ਸਿਹਤ ਵਿਭਾਗ ਵਲੋਂ ਮਨਾਇਆ ਗਿਆ ਰਾਸ਼ਟਰੀ ਡਾਕਟਰ ਦਿਵਸ 

ਬਰਨਾਲਾ, 1 ਜੁਲਾਈ 2024 : ਸਿਹਤ ਵਿਭਾਗ ਬਰਨਾਲਾ ਵਲੋਂ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਪਹਿਲੀ ਜੁਲਾਈ ਨੂੰ “ਰਾਸ਼ਟਰੀ ਡਾਕਟਰ ਦਿਵਸ” ਮਨਾਇਆ ਗਿਆ, ਇਸ ਮੌਕੇ ਡਾ. ਹਰਿੰਦਰ ਸ਼ਰਮਾ ਨੇ ਦੱਸਿਆ ਕਿ ਰਾਸ਼ਟਰੀ ਡਾਕਟਰ ਦਿਵਸ 'ਤੇ ਪੰਜਾਬ ਸਰਕਾਰ ਸਮੂਹ ਮਿਹਨਤਕਸ਼ ਡਾਕਟਰ ਸਾਹਿਬਾਨ ਦੇ ਯਤਨਾਂ ਅਤੇ ਲਗਨ ਨੂੰ ਸਲਾਮ ਕਰਦੀ ਹੈ। ਡਾ. ਗੁਰਮਿੰਦਰ ਕੌਰ ਔਜਲਾ ਡੀ.ਐਮ.ਸੀ. ਬਰਨਾਲਾ ਨੇ ਕਿਹਾ ਕਿ ਡਾਕਟਰ ਦਿਵਸ ਸਮਾਜ ਲਈ ਡਾਕਟਰਾਂ ਦੇ ਅਣਮੁੱਲੇ ਯੋਗਦਾਨ ਦਾ ਸਨਮਾਨ ਕਰਨ ਅਤੇ ਉਨ੍ਹਾਂ ਨੂੰ ਮਾਨਤਾ ਦੇਣ ਲਈ ਮਨਾਇਆ ਜਾਂਦਾ ਹੈ।  ਇਹ ਜੀਵਨ ਬਚਾਉਣ, ਤੰਦਰੁਸਤੀ ਨੂੰ ਉਤਸ਼ਾਹਿਤ ਕਰਨ, ਅਤੇ ਦੁੱਖਾਂ ਨੂੰ ਦੂਰ ਕਰਨ ਵਿੱਚ ਸਿਹਤ ਸੰਭਾਲ ਪੇਸ਼ੇਵਰਾਂ ਦੁਆਰਾ ਨਿਭਾਈ ਜਾਣ ਵਾਲੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੰਦਾ ਹੈ। ਡਾ. ਤਪਿੰਦਰਜੋਤ ਕੌਸ਼ਲ ਐਸ.ਐਮ.ਓ ਸਿਵਲ ਹਸਪਤਾਲ ਬਰਨਾਲਾ ਨੇ ਕਿਹਾ ਕਿ  ਰਾਸ਼ਟਰੀ ਡਾਕਟਰ ਦਿਵਸ 2024 ਦੀ ਥੀਮ ਹੈ  "ਤੰਦਰੁਸਤ ਕਰਨ ਵਾਲੇ ਹੱਥ, ਦੇਖਭਾਲ ਕਰਨ ਵਾਲੇ ਦਿਲ। ਇਹ ਥੀਮ ਉਸ ਹਮਦਰਦੀ ਅਤੇ ਸਮਰਪਣ 'ਤੇ ਜ਼ੋਰ ਦਿੰਦਾ ਹੈ ਜੋ ਡਾਕਟਰਾਂ ਕੋਲ ਆਪਣੇ ਮਰੀਜ਼ਾਂ ਲਈ ਹੈ।  ਇਹ ਉਨ੍ਹਾਂ ਦੀ ਉਸ ਭੂਮਿਕਾ ਨੂੰ ਕੇਂਦਰਿਤ  ਕਰਦਾ ਹੈ ਜੋ ਉਹ ਕਿਸੇ ਬਿਮਾਰੀ ਜਾਂ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਆਰਾਮ ਅਤੇ ਦੇਖਭਾਲ ਪ੍ਰਦਾਨ ਕਰਨ ਵਿੱਚ ਨਿਭਾਉਂਦੇ ਹਨ। ਇਸ ਮੌਕੇ ਡਾ. ਮਨੋਹਰ ਲਾਲ ਸਹਾਇਕ ਸਿਵਲ ਸਰਜਨ, ਡਾ. ਪ੍ਰਵੇਸ਼ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ , ਡਾ. ਗੁਰਬਿੰਦਰ ਕੌਰ ਜ਼ਿਲ੍ਹਾ ਟੀਕਾਕਰਨ ਅਫਸਰ ਅਤੇ ਸਿਵਲ ਹਸਪਤਾਲ ਬਰਨਾਲਾ ਦੇ ਡਾਕਟਰ ਸਾਹਿਬਾਨ ਹਾਜ਼ਰ ਸਨ।