
ਲੁਧਿਆਣਾ, 26 ਮਾਰਚ 2025 : ਸਥਾਨਕ ਸਤਿਗੁਰੂ ਰਾਮ ਸਿੰਘ (ਐਸ.ਆਰ.ਐਸ.) ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਐਨ.ਐਸ.ਐਸ.ਯੁਨਿਟ ਅਤੇ ਰੈਡ ਰਿਬਨ ਕਲੱਬ ਦੇ ਸਹਿਯੋਗ ਨਾਲ ਰੈਡ ਸਵਾਸਤਿਕ ਸੁਸਾਇਟੀ ਵਲੋ ਮੁਫਤ ਮੈਡੀਕਲ ਕੈਂਪ ਅਤੇ ਜ਼ਿਲ੍ਹਾ ਟ੍ਰੈਫਿਕ ਪੁਲਿਸ ਵਲੋ ਵਿਦਿਆਰਥੀਆਂ ਲਈ ਟ੍ਰੈਫਿਕ ਚੇਤਨਾ ਸਬੰਧੀ ਸੈਮੀਨਾਰ ਲਗਾਇਆ ਗਿਆ ਜਿਸ ਦਾ ਉਦਘਾਟਨ ਪ੍ਰਿੰਸੀਪਲ ਮਨੋਜ ਕੁਮਾਰ ਜਾਂਬਲਾ ਨੇ ਕੀਤਾ। ਇਸ ਕੈਂਪ ਵਿਚ ਉਚੇਚੇ ਤੌਰ 'ਤੇ ਵਿਦਿਆਰਥੀਆਂ ਦੇ ਚੈਕ ਅਪ ਲਈ ਡਾਕਟਰ ਵੀਨਸ ਬਾਂਸਲ ਗਾਇਨੀ ਅਤੇ ਡਾਕਟਰ ਸਾਨਿਆ ਜਿੰਦਲ ਕਲੀਓ ਹਸਪਤਾਲ ਤੋ ਅਤੇ ਡਾਕਟਰ ਜਤਿੰਦਰ ਕੌਰ ਫੀਜੀਓਥੈਰੇਪੀ ਅਤੇ ਵੀਕੇ ਸ਼੍ਰੀਵਾਸਤਵਾ ਈ.ਐਨ.ਟੀ ਅਤੇ ਦੰਦਾਂ ਦੇ ਚੈਕਅਪ ਲਈ ਸ਼੍ਰੀ ਸਰਵੇਸ਼ ਅਰੋੜਾ, ਨੈਚੁਰਲ ਥੈਰੇਪੀ ਦੇ ਸ਼੍ਰੀ ਸ਼ਿਵ ਕੁਮਾਰ ਸ਼ਰਮਾ ਅਤੇ ਸ਼੍ਰੀ ਮਨੋਜ ਕੁਮਾਰ ਲੈਬ ਟੈਕਨੀਸ਼ੀਅਨ ਸ਼ਾਮਿਲ ਹੋਏ। ਟ੍ਰ੍ਰੈਫਿਕ ਚੇਤਨਾ ਸੈਮੀਨਾਰ ਵਿਚ ਮਾਡਲ ਟਾਊਨ ਚਿਲਡਰਨ ਪਾਰਕ ਦੇ ਇੰਚਾਰਜ ਸ਼੍ਰੀ ਪੰਕਜ ਕੁਮਾਰ ਅਤੇ ਸ਼੍ਰੀ ਜਸਵੀਰ ਸਿੰਘ ਨੇ ਸੰਬੋਧਨ ਕੀਤਾ। ਅੱਜ ਦੇ ਇਸ ਕੈਪ ਵਿਚ ਗਾਇਨੀ ਦੇ ਡਾਕਟਰ ਵੀਨਸ ਬਾਂਸਲ ਨੇ ਵਿਦਿਆਰਥਣਾਂ ਨੂੰ ਆਪਣੀ ਸਿਹਤ ਸੰਭਾਲ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ। ਉਨ੍ਹਾਂ ਆਪਣੇ ਸੰਬੋਧਨ ਵਿੱਚ ਵਿਦਿਆਰਥਣਾਂ ਨੂੰ ਬਾਹਰਲਾ ਖਾਣਪੀਣ ਤੇ ਫਾਸਟ ਫੂਡ ਬਗੈਰਾ ਤੋ ਪਰਹੇਜ ਕਰਨ ਦੀ ਨਸੀਅਤ ਦਿੱਤੀ। ਇਸ ਮੌਕੇ ਐਨ.ਐਸ.ਐਸ ਦੇ ਪ੍ਰੋਗਰਾਮ ਅਫਸਰ ਸ਼੍ਰੀਮਤੀ ਰੁਪਿੰਦਰ ਕੌਰ ਮੁਖੀ ਵਿਭਾਗ ਅਪਲਾਇਡ ਸਾਇੰਸ ਸ਼੍ਰੀਮਤੀ ਰੇਖਾ ਗੁਪਤਾ, ਸੀਨੀ.ਲੈਕ,ਅਫਸਰ ਇੰਚਾਰਜ ਸ਼੍ਰੀ ਲਖਵੀਰ ਸਿਘ, ਸ਼੍ਰੀ ਜਸਵੀਰ ਸਿੰਘ ਸ਼੍ਰੀਮਤੀ ਸਰੋਜ ਕੁਮਾਰੀ ਸਮੇਤ ਕਾਫੀ ਸਟਾਫ ਮੈਬਰ ਸ਼ਾਮਲ ਹੋਏ। ਅੱਜ ਦੇ ਕੈਂਪ ਅਤੇ ਸੈਮੀਨਾਰ ਦਾ ਲਾਭ ਸਾਰੇ ਵਿਦਿਆਰਥੀਆਂ ਨੇ ਲਿਆ।