ਫਾਜਿ਼ਲਕਾ : ਮਾਣਯੋਗ ਜਸਟਿਸ ਸ੍ਰੀ ਸੁਧੀਰ ਮਿੱਤਲ (ਪੰਜਾਬ ਅਤੇ ਹਰਿਆਣਾ ਹਾਈਕੋਰਟ) ਤਿੰਨ ਦਿਨਾਂ ਦੌਰੇ ਦੇ ਫਾਜਿ਼ਲਕਾ ਪੁੱਜੇ ਹਨ। ਉਹ ਫਾਜਿ਼ਲਕਾ ਜਿ਼ਲ੍ਹੇ ਦੇ ਇੰਨਪੈਕਟਿੰਗ ਜੱਜ ਵੀ ਹਨ। ਇਸ ਦੌਰਾਨ ਇੱਥੇ ਜਿ਼ਲ੍ਹਾ ਕੋਰਟ ਕੰਪਲੈਕਸ ਪੁੱਜਣ ਤੇ ਜਿ਼ਲ੍ਹੇ ਦੇ ਮਾਨਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ, ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਅਤੇ ਐਸਐਸਪੀ ਅਵਨੀਤ ਕੌਰ ਸਿੱਧੂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਪੁਲਿਸ ਦੀ ਟੁੱਕੜੀ ਵੱਲੋਂ ਉਨ੍ਹਾਂ ਨੂੰ ਗਾਰਡ ਆਫ ਆਨਰ ਪੇਸ਼ ਕੀਤਾ ਗਿਆ।ਮਾਣਯੋਗ ਜਸਟਿਸ ਸ੍ਰੀ ਸੁਧੀਰ ਮਿੱਤਲ ਜੀ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਅੱਜ ਆਪਣੇ ਦੌਰੇ ਦੇ ਪਹਿਲੇ ਦਿਨ ਫਾਜਿ਼ਲਕਾ ਵਿਖੇ ਵੱਖ ਵੱਖ ਅਦਾਲਤਾਂ ਦਾ ਨੀਰਿਖਣ ਕੀਤਾ ਗਿਆ ਅਤੇ ਜਿ਼ਲ੍ਹਾ ਅਤੇ ਸੈਸ਼ਨ ਜੱਜ ਸਮੇਤ ਬਾਕੀ ਜ਼ੁਡੀਸ਼ੀਅਲ ਅਫਸਰਾਂ ਨਾਲ ਬੈਠਕ ਕੀਤੀ ਗਈ। ਇਸ ਮੌਕੇ ਵੱਧੀਕ ਜਿ਼ਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਜਗਮੋਹਨ ਸਿੰਘ ਸੰਘਾ ਅਤੇ ਸ੍ਰੀ ਵਿਸੇਸ਼, ਵਧੀਕ ਸੈਸ਼ਨ ਜੱਜ ਮੈਡਮ ਅਰਚਨਾ ਕੰਬੋਜ਼, ਸਿਵਲ ਜੱਜ ਸੀਨਿਅਰ ਡਵੀਜਨ ਕਮ ਏਸੀਜੇਐਮ ਸ੍ਰੀ ਰਵਿੰਦਰਜੀਤ ਸਿੰਘ ਬਾਜਵਾ, ਚੀਫ ਜ਼ੁਡੀਸੀਅਲ ਮੈਜਿਸਟੇ੍ਰਟ ਕਮ ਵਧੀਕ ਸਿਵਲ ਜੱਜ ਸ੍ਰੀ ਰਵੀ ਗੁਲਾਟੀ, ਚੀਫ ਜ਼ੁਡੀਸੀ਼ਅਲ ਮੈਜੀਸਟੇ੍ਰਟ ਕਮ ਸਕੱਤਰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਅਮਨਦੀਪ ਸਿੰਘ, ਸਿਵਲ ਜੱਜ ਜ਼ੁਨੀਅਰ ਡਵੀਜਨ ਮੈਡਮ ਸ਼ਰੂਤੀ, ਸਿਵਲ ਜੱਜ ਜ਼ੁਨੀਅਰ ਡਵੀਜਨ ਸ੍ਰੀ ਪ੍ਰਭਜੋਤ ਭੱਟੀ, ਸਿਵਲ ਜੱਜ ਜ਼ੁਨੀਅਰ ਡਵੀਜਨ ਸ੍ਰੀ ਪ੍ਰਵੀਨ ਸਿੰਘ, ਐਸਡੀਐਮ ਫਾਜਿ਼ਲਕਾ ਸ੍ਰੀ ਨਿਕਾਸ ਖੀਂਚੜ ਆਦਿ ਹਾਜਰ ਰਹੇ। ਬਾਅਦ ਵਿਚ ਮਾਣਯੋਗ ਜਸਟਿਸ ਸ੍ਰੀ ਸੁਧੀਰ ਮਿੱਤਲ ਜੀ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਥਾਨਕ ਬਾਰ ਐਸੋਸੀਏਸ਼ਨ ਦੇ ਨੁੰਮਾਇੰਦਿਆਂ ਨਾਲ ਵੀ ਬੈਠਕ ਕਰਕੇ ਉਨ੍ਹਾਂ ਦੀਆਂ ਮੁਸਿਕਲਾਂ ਸੁਣੀਆਂ।ਇੱਥੇ ਬਾਰ ਐਸੋਸੀਏਸ਼ਨ ਫਾਜਿ਼ਲਕਾ ਦੇ ਪ੍ਰਧਾਨ ਸ੍ਰੀ ਗੁਲਸ਼ਨ ਮਹਿਰੋਕ, ਸਕੱਤਰ ਅਮਨਦੀਪ ਸ਼ਰਮਾ ਨੇ ਆਪਣੀ ਕਾਰਜਕਾਰਨੀ ਸਮੇਤ ਉਨ੍ਹਾਂ ਦਾ ਸਵਾਗਤ ਕੀਤਾ। ਇਸ ਉਪਰੰਤ ਉਨ੍ਹਾਂ ਵੱਲੋਂ ਜਲਾਲਾਬਾਦ ਸਬਡਵੀਜਨ ਦੀਆਂ ਅਦਾਲਤਾਂ ਦੀ ਇੰਸਪੈਕਸ਼ਨ ਕੀਤੀ ਗਈ ਅਤੇ ਇੱਥੇ ਵੀ ਉਨ੍ਹਾਂ ਨੇ ਬਾਰ ਐਸੋਸੀਏਸ਼ਨ ਦੇ ਨੁੰਮਾਇੰਦਿਆਂ ਨਾਲ ਬੈਠਕ ਕੀਤੀ।