ਜਗਰਾਉ 9 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਕੁਝ ਦਿਨ ਪਹਿਲਾ ਹਾਂਗਕਾਂਗ ਵਿਖੇ ਬੁਹ ਮੰਜਲੀ ਇਮਾਰਤ ਤੇ ਕੰਮ ਕਰ ਰਹੀ ਪਿੰਡ ਭੰਮੀਪੁਰਾ ਕਲਾਂ ਦੀ ਕਿਰਨਜੋਤ ਕੌਰ ਦਾ ਪੈਰ ਖਿਸ਼ਕਣ ਨਾਲ ਮੌਤ ਹੋ ਗਈ ਸੀ।ਇਸ ਬੇਵਖਤੀ ਮੌਤ ਤੇ ਅੱਜ ਮ੍ਰਿਤਕ ਕਿਰਨਜੋਤ ਕੌਰ ਦੇ ਪਿਤਾ ਜਸਵੰਤ ਸਿੰਘ ਅਤੇ ਮਾਤਾ ਜਸਵੀਰ ਕੌਰ ਨਾਲ ਵਿਧਾਨ ਸਭਾ ਹਲਕਾ ਜਗਰਾਉ ਦੇ ਸਾਬਕਾ ਵਿਧਾਇਕ ਐਸ ਆਰ ਕਲੇਰ ਨੇ ਦੁੱਖ ਸਾਝਾ ਕੀਤਾ।ਇਸ ਮੌਕੇ ਐਸ ਆਰ ਕਲੇਰ ਨੇ ਕਿਹਾ ਕਿ ਬੇਟੀ ਕਿਰਨਜੀਤ ਕੌਰ ਪਰਿਵਾਰ ਦਾ ਵੱਡਾ ਸਹਾਰਾ ਸੀ ਜਿਸ ਦੇ ਤੁਰ ਜਾਣ ਨਾਲ ਪਰਿਵਾਰ ਨੂੰ ਇੱਕ ਵੱਡਾ ਘਾਟਾ ਪਿਆ ਹੈ।ਉਨ੍ਹਾ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਕਿ ਜਲਦੀ ਬੇਟੀ ਕਿਰਨਜੀਤ ਕੌਰ ਦੀ ਮ੍ਰਿਤਕ ਦੇਹ ਨੂੰ ਪਿੰਡ ਭੰਮੀਪੁਰਾ ਕਲਾਂ ਵਿਖੇ ਲਿਆਦਾ ਜਾਵੇ।ਉਨ੍ਹਾ ਕਿਹਾ ਕਿ ਬੇਟੀ ਕਿਰਨਜੀਤ ਕੌਰ ਦੇ ਪਰਿਵਾਰ ਨਾਲ ਸ੍ਰੋਮਣੀ ਅਕਾਲੀ ਦਲ (ਬਾਦਲ)ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੈ।ਇਸ ਮੌਕੇ ਉਨ੍ਹਾ ਨਾਲ ਸਰਪੰਚ ਪ੍ਰਮਿੰਦਰ ਸਿੰਘ ਚੀਮਾ,ਜਥੇਦਾਰ ਬੂਟਾ ਸਿੰਘ ਭੰਮੀਪੁਰਾ,ਆਤਮਾ ਸਿੰਘ,ਸੁੱਖ ਮਾਣੂੰਕੇ,ਅਵਤਾਰ ਸਿੰਘ,ਜਗਦੀਸ਼ ਸਿੰਘ ਮਾਣੂੰਕੇ ਆਦਿ ਹਾਜ਼ਰ ਸਨ।