ਸਾਬਕਾ ਮੰਤਰੀ ਬਿਕਰਮ ਮਜੀਠੀਆ ਦਮਦਾਰ ਆਗੂ ਹਨ : ਲੋਹਟ

ਪਟਿਆਲਾ : ਸ਼ੋ੍ਰਮਣੀ ਅਕਾਲੀ ਦਲ ਦੇ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਸ਼ੋ੍ਰਮਣੀ ਅਕਾਲੀ ਦਲ ਦੇ ਐਸ.ਸੀ.ਵਿੰਗ ਦੇ ਜਿਲਾ ਪ੍ਰਧਾਨ ਹੈਪੀ ਲੋਹਟ ਅਤੇ ਰਾਘੋਮਾਜਰਾ ਸਰਕਲ ਦੇ ਪ੍ਰਧਾਨ ਅਕਾਸ਼ ਬੋਕਸਰ ਨੇ ਮੁਲਾਕਾਤ ਕੀਤੀ ਅਤੇ ਸ੍ਰ. ਮਜੀਠੀਆ ਨੇ ਦੋਨਾ ਆਗੂਆਂ ਦੀ ਪਿੱਠ ਥਾਪੜੀ ਅਤੇ ਡੱਟ ਕੇ ਲੋਕਾਂ ਨਾਲ ਖੜਨ ਲਈ ਪ੍ਰੇਰਿਤ ਕੀਤਾ। ਦੋਨਾ ਆਗੂਆਂ ਨੂੰ ਸ੍ਰ. ਮਜੀਠੀਆ ਨੇ ਪਾਰਟੀ ਨੂੰ ਹੋਰ ਮਜਬੂਤ ਕਰਨ ਦੇ ਨਿਰਦੇਸ਼ ਵੀ ਦਿੱਤੇ। ਮੁਲਾਕਾਤ ਤੋਂ ਬਾਅਦ ਅਕਾਸ ਬੋਕਸਰ ਅਤੇ ਹੈਪੀ ਲੋਹਟ ਨੇ ਕਿਹਾ ਕਿ ਸ੍ਰ. ਬਿਕਰਮ ਸਿੰਘ ਮਜੀਠੀਆ ਇੱਕ ਦਮਦਾਰ ਆਗੂ ਹਨ, ਜਿਹੜੇ ਲੋਕ ਹਿੱਤਾਂ ’ਤੇ ਡੱਟ ਕੇ ਪਹਿਰਾ ਦੇ ਰਹੇ ਹਨ। ਪਿਛਲੇ ਪੰਜ ਸਾਲ ਕਾਂਗਰਸ ਦੀਆਂ ਜਿਆਦਤੀਆਂ ਦਾ ਡੱਟ ਸਾਹਮਣਾ ਕੀਤਾ ਅਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਵੀ ਫੈਸਲਾ ਆਮ ਲੋਕਾਂ ਦੇ ਖਿਲਾਫ ਕੀਤਾ ਜਾਂਦਾ ਹੈ, ਉਸ ਦਾ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੌਜਵਾਨਾ ਰੁਜਗਾਰ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਹੈ, ਇਸ ਲਈ ਹੁਣ ਸਰਕਾਰ ਨੂੰ ਆਪਣਾ ਵਾਅਦਾ ਪੁਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਨੌਜਵਾਨਾ ਆਪਣਾ ਰੁਜਗਾਰ ਹਾਸਲ ਕਰਨ ਦੇ ਲਈ ਬਿਜਲੀ ਦੇ ਖੰਭਿਆ ’ਤੇ ਰਾਤ ਕੱਟਣੀਆਂ ਪੈ ਰਹੀਆਂ ਹਨ। ਪਹਿਲਾਂ ਸੂਬੇ ਦੇ ਨੌਜਵਾਨਾ ਨੂੰ ਕਾਂਗਰਸ ਦੇ ਰਾਜ ਵਿਚ ਟਾਵਰਾਂ ’ਤੇ ਚੜ੍ਹ ਕੇ ਰੁਜਗਾਰ ਮੰਗਣਾ ਪਿਆ ਅਤੇ ਹੁਣ ਖੰਭਿਆਂ ’ਤੇ ਚੜ੍ਹ ਕੇ ਰੁਜਗਾਰ ਮੰਗਣਾ ਪੈ ਰਿਹਾ ਹੈ ਤਾਂ ਫੇਰ ਦੋਨਾ ਵਿਚ ਕੀ ਫਰਕ ਹੈ।ਅਕਾਸ਼ ਬੋਕਸਰ ਅਤੇ ਹੈਪੀ ਲੋਹਟ ਨੇ ਕਿਹਾ ਕਿ ਸ੍ਰ. ਮਜੀਠੀਆ ਦੇ ਨਾਲ ਕਾਂਗਰਸ ਨੇ ਧੱਕਾ ਕਰਕੇ ਉਨ੍ਹਾਂ ਦੇ ਖਿਲਾਫ ਝੂਠਾ ਕੇਸ ਦਰਜ ਕਰਕੇ ਉਨ੍ਹਾ ਨੂੰ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਗਈ। ਪਰ ਪਰਮਾਤਮਾ ਦਾ ਇਨਸਾਫ ਦੇਖੋ ਜਿਹੜੇ ਆਗੂਆਂ ਨੇ ਸ੍ਰ. ਮਜੀਠੀਆ ਦੇ ਖਿਲਾਫ ਕੇਸ ਦਰਜ ਕੀਤਾ ਸੀ, ਉਹ ਅੱਜ ਆਪ ਜੇਲ ਵਿਚ ਬੈਠੇ ਹਨ।