ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਚੌਥਾ ਦਸਤਾਰ ਮੁਕਾਬਲਾ ਕਰਵਾਇਆ ਗਿਆ

ਸ੍ਰੀ ਫ਼ਤਹਿਗੜ੍ਹ ਸਾਹਿਬ,  05 ਮਾਰਚ (ਹਰਪ੍ਰੀਤ ਸਿੰਘ ਗੁੱਜਰਵਾਲ) : ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਚੌਥਾ ਦਸਤਾਰ ਮੁਕਾਬਲਾ ਦਰਸ਼ਨੀ ਡਿਊੜੀ ਦੇ ਬਾਹਰ ਪਾਰਕ ਵਿੱਚ ਕਰਵਾਇਆ ਗਿਆ l ਇਸ ਮੌਕੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਨੇ ਅਰਦਾਸ ਕਰਨ ਉਪਰੰਤ ਦਸਤਾਰ ਕੈਂਪ ਦੀ ਸ਼ੁਰੂਆਤ ਕੀਤੀ ਗਈ l ਇਸ ਕੈਂਪ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਬੱਚਿਆਂ ਨੇ ਭਾਗ ਲਿਆ ਇਸ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮ ਦਿੱਤੇ ਗਏ ਜਿਸ ਵਿੱਚ ਦੋ ਗਰੁੱਪ ਬਣਾਏ ਗਏ ਇੱਕ ਪੰਜ ਤੋਂ ਲੈ ਕੇ 18 ਸਾਲ ਤੱਕ ਅਤੇ ਦੂਜਾ ਗਰੁੱਪ 19 ਤੋਂ ਲੈ ਕੇ 30 ਸਾਲ ਤੱਕ , ਪਹਿਲੇ ਗਰੁੱਪ ਵਿਚੋਂ ਪਹਿਲੇ ਸਥਾਨ ਤੇ ਆਉਣ ਵਾਲੇ ਨੂੰ 5100 , ਦੂਜੇ ਨੂੰ ਤੇ ਆਉਣ ਵਾਲੇ ਨੂੰ 4100  ਤੀਜੇ ਨੰਬਰ ਤੇ ਆਉਣ ਵਾਲੇ ਨੂੰ 3100 ਰੁਪਏ ਨਗਦ ਇਨਾਮ ਦਿੱਤੇ ਗਏ,  ਇਸੇ ਤਰ੍ਹਾਂ ਦੂਜੇ ਗਰੁੱਪ 19 ਤੋਂ ਲੈ ਕੇ 30 ਸਾਲ ਤੱਕ ਦੇ ਨੌਜਵਾਨਾਂ ਨੂੰ ਪਹਿਲਾ ਇਨਾਮ 7100 ਦੂਜਾ ਇਨਾਮ 5100 ਤੀਜਾ ਇਨਾਮ 4100 ਨਾਲ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਕੈਂਪ ਵਿੱਚ ਭਾਗ ਲੈਣ ਵਾਲੇ ਸਾਰੇ ਨੋਜਵਾਨਾਂ ਨੂੰ ਨਗਦ ਇਨਾਮ ਦਿੱਤੇ ਗਏ l ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਹਲਕਾ ਇੰਚਾਰਜ ਸ੍ਰੀ ਫ਼ਤਹਿਗੜ੍ਹ ਸਾਹਿਬ ਨੇ ਜੇਤੂਆਂ ਬੱਚਿਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਨੌਜਵਾਨਾ ਦੇ ਇਸ ਨੇਕ ਉਪਰਾਲੇ ਲਈ ਧੰਨਵਾਦ ਕੀਤਾ ਇਸ ਮੌਕੇ ਉਨ੍ਹਾਂ ਨਾਲ ਬਾਬਾ ਬਲਵੀਰ ਸਿੰਘ ਸੈਪਲੀ ਸਾਹਿਬ ਵਾਲੇ ਵੀ ਨਾਲ ਸਨ l ਇਸ ਮੌਕੇ ਹੋਰਨਾਂ ਤੋਂ ਇਲਾਵਾ, ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ੍ਰੀ ਅੰਮ੍ਰਿਤਸਰ, ਗੁਰਦੀਪ ਸਿੰਘ ਕੰਗ ਮੈਨੇਜਰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ, ਜੋਗਾ ਸਿੰਘ ਸੁਪਰਵਾਈਜਰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ, ਗੁਰਪ੍ਰੀਤ ਸਿੰਘ ਗਿੱਲ  , ਜਗਤਾਰ ਸਿੰਘ ਦੌਰਾਹਾ ਅਤੇ ਸਮੂਹ ਸੰਗਤਾਂ ਨੇ ਹਾਜ਼ਰੀ ਭਰੀ lਇਸ ਕੈਂਪ ਵਿੱਚ ਯੋਗਦਾਨ ਪਾਉਣ ਵਾਲਿਆਂ ਦਾ ਸਮੂਹ ਪ੍ਰਬੰਧਕਾਂ ਵੱਲੋਂ ਧੰਨਵਾਦ ਕੀਤਾ ਗਿਆ ਇਸ ਮੌਕੇ ਰਾਜਵੀਰ ਸਿੰਘ ਗਰੇਵਾਲ, ਰਤਨਦੀਪ ਸਿੰਘ ਧਾਲੀਵਾਲ ,ਸ਼ਮਸ਼ੇਰ ਸਿੰਘ , ਕਮਲਜੀਤ ਸਿੰਘ, ਅਮਨਮੀਤ ਸਿੰਘ , ਸੁਖਵਿੰਦਰ ਸਿੰਘ, ਰਾਜਵੀਰ ਸਿੰਘ , ਹਰਿੰਦਰਜੀਤ ਸਿੰਘ, ਹਰ ਕਮਲ ਸਿੰਘ , ਸੁਖਵਿੰਦਰ ਸਿੰਘ, ਅਮਨਦੀਪ ਸਿੰਘ,ਹਰਪ੍ਰੀਤ ਸਿੰਘ, ਹਰਿੰਦਰਜੀਤ ਸਿੰਘ, ਰਾਜਵੀਰ ਸਿੰਘ, ਗੁਰਜੱਪ ਸਿੰਘ, ਅਰਸ਼ਦੀਪ ਸਿੰਘ,ਮਨਜੋਤ ਸਿੰਘ ਜਲਨਪੁਰ, ਗੁਰਜੀਤ ਸਿੰਘ, ਸੰਦੀਪ ਸਿੰਘ,ਗੁਰਪ੍ਰੀਤ ਸਿੰਘ ਘੁੰਮਡਗੜ੍ਹ,ਸੁਖਵਿੰਦਰ ਸਿੰਘ ਚੰਡੀਗੜ੍ਹ, ਪਰਮਵੀਰ ਸਿੰਘ, ਉਦੇ ਵੀਰ ਸਿੰਘ, ਅਤੇ ਹੋਰ ਨੋਜਵਾਨ ਹਾਜ਼ਰ ਸਨ, ਇਸ ਦਸਤਾਰ ਕੈਂਪ ਵਿੱਚ ਬਤੌਰ ਜੱਜ ਦੀ ਸੇਵਾ ਗੁਰ ਇੰਦਰ ਸਿੰਘ ਕਿੰਗ ਪਟਿਆਲਾ, ਕੰਵਲਜੀਤ ਸਿੰਘ ਸਰਦਾਰ ਜੀ ਅਮਲੋਹ, ਹਰਕੰਵਲ ਸਿੰਘ ਸ੍ਰੀ ਫ਼ਤਹਿਗੜ੍ਹ ਸਾਹਿਬ ਨੇ ਆਪਣੀ ਬਾਖੂਬੀ ਨਾਲ ਨਿਭਾਈ l ਇਸ ਮੁਕਾਬਲਿਆਂ ਵਿੱਚ ਪਹਿਲੇ ਗਰੁੱਪ ਵਿੱਚੋਂ, ਜਸਦੀਪ ਸਿੰਘ ਸੰਗਰੂਰ ਨੇ ਪਹਿਲਾਂ ਸਥਾਨ, ਹਰਪ੍ਰੀਤ ਸਿੰਘ ਦੋਰਾਹਾ ਨੇ ਦੂਸਰਾਂ ਸਥਾਨ, ਜਗਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ ਅਤੇ ਦੂਸਰੇ ਗਰੁੱਪ ਵਿੱਚੋਂ ਪਹਿਲਾ ਸਥਾਨ, ਤਜਿੰਦਰ ਸਿੰਘ, ਗੁਰਸਿਮਰਨ ਸਿੰਘ ਰਾੜਾ ਸਾਹਿਬ ਨੇ ਦੂਸਰਾ ਸਥਾਨ ਅਤੇ, ਤਰਨਪ੍ਰੀਤ ਸਿੰਘ ਪਟਿਆਲਾ ਨੇ ਤੀਸਰਾ ਸਥਾਨ ਹਾਸਲ ਕੀਤਾ l