ਨੈਨੋ ਖਾਦਾਂ ਖੇਤੀਬਾੜੀ ਵਿੱਚ ਇੱਕ ਕ੍ਰਾਂਤੀਕਾਰੀ ਕਦਮ : ਡਾ ਸੰਦੀਪ ਕੁਮਾਰ

  • ਇਫਕੋ ਵੱਲੋਂ ਜਿਲੇ ਦੇ ਖਾਦ ਤੇ ਦਵਾਈ ਡੀਲਰਾਂ ਦੀ ਕਰਵਾਈ ਟ੍ਰੇਨਿੰਗ

ਫਤਿਹਗੜ੍ਹ ਸਾਹਿਬ 17 ਫਰਵਰੀ : ਇਫਕੋ ਵਲੋਂ ਕ੍ਰਿਸ਼ੀ ਵਿਗਿਆਨ ਕੇਂਦਰ, ਵਿਖੇ  ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਰਹਿੰਦ, ਖੇੜਾ ਅਤੇ ਬੱਸੀ ਪਠਾਣਾ ਬਲਾਕ ਦੇ ਖਾਦ/ਦਵਾਈ ਦੇ ਡੀਲਰਾਂ ਦੀ ਟ੍ਰੇਨਿੰਗ  ਦਾ ਆਯੋਜਨ  ਕੀਤਾ ਗਿਆ। ਇਸ ਟਰੇਨਿੰਗ ਵਿੱਚ ਖੇੜਾ, ਸਰਹਿੰਦ ਤੇ ਬਸੀ ਪਠਾਣਾ ਬਲਾਕ ਦੇ ਲਗਭਗ 40 ਡੀਲਰਾਂ ਨੇ ਭਾਗ ਲਿਆ। ਇਸ ਟਰੇਨਿੰਗ ਵਿੱਚ ਮੁੱਖ ਖੇਤੀਬਾੜੀ ਅਫਸਰ ਡਾਕਟਰ ਸੰਦੀਪ ਕੁਮਾਰ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਡਾਇਰੈਕਟਰ ਡਾ: ਵਿਪਨ ਕੁਮਾਰ ਰਾਮਪਾਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਟ੍ਰੇਨਿੰਗ ਨੂੰ ਸੰਬੋਧਨ ਕਰਦਿਆਂ ਇਫਕੋ ਦੇ ਫੀਲਡ ਅਫਸਰ ਨੇ ਇਫਕੋ ਵਲੋਂ ਵਿਕਸਿਤ ਦੁਨੀਆਂ ਦੇ ਪਹਿਲੇ ਨੈਨੋ ਯੂਰੀਆ ਅਤੇ ਨੈਨੋ ਡੀ ਏ ਪੀ ਖਾਦ ਬਾਰੇ ਦੱਸਿਆ ਕਿ ਇਸਦੇ ਪ੍ਰਯੋਗ ਨਾਲ ਕਿਸਾਨ ਵਲੋਂ ਦਾਣੇਦਾਰ ਯੂਰੀਆ, ਡੀ ਏ ਪੀ ਦੀ ਖਪਤ ਨੂੰ ਅੱਧਾ ਕਰਦਿਆਂ, ਜਿਆਦਾ ਪੈਦਾਵਾਰ ਲਈ ਨੈਨੋ ਖਾਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਇਸ ਨਾਲ ਹੀ ਨੈਨੋ ਖਾਦਾਂ ਦੀ ਵਰਤੋਂ ਨਾਲ ਰਸਾਇਣਿਕ ਖਾਦਾਂ ਦੇ ਦੁਸ਼ਪ੍ਰਭਾਵ ਜਿਵੇਂ ਪਾਣੀ ਅਤੇ ਵਾਤਾਵਰਣ ਗੰਦਲਾ ਹੋਣ ਤੋਂ ਬਚਾਇਆ ਜਾ ਸਕਦਾ ਹੈ। ਨੈਨੋ ਡੀ ਏ ਪੀ ਬਾਰੇ ਉਨ੍ਹਾਂ ਦੱਸਿਆ ਕਿ ਝੋਨੇ ਦੀ ਰੁਪਾਈ ਸਮੇਂ 5 ਐਮ ਐਲ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਘੋਲ਼ ਬਣਾ ਕੇ ਜੜ ਸੋਧ ਕਰ ਸਕਦੇ ਹਾਂ ਜਿਸ ਨਾਲ ਝਾੜ ਵਧ ਸਕਦਾ ਹੈ ਅਤੇ ਨਾਲ ਹੀ ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਇਫਕੋ ਤਰਲ ਕਨਸੋਰਸ਼ੀਆ ਦੀ 100 ਰੁਪਏ ਦੀ ਬੋਤਲ  ਖੇਤੀ ਫਸਲਾਂ ਦਾ ਝਾੜ ਵਧਾ ਸਕਦੀ ਹੈ। ਸ਼੍ਰੀ ਅਰਵਿੰਦ ਸਿੰਘ ਟੈਰੇਟਰੀ ਮੈਨੇਜਰ ਇਫਕੋ ਐਮ ਸੀ ਨੇ ਲੋੜ ਅਨੁਸਾਰ ਖੇਤੀਬਾੜੀ ਦਵਾਇਆ ਦੀ ਵਰਤੋਂ ਤੇ ਜ਼ੋਰ ਦਿੱਤਾ ਨਾਲ ਹੀ ਉਨ੍ਹਾਂ ਕਿਹਾ ਕਿ ਇਫਕੋ ਵਲੋਂ ਖੇਤੀਬਾੜੀ ਦੀਆ ਸਾਰੀਆਂ ਦਵਾਇਆ ਬੜੇ ਹੀ ਜਾਈਜ ਰੇਟ ਤੇ ਕਿਸਾਨ ਕਿਸੇ ਵੀ ਖੇਤੀਬਾੜੀ ਸੋਸਿਏਟੀ ਤੋਂ ਖਰੀਦ ਸਕਦੇ ਹਨ। ਡਾ. ਦਮਨ ਝਾਂਜੀ, ਖੇਤੀਬਾੜੀ ਵਿਕਾਸ ਅਫ਼ਸਰ ਨੇ ਨੈਨੋ ਖਾਦਾਂ ਦੀ ਵਰਤੋਂ ਤੇ ਜ਼ੋਰ ਦਿੱਤਾ, ਨਾਲ ਹੀ ਉਨ੍ਹਾਂ ਦੱਸਿਆ ਕਿ ਖਾਦ ਚਕਦੇ ਸਮੇਂ ਕਿਸਾਨ ਵੀਰ ਮਿਲ ਵੰਡ ਕੇ ਖਾਦ ਲੈਣ ਅਤੇ ਪੋਸ ਮਸ਼ੀਨ ਵਿਚੋਂ ਸਮੇਂ ਸਿਰ ਖਾਦ ਦੀ ਬਿਕਰੀ ਕੀਤੀ ਜਾਵੇ। ਉਨ੍ਹਾਂ ਤਰਲ ਕਨਸੋਰਸ਼ਿਆ ਵਰਤਣ ਲਈ ਕਿਹਾ।  ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਡਾਇਰੈਕਟਰ ਡਾ ਵਿਪਿਨ ਰਾਮਪਾਲ ਨੇ ਖੇਤੀਬਾੜੀ ਸਬੰਧੀ ਤਕਨੀਕੀ ਨੁਕਤੇ ਸਾਂਝੇ ਕੀਤੇ ਅਤੇ ਸਮੇ ਨਾਲ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਅਪਨਾਉਣ ਲਈ ਕਿਹਾ। ਪ੍ਰੋਗਰਾਮ ਵਿੱਚ ਸਰਹਿੰਦ ,ਖੇੜਾ ਅਤੇ ਬੱਸੀ ਪਠਾਣਾ ਬਲਾਕ ਦੇ ਲਗਭਗ 35 ਡੀਲਰ ਸਹਿਬਾਨ ਸ਼ਾਮਿਲ ਰਹੇ ਜਿਨ੍ਹਾਂ ਇਫਕੋ ਵਲੋਂ ਇਹ ਟ੍ਰੇਨਿੰਗ ਕਰਵਾਉਣ ਲਈ ਧੰਨਵਾਦ ਕੀਤਾ ਗਿਆ।