ਲੁਧਿਆਣਾ, 9 ਜੁਲਾਈ : ਪੁਲਿਸ ਕੰਟਰੋਲ ਰੂਮ ਲੁਧਿਆਣਾ ਰਾਹੀ ਮੁੱਖ ਅਫਸਰ ਥਾਣਾ ਡਵੀਜਨ ਨੰ: 7 ਲੁਧਿਆਣਾ ਨੂੰ ਇਤਲਾਹ ਮੋਸੂਲ ਹੋਈ ਕਿ ਆਦਰਸ਼ ਨਗਰ ਨੇੜੇ ਗਰੀਨਲੈਂਡ ਸਕੂਲ ਲੁਧਿਆਣਾ ਪਾਸ ਗਲੀ ਵਿੱਚ ਕੱਪੜੇ ਵਿੱਚ ਲਪੇਟੀ ਕੋਈ ਚੀਜ ਪਈ ਹੈ, ਜਿਸ ਵਿੱਚੋ ਕਾਫੀ ਬਦਬੂ ਆ ਰਹੀ ਹੈ। ਜਿਸਤੇ ਪੁਲਿਸ ਵੱਲੋ ਜਦੋਂ ਮੌਕੇ ਤੇ ਜਾ ਕੇ ਕੱਪੜੇ ਨੂੰ ਖੋਲਿਆ ਤਾਂ ਥੈਲਾ ਪਲਾਸਟਿਕ ਦੀਆ 3 ਤੈਹਾਂ ਅਤੇ ਪਲਾਸਟਿਕ ਲਿਫਾਫੇ ਦੀਆਂ 2 ਤੈਹਾਂ ਨੂੰ ਕੱਟਣ ਤੋ ਬਾਅਦ ਇਨਸਾਨੀ ਲਾਸ਼ ਜਿਸਦਾ ਸਿਰ ਕੱਟਿਆ ਹੋਇਆ ਸੀ ਅਤੇ ਦੋਨੋ ਹੱਥਾਂ ਦੀਆ ਸਾਰੀਆ ਉਂਗਲਾ ਕੱਟੀਆ ਹੋਈਆ ਸਨ, ਜਿਸਦੀ ਉਮਰ 35-40 ਸਾਲ, ਜਿਸਦੇ ਕਾਲੇ ਰੰਗ ਦੀ ਟੀ-ਸ਼ਰਟ ਅਤੇ ਨੀਲੇ ਰੰਗ ਦੀ ਜੀਨ ਦੀ ਪੈਂਟ ਪਹਿਨੀ ਹੋਈ ਸੀ ਬਰਾਮਦ ਹੋਈ। ਜਿਸਨੂੰ ਕਿਸੇ ਨਾ ਮਲੂਮ ਵਿਅਕਤੀ ਵੱਲੋ ਕਤਲ ਕਰਕੇ, ਸਬੂਤ ਮਿਟਾਉਣ ਦੀ ਖਾਤਰ ਲਾਸ਼ ਖੁਰਦ ਬੁਰਦ ਕਰਨ ਦੀ ਨੀਯਤ ਨਾਲ ਗਲੀ ਵਿੱਚ ਸੁੱਟ ਦਿੱਤਾ। ਜਿਸਤੇ ਮੁਕੱਦਮਾ ਨੰਬਰ 315 ਮਿਤੀ 06-07-2023 ਅ/ਧ; 302,201,34 ਆਈ.ਪੀ.ਸੀ ਥਾਣਾ ਡਵੀਜਨ ਨੰ: 7 ਲੁਧਿਆਣਾ ਦਰਜ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਲਾਸ਼ ਨੂੰ ਸਿਵਲ ਹਸਪਤਾਲ ਲੁਧਿਆਣਾ ਪਹੁੰਚਾਇਆ ਗਿਆ। ਮ੍ਰਿਤਕ ਦੀ ਬਾਂਹ ਵਿੱਚ ਪਿਆ ਹੋਇਆ ਬ੍ਰੈਸਲੈਟ ਜਿਸ ਉਪਰ ਪੰਕਜ ਲਿਖਿਆ ਹੋਇਆ ਸੀ। ਮ੍ਰਿਤਕ ਦੀ ਪੈਂਟ ਦੀ ਜੇਬ ਵਿੱਚੋ ਇੱਕ ਆਧਾਰ ਕਾਰਡ ਜੋ ਪੰਕਜ ਸ਼ਰਮਾ ਪੁੱਤਰ ਪ੍ਰਸ਼ਾਦੀ ਸ਼ਰਮਾ ਵਾਸੀ ਸਿੰਘਪੁਰਾ ਕੁਰਾਲੀ ਐਸ.ਏ.ਐਸ ਨਗਰ ਦੇ ਨਾਮ ਪਰ ਹੈ ਅਤੇ ਇੱਕ ਸਟੇਟ ਬੈਂਕ ਆਫ ਇੰਡੀਆ ਦਾ ਗਰੀਨ ਰੈਮਿਟ ਕਾਰਡ ਬਰਾਮਦ ਹੋਏ। ਮਨਦੀਪ ਸਿੰਘ ਸਿੱਧੂ IPS, ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਸਕਿਰਨਜੀਤ ਸਿੰਘ ਤੇਜਾ, PPS, DCP Rural, ਤੁਸ਼ਾਰ ਗੁਪਤਾ IPS, ADCP-4 ਲੁਧਿਆਣਾ, ਸ: ਗੁਰਦੇਵ ਸਿੰਘ PPS, ACP-EAST ਲੁਧਿਆਣਾ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰ: 7 ਲੁਧਿਆਣਾ, ਇੰਸਪੈਕਟਰ ਬੇਅੰਤ ਜੁਨੇਜਾ ਇੰਚਾਰਜ ਸੀ.ਆਈ.ਏ-2, ਲੁਧਿਆਣਾ ਦੀ ਪੁਲਿਸ ਪਾਰਟੀ ਨੇ ਥੌੜੇ ਸਮੇ ਵਿੱਚ ਹੀ ਇੱਕ ਅੰਨੇ ਕਤਲ ਕਾਂਡ ਜਿਸ ਵਿੱਚ ਇੱਕ ਲਾਸ਼ ਦਾ ਸਿਰ ਅਤੇ ਦੋਨੋ ਹੱਥਾ ਦੀਆ ਉਂਗਲਾ ਨਹੀ ਸਨ, ਨੂੰ ਬੜੀ ਸੂਝ-ਬੂਝ ਨਾਲ ਟਰੇਸ ਕਰਦੇ ਹੋਏ ਦੋਸ਼ੀਆਨ ਪੰਕਜ ਸ਼ਰਮਾ ਅਤੇ ਉਸਦੀ ਪਤਨੀ ਨੇਹਾ ਨੂੰ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ। ਇਥੇ ਜਿਕਰਯੋਗ ਹੈ ਕਿ ਦੋਸ਼ੀ ਪੰਕਜ ਸ਼ਰਮਾ ਜੋ ਹਾਰਡਕੋਰ ਕਰੀਮੀਨਲ ਹੈ ਅਤੇ ਪਿੱਛਲੇ ਕਾਫੀ ਸਮੇ ਤੋ ਕਤਲ ਦੀਆ ਵਾਰਦਾਤਾ ਨੂੰ ਅੰਜਾਮ ਦਿੰਦਾ ਆ ਰਿਹਾ ਹੈ, ਜੋ ਅੱਜੇ ਤੱਕ ਗ੍ਰਿਫਤਾਰ ਨਹੀ ਹੋਇਆ ਸੀ। ਜੋ ਦੋਸ਼ੀ ਪੰਕਜ ਸ਼ਰਮਾ ਦੇ ਪਿਤਾ ਪ੍ਰਸ਼ਾਦੀ ਸ਼ਰਮਾ ਨੂੰ ਬਿਹਾਰ ਪੁਲਿਸ ਵੱਲੋ ਗ੍ਰਿਫਤਾਰ ਕਰ ਲਿਆ ਸੀ ਅਤੇ ਪੁਲਿਸ ਇਸਦੀ ਭਾਲ ਕਰ ਰਹੀ ਸੀ। ਜਿਸ ਕਰਕੇ ਪੰਕਜ ਸ਼ਰਮਾ ਨੇ ਆਪਣੀ ਪਤਨੀ ਨੇਹਾ ਨਾਲ ਇੱਕ ਸਾਜਿਸ਼ ਰਚੀ ਕਿ ਆਪਣੇ ਹਮਸ਼ਕਲ ਵਿਅਕਤੀ ਦਾ ਕਤਲ ਕਰਕੇ ਉਸਦੀ ਪਹਿਚਾਣ ਨੂੰ ਖਤਮ ਕਰਕੇ ਕਿ ਪੰਕਜ ਸ਼ਰਮਾ ਨੂੰ ਮਰਿਆ ਹੋਇਆ ਸਾਬਿਤ ਕਰ ਦਈਏ ਤਾਂ ਜੋ ਉਸ ਪਰ ਚੱਲਦੇ ਕੇਸ ਖਤਮ ਹੋ ਜਾਣ। ਜਿਸਤੇ ਪੰਕਜ ਸ਼ਰਮਾ ਨੇ ਆਪਣੀ ਪਤਨੀ ਨੇਹਾ ਨਾਲ ਰਲ ਕੇ ਰਾਮ ਪ੍ਰਸ਼ਾਦ ਨਾਮ ਦੇ ਵਿਅਕਤੀ ਨਾਲ ਦੋਸਤੀ ਕਰਕੇ ਉਸਨੂੰ ਆਪਣੇ ਹੀ ਰਿਹਾਇਸ਼ੀ ਵਿਹੜੇ ਵਿੱਚ ਕਮਰਾ ਦਵਾਇਆ। ਜਿਹਨਾ ਨੇ ਭਰੋਸਾ ਕਾਇਮ ਕਰਕੇ ਮਿਤੀ 03-06-2023 ਨੂੰ ਉਸਨੂੰ ਸ਼ਰਾਬ ਦਾ ਲਾਲਚ ਦੇ ਕੇ ਆਪਣੇ ਕਮਰੇ ਵਿੱਚ ਲਿਜਾ ਕੇ ਸ਼ਰਾਬ ਪਿਲਾ ਕੇ ਨਸ਼ੇ ਵਿੱਚ ਕਰ ਦਿੱਤਾ, ਫਿਰ ਉਸਦੀਆ ਬਾਹਾ ਤੇ ਲੱਤਾ ਬੰਨ ਦਿੱਤੀਆ ਅਤੇ ਉਸਦੇ ਬੁੱਲਾ ਪਰ ਫੈਵੀਕੁਈਕ ਲਗਾ ਕੇ ਬੁੱਲ ਜੋੜ ਦਿੱਤੇ ਤਾ ਜੋ ਰਾਮ ਪ੍ਰਸ਼ਾਦ ਅਵਾਜ ਨਾ ਨਿਕਾਲ ਸਕੇ। ਫਿਰ ਲੋਹੇ ਵਾਲੀ ਆਰੀ ਨਾਲ ਰੇਤ ਕੇ ਰਾਮ ਪ੍ਰਸ਼ਾਦ ਦੀ ਗਰਦਨ ਅਤੇ ਦੋਨੋ ਹੱਥਾਂ ਦੀਆ ਸਾਰੀਆ ਉਂਗਲਾ ਕੱਟ ਦਿੱਤੀਆ। ਜਿਸ ਤੋ ਬਾਅਦ ਦੋਸ਼ੀ ਪੰਕਜ ਸ਼ਰਮਾ ਨੇ ਰਾਮ ਪ੍ਰਸ਼ਾਦ ਦੀ ਲਾਸ਼ ਦੀ ਪੈਂਟ ਦੀ ਜੇਬ ਵਿੱਚ ਆਪਣਾ ਪਰਸ ਜਿਸ ਵਿੱਚ ਆਪਣਾ ਅਧਾਰ ਕਾਰਡ, ਡਰਾਇਵਿੰਗ ਲਾਇਸੰਸ, ਐਸ.ਬੀ.ਆਈ ਬੈਂਕ ਦਾ ਗਰੀਨ ਕਾਰਡ ਰੱਖ ਦਿੱਤਾ ਅਤੇ ਮ੍ਰਿਤਕ ਦੇ ਬਾਂਹ ਵਿੱਚ ਆਪਣੇ ਨਾਮ ਦਾ ਬ੍ਰੈਸਲੈਟ ਪਾ ਕੇ ਲਾਸ਼ ਨੂੰ ਪੋਲੀਥੀਨ ਅਤੇ ਥੈਲਾ ਪਲਾਸਟਿਕ ਵਿੱਚ ਪਾ ਕੇ ਉਪਰ ਸੈਲੋ ਟੈਪ ਲਗਾ ਕੇ ਪੰਕਜ ਸ਼ਰਮਾ ਅਤੇ ਨੇਹਾ ਉਕਤਾਨ ਨੇ ਲਾਸ਼ ਨੂੰ ਮਿਤੀ 06-07-2023 ਨੂੰ ਸਵੇਰੇ ਆਦਰਸ਼ ਨਗਰ ਜਿੱਥੇ ਕਿ ਦੋਸ਼ੀ ਪਹਿਲਾ ਕਿਰਾਏ ਪਰ ਰਹਿੰਦਾ ਸੀ, ਉਸ ਗਲੀ ਵਿੱਚ ਸੁੱਟ ਦਿੱਤਾ।
ਮ੍ਰਿਤਕ ਦਾ ਨਾਮ ਰਾਮ ਪ੍ਰਸ਼ਾਦ (ਉਮਰ ਕਰੀਬ 40 ਸਾਲ) ਪੁੱਤਰ ਕੱਲੂ ਪਿੰਡ ਜੰਬੋਦੀਪ ਸੋਨਪੁਰ ਡਾਕਖਾਨਾ ਗੋਦਾਹਨਾ ਥਾਣਾ ਗੌਹਰਾ ਜਿਲਾ ਬਲਰਾਮ ਯੂ.ਪੀ ਹਾਲ ਵਾਸੀ ਮੁਹੱਲਾ ਜਗਦੀਸ਼ਪੁਰਾ ਥਾਣਾ ਡਵੀਜਨ ਨੰ 7 ਲੁਧਿਆਣਾ।
ਗ੍ਰਿਫਤਾਰ ਦੋਸ਼ੀਆਂ ਦਾ ਵੇਰਵਾ:-
1. ਪੰਕਜ ਸ਼ਰਮਾ (ਉਮਰ ਕਰੀਬ 32 ਸਾਲ) ਪੁੱਤਰ ਪ੍ਰਸ਼ਾਦੀ ਸ਼ਰਮਾ ਵਾਸੀ ਪਿੰਡ ਗੋਸ਼ਾਈ ਥਾਣਾ ਚੌਸਾ
ਜਿਲਾ ਮਧੇਪੁਰਾ ਬਿਹਾਰ ਹਾਲ ਵਾਸੀ ਕਿਦਵਈ ਨਗਰ ਮਹਾਸ਼ਾ ਮੁਹੱਲਾ ਲੁਧਿਆਣਾ।
2. ਨੇਹਾ ਕੁਮਾਰੀ (ਉਮਰ ਕਰੀਬ 28 ਸਾਲ) ਪਤਨੀ ਪੰਕਜ ਸ਼ਰਮਾ ਵਾਸੀ ਪਿੰਡ ਗੋਸ਼ਾਈ ਥਾਣਾ ਚੌਸਾ
ਜਿਲਾ ਮਧੇਪੁਰਾ ਬਿਹਾਰ ਹਾਲ ਵਾਸੀ ਕਿਦਵਈ ਨਗਰ ਮਹਾਸ਼ਾ ਮੁਹੱਲਾ ਲੁਧਿਆਣਾ
ਬ੍ਰਾਮਦਗੀ:-
1. ਮ੍ਰਿਤਕ ਰਾਮ ਪ੍ਰਸ਼ਾਦ ਦਾ ਸਿਰ
2. ਵਾਰਦਾਤ ਦੌਰਾਨ ਵਰਤਿਆ ਮੋਟਰਸਾਈਕਲ ਨੰ PB-65-X-5929 ਹੌਂਡਾ ਡਰੀਮ ਯੁਵਾ
3. ਕਤਲ ਦੌਰਾਨ ਵਰਤੀ ਗਈ ਆਰੀ ਲੋਹਾ
4. ਮ੍ਰਿਤਕ ਰਾਮ ਪ੍ਰਸ਼ਾਦ ਦਾ ਮੋਬਾਇਲ ਫੋਨ ਮਾਰਕਾ ਆਈ.ਟੈੱਲ
5. ਮ੍ਰਿਤਕ ਦਾ ਅਧਾਰ ਕਾਰਡ, ਗੈਸ ਚੁੱਲਾ, ਗੈਸ ਸਿਲ਼ੰਡਰ ਅਤੇ ਲੋਈ
6. ਮੁਕੱਦਮਾ ਨੰ 217 ਮਿਤੀ 18-08-2022 ਅਫ਼ਧ: 366,364,370-ਏ ਥਾਣਾ ਜਾਨਕੀ ਨਗਰ, ਜਿਲਾ ਪੂਰਨੀਆ ਵਿੱਚ ਜਿਕਰਤ ਚਿੰਟੂ ਕੁਮਾਰ ਸ਼ਰਮਾ ਦਾ ਕਤਲ ਕਰਕੇ ਅਗਵਾਹ ਕੀਤੇ ਬੱਚੇ ਰਾਹੁਲ ਉਮਰ 11 ਸਾਲ ਅਤੇ ਰਾਣੀ ਉਮਰ 08 ਸਾਲ ਨੂੰ ਕਿਦਵਈ ਨਗਰ ਲੁਧਿਅਣਾ ਤੋਂ ਬ੍ਰਾਮਦ ਕੀਤਾ ਗਿਆ।
ਦੋਸ਼ੀ ਵੱਲੋ ਪਹਿਲਾਂ ਕੀਤੀਆਂ ਵਾਰਦਾਤਾਂ
1. ਸਾਲ 2013 ਵਿੱਚ ਦੋਸ਼ੀ ਪੰਕਜ ਸ਼ਰਮਾ ਨੇ ਆਪਣੀ ਭੂਆਂ ਨਨਕੀ ਦੇਵੀ ਕਹਿਣ ਤੇ ਉਸਦੀ ਕਿਸੇ ਔਰਤ ਦੇ
ਸੱਟ ਮਾਰ ਦਿੱਤੀ ਸੀ ਜਿਸ ਸਬੰਧੀ ਅਫ਼ਧ 307 ਆਈ.ਪੀ.ਸੀ ਤਹਿਤ ਥਾਣਾ ਚੌਸਾ ਜਿਲਾ ਮਾਧੇਪੁਰਾ ਵਿਖੇ ਮੁਕੱਦਮਾ ਦਰਜ ਹੋ ਗਿਆ ਸੀ।
2. ਅਗਸਤ 2016 ਵਿੱਚ ਦੋਸ਼ੀ ਪੰਕਜ ਸ਼ਰਮਾ ਡੂਮਰੇ ਪਿੰਡ ਦੇ ਖੇਤਾਂ ਨੇੜੇ ਸ਼ਤੋਸ਼ ਨਾਮ ਦੇ ਵਿਅਕਤੀ ਦੀ ਕਤਲ ਕਰ ਦਿੱਤਾ ਸੀ।
3. ਜੁਲਾਈ 2018 ਵਿੱਚ ਦੋਸ਼ੀ ਪੰਕਜ ਸ਼ਰਮਾ ਨੇ ਆਪਣੇ ਭੂਆ ਮੰਜੂ ਦੇਵੀ ਦੇ ਲੜਕੇ ਚਿੰਟੂ ਕੁਮਾਰ ਸ਼ਰਮਾ ਪੁੱਤਰ ਰਾਮ ਸ਼ਰਮਾ ਵਾਸੀ ਪਿੰਡ ਭੁਉਆ ਥਾਣਾ ਰੁਪਾਲੀ ਜਿਲਾ ਪੂਰਨੀਆ ਬਿਹਾਰ ਜੋ ਬਲੌਂਗੀ ਮੋਹਾਲੀ ਵਿਖੇ ਰਹਿਂਦਾ ਸੀ ਜਿਸ ਦੇ ਸਿਰ ਵਿੱਚ ਪੱਥਰ ਮਾਰਕੇ ਉਸਦਾ ਕਤਲ ਕਰਕੇ ਮੌਕਾ ਤੋਂ ਭੱਜ ਗਿਆ ਸੀ ਅਤੇ ਉਸਦੇ 02 ਬੱਚੇ ਲੜਕਾ ਰਾਹੁਲ ਅਤੇ ਲੜਕੀ ਰਾਣੀ ਨੂੰ ਅਗਵਾਹ ਕਰਕੇ ਨਾਲ ਲੈ ਗਿਆ ਸੀ ਜਿਸ ਸਬੰਧੀ ਮੁਕੱਦਮਾ ਨੰ 217 ਮਿਤੀ 18-08-2022 ਅਫ਼ਧ: 366,364,370ਏ ਥਾਣਾ ਜਾਨਕੀਨਗਰ ਜਿਲਾ ਪੂਰਨੀਆ ਦਰਜ ਹੈ।
4. ਮਾਹ ਜੁਲਾਈ 2019 ਵਿੱਚ ਸਾਹੀ ਮਾਜਰਾ ਮੋਹਾਲੀ ਪਲਾਟ ਨੰਬਰ 181 ਵਿੱਚ ਰੋਹਿਤ ਕੁਮਾਰ ਦਾ ਕਤਲ ਸ਼ਰਾਬ ਪੀਣ ਸਮੇ ਗਲਾ ਘੁੱਟਕੇ ਮਾਰ ਦਿੱਤਾ ਸੀ ।
5. ਮਾਹ ਅਗਸਤ 2021 ਵਿੱਚ ਪੰਕਜ ਸ਼ਰਮਾ ਦੇ ਚਾਚੇ ਦਾ ਲੜਕਾ ਨਿਤਿਸ਼ ਕੁਮਾਰ ਸ਼ੰਜਨਾ ਨਾਮ ਦੀ ਲੜਕੀ ਨੂੰ ਭਜਾਕੇ ਲੈ ਆਇਆ ਸੀ ਜੋ ਪੰਕਜ ਸ਼ਰਮਾ ਅਤੇ ਉਸਦੇ ਚਾਚੇ ਦੇ ਲੜਕੇ ਨਿਤਿਸ਼ ਕੁਮਾਰ ਨੇ ਰਲਕੇ ਸੰਜਨਾ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਬੋਰੀ ਵਿੱਚ ਪਾ ਕੇ ਪਿੰਡ ਗੋਸਲਾ ਦੇ ਖੇਤਾਂ ਵਿੱਚ ਸੁੱਟ ਦਿੱਤਾ ਸੀ ਜਿਸ ਸਬੰਧੀ ਮੁਕੱਦਮਾ ਨੰਬਰ 70ਫ਼21 ਅਫ਼ਧ 302,201 ਆਈ.ਪੀ.ਸੀ ਥਾਣਾ ਸਦਰ ਕੁਰਾਲੀ ਜਿਸ ਵਿੱਚ ਵੀ ਪੰਕਜ ਸ਼ਰਮਾ ਫਰਾਰ ਹੈ । ਡੀ.ਜੀ.ਪੀ. ਪੰਜਾਬ ਨੇ ਜਿਹੜੇ ਪੁਲਿਸ ਅਫਸਰਾ/ਪੁਲਿਸ ਪਾਰਟੀ ਨੇ ਅੰਨ੍ਹੇ ਕਤਲ ਨੂੰ ਟਰੇਸ ਕੀਤਾ ਹੈ। ਉਹਨਾ ਦੀ ਹੌਸਲਾ ਅਫਜਾਈ ਲਈ 4 ਲੱਖ ਰੁਪਏ ਦਾ ਨਗਦ ਇਨਾਮ ਅਤੇ ਡੀ.ਜੀ.ਪੀ. ਡਿਸਕਾ ਦੇਣ ਦਾ ਐਲਾਨ ਕੀਤਾ ਹੈ।