ਪਿੰਡ ਮੂੰਮ  ਦੇ ਪੰਚਾਇਤ ਘਰ ਵਿਖੇ ਲੱਗੇਗਾ ਸਰਕਾਰ ਤੁਹਾਡੇ ਦੁਆਰ ਕੈਂਪ : ਡਿਪਟੀ ਕਮਿਸ਼ਨਰ

ਬਰਨਾਲਾ, 12 ਸਤੰਬਰ 2024 : ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਹਾ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਸ਼ੁਰੂ ਕੀਤੇ ਗਏ ਸਰਕਾਰ ਤੁਹਾਡੇ ਦੁਆਰ ਲੜੀ ਤਹਿਤ ਵਿਸ਼ੇਸ਼ ਕੈਂਪ 13 ਸਤੰਬਰ ਦਿਨ ਸ਼ੁੱਕਰਵਾਰ ਨੂੰ ਪੰਚਾਇਤ ਘਰ ਪਿੰਡ ਮੂੰਮ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਪਿੰਡ ਮੂੰਮ, ਧਨੇਰ, ਕਲਾਲ ਮਾਜਰਾ, ਕਿਰਪਾਲ ਸਿੰਘ ਵਾਲਾ ਅਤੇ ਗੰਗੋਹਰ ਦੇ ਵਾਸੀ ਆਪਣੇ ਸਰਕਾਰੀ ਕੰਮਾਂ ਸਬੰਧੀ ਕੈਪ 'ਚ ਪੁੱਜ ਕੇ ਇਸ ਦਾ ਲਾਹਾ ਲੈਣ। ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਲਗਭਗ ਸਾਰੇ ਸਰਕਾਰੀ ਵਿਭਾਗਾਂ ਵਲੋਂ ਆਪਣੇ ਕਾਉੰਟਰ ਲਗਾ ਕੇ ਸਕੀਮਾਂ ਲਈ ਅਪਲਾਈ ਕਰਵਾਇਆ ਜਾਵੇਗਾ ਅਤੇ ਯੋਗ ਵਿਅਕਤੀਆਂ ਨੂੰ ਮੌਕੇ 'ਤੇ ਸੇਵਾਵਾਂ ਦਾ ਲਾਭ ਵੀ ਦਿੱਤਾ ਜਾਵੇਗਾ।