰਲ ਵਰਗ ਅਤੇ 600 ਰੁਪਏ ਐਸ.ਸੀ./ਐਸ.ਟੀ. ਅਤੇ ਬੀ.ਪੀ.ਐਲ ਵਰਗ ਨੂੰ ਸਹਾਇਤਾ ਰਾਸ਼ੀ ਵਜੋਂ ਦਿੱਤੇ ਜਾਣਗੇ ਅਤੇ ਕੇਸ ਲੈਕੇ ਆਉਣ ਵਾਲੇ ਮੋਟੀਵੇਟਰ ਨੂੰ 150 ਰੁਪਏ ਪ੍ਰਤੋਸਾਹਣ ਦੇ ਤੌਰ 'ਤੇ ਦਿੱਤੇ ਜਾਣਗੇ। ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ.ਕੋਆਰਡੀਨੇਟਰ ਵੱਲੋਂ ਸੈਮੀਨਾਰ ਵਿੱਚ ਹਾਜ਼ਰੀਨ ਨੂੰ ਵਿਸ਼ਵ ਆਬਾਦੀ ਦਿਵਸ ਨੂੰ ਸਮਰਪਿਤ ਇਸ ਪੰਦਰਵਾੜੇ ਸਬੰਧੀ ਜਾਗਰੂਕਤਾ ਦੀ ਅਹਿਮੀਅਤ ਬਾਰੇ ਦੱਸਿਆ ਅਤੇ ਹੋਰਨਾਂ ਨੂੰ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ ਬਾਰੇ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਭੁਪਿੰਦਰ ਸਿੰਘ ਜ਼ਿਲ੍ਹਾ ਕਮਿਉਨਟੀ ਮੋਬਲਾਇਜ਼ਰ, ਦੀਪਕ ਕੁਮਾਰ , ਮਨਪ੍ਰੀਤ ਸ਼ਰਮਾ ਐਮ.ਪੀ.ਐਚ.ਡਬਲਿਊ (ਮੇਲ)ਅਤੇ ਸਮੂਹ ਅਰਬਨ ਆਸ਼ਾ ਆਦਿ ਹਾਜ਼ਰ ਸਨ।