ਮਹਿਲ ਕਲਾਂ 09 ਜਨਵਰੀ (ਗੁਰਸਵੇਕ ਸਿੰਘ ਸਹੋਤਾ) : ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਬਲਾਕ ਮਹਿਲ ਕਲਾਂ ਦੀ ਸਾਲ 2023 ਦੀ ਪਹਿਲੀ ਮੀਟਿੰਗ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਬੱਸ ਸਟੈਂਡ ਦੇ ਨਜਦੀਕ ਗੋਲਡਨ ਕਲੋਨੀ ਵਿੱਖੇ ਡਾਕਟਰ ਫਰੀਦ ਜੀ ਦੇ ਨਵੇਂ ਬਣ ਰਹੇ ਹਸਪਤਾਲ ਵਿੱਚ ਹੋਈ, ਜਿਸ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾ ਮੀਡਿਆ ਇੰਚਾਰਜ ਪੰਜਾਬ ਡਾ ਮਿੱਠੂ ਮੁਹੰਮਦ, ਜਿਲ੍ਹਾ ਬਰਨਾਲਾ ਦੇ ਪ੍ਰਧਾਨ ਡਾ ਕੇਸਰ ਖਾਨ ਮਲਿਕ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ, ਮੀਟਿੰਗ ਦੇ ਸ਼ੁਰੂ ਵਿੱਚ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਜੀ ਦੇ ਜਵਾਈ ਓਰਥੋ ਸਰਜਨ ਡਾ ਸਿਮਰਨਜੀਤ ਸਿੰਘ ਵੇਰਕਾ ਦਾ ਭਰ ਜਵਾਨੀ ਚ ਸਦਾ ਲਈ ਤੁਰ ਜਾਣ ਤੇ 2 ਮਿੰਟ ਦਾ ਮੋਨ ਧਾਰ ਕੇ ਸਰਧਾਂਜਲੀ ਭੇਂਟ ਕੀਤੀ ਗਈ ਅਤੇ ਬਲਾਕ ਦੀ ਸਲਾਨਾ ਚੋਣ ਅੱਗੇ ਫਰਵਰੀ ਮਹੀਨੇ ਚ ਕਰਨ ਦਾ ਫੈਸਲਾ ਲਿਆ ਗਿਆ, ਮੀਟਿੰਗ ਵਿੱਚ ਪਹੁੰਚੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਸੂਬਾ ਕਮੇਟੀ ਦੀਆਂ ਸਾਲ ਭਰ ਦੀਆਂ ਪ੍ਰਾਪਤੀਆਂ ਅਤੇ ਸਮੇਂ ਸਮੇਂ ਤੇ ਪੰਜਾਬ ਸਰਕਾਰ ਨਾਲ ਹੋਈ ਗੱਲਬਾਤ ਦਾ ਵਿਸਥਾਰ ਪੂਰਵਕ ਚਾਨਣਾ ਪਾਇਆ| ਜਿਲ੍ਹਾ ਪ੍ਰਧਾਨ ਡਾ ਕੇਸਰ ਖਾਨ ਮਲਿਕ ਨੇ ਜਿਲ੍ਹਾ ਅਤੇ ਬਲਾਕ ਦਾ ਸਾਲ ਭਰ ਦਾ ਲੇਖਾ ਜੋਖਾ ਮੇਂਬਰਾਂ ਦੇ ਸਾਹਮਣੇ ਰੱਖਿਆ | ਬਲਾਕ ਪ੍ਰਧਾਨ ਡਾ ਸੁਰਜੀਤ ਸਿੰਘ ਨੇ ਪ੍ਰਧਾਨਾਗੀ ਰਿਪੋਰਟ ਪੇਸ ਕੀਤੀ | ਬਲਾਕ ਸਕੱਤਰ ਡਾ ਬਲਜੀਤ ਸਿੰਘ ਗੁੰਮਟੀ ਨੇ ਸੈਕਟਰੀ ਰਿਪੋਟਰ ਪੇਸ ਕੀਤੀ| ਬਲਾਕ ਦੇ ਵਿੱਤ ਸਕੱਤਰ ਡਾ ਸੁੱਖਵਿੰਦਰ ਸਿੰਘ ਬਾਪਲਾ ਨੇ ਸਲਾਨਾ ਆਮਦਨ ਖਰਚ ਪੜ ਕੇ ਸੁਣਾਇਆ | ਜਿਸ ਤੇ ਹਾਊਸ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦਿਤੀ | ਅਗਲੀ 5 ਫਰਵਰੀ ਵਾਲੀ ਮੀਟਿੰਗ ਤੇ ਸੂਬਾ ਪ੍ਰਧਾਨ ਤੇ ਉਹਨਾਂ ਦੀ ਟੀਮ ਵੱਲੋਂ ਬਲਾਕ ਮਹਿਲ ਕਲਾਂ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਨਾਲ ਹੀ ਬਰਨਾਲਾ, ਅਹਿਮਦਗੜ, ਧੂਰੀ, ਸ਼ੇਰਪੁਰ, ਮਲੇਰਕੋਟਲਾ ਨੂੰ ਵੀ ਮਾਣ ਸਤਿਕਾਰ ਦਿੱਤਾ ਜਾਵੇਗਾ| ਇਸ ਮੀਟਿੰਗ ਨੂੰ ਡਾ ਮਿੱਠੂ ਮੁਹੰਮਦ, ਡਾ ਕੇਸਰ ਖਾਨ, ਡਾ ਬਲਿਹਾਰ ਸਿੰਘ, ਡਾ ਜਗਜੀਤ ਸਿੰਘ, ਡਾ ਸੁਰਜੀਤ ਸਿੰਘ, ਡਾ ਬਲਜੀਤ ਸਿੰਘ, ਡਾ ਸੁੱਖਵਿੰਦਰ ਸਿੰਘ, ਡਾ ਕੁਲਵੰਤ ਸਿੰਘ, ਡਾ ਪਰਮੇਸਰ ਸਿੰਘ, ਡਾ ਪਰਮਜੀਤ ਸਿੰਘ ਨੇ ਸੰਬੋਧਨ ਕੀਤਾ| ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਨਵਨੀਤ, ਡਾ ਧਰਵਿੰਦਰ ਸਿੰਘ, ਡਾ ਸੁਬੇਗ ਮੁਹੰਮਦ, ਡਾ ਸ਼ੇਰ ਸਿੰਘ ਰਵੀ, ਡਾ ਜਸਬੀਰ ਸਿੰਘ, ਡਾ ਅਮਨਦੀਪ ਸਿੰਘ, ਡਾ ਸੁਖਪਾਲ ਸਿੰਘ, ਡਾ ਮੁਕਲ ਸ਼ਰਮਾ, ਡਾ ਮਨਵੀਰ ਸਿੰਘ, ਡਾ ਸੁਰਿੰਦਰਪਾਲ ਸਿੰਘ ਆਦਿ ਹਾਜਰ ਸਨ|