ਫ਼ਾਜ਼ਿਲਕਾ ਸਿਵਿਲ ਹਸਪਤਾਲ ਵਿੱਖੇ ਸ਼ੁਰੂ ਹੋਵੇਗਾ ਡੇਲੀ ਸੀਸ, ਬਲੱਡ ਬੈਂਕ ਅਤੇ ਬੱਚਿਆਂ ਲਈ ਏਸ ਐਨ ਸੀ ਯੂ ਯੂਨਿਟ : ਡਾਕਟਰ ਅਨਿਲ ਗੋਇਲ

  • ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਡਾ ਅਨਿਲ ਗੋਇਲ ਨੇ ਸਿਵਲ ਹਸਪਤਾਲ ਫਾਜਿਲਕਾ ਦਾ ਕੀਤਾ ਦੌਰਾ।
  • ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ: ਡਾ ਅਨਿਲ ਗੋਇਲ।

ਫਾਜਿਲਕਾ 15 ਜੁਲਾਈ 2024 : ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਡਾ ਅਨਿਲ ਗੋਇਲ ਨੇ ਅੱਜ ਸਿਵਲ ਹਸਪਤਾਲ ਫਾਜਿਲਕਾ ਦਾ ਦੌਰਾ ਕੀਤਾ। ਇਸ ਦੋਰਾਨ ਉਹਨਾਂ ਨੇ ਕਿਹਾ ਕਿ ਸਰਕਰ ਵਲੋ ਫ਼ਾਜ਼ਿਲਕਾ ਸਿਵਿਲ ਹਸਪਤਾਲ ਵਿੱਚ ਮਰੀਜਾਂ ਨੂੰ ਹੋਰ ਬਿਹਤਰ ਸਿਹਤ ਸੇਵਾਵਾ ਮਿਲਣ ਜਾ ਰਾਹੀਆ ਹਨ ਜਿਸ ਵਿੱਚ ਡੇਲ ਸੀਸ ਯੂਨਿਟ, ਬਲੱਡ ਬੈਂਕ ਅਤੇ ਬੱਚਿਆਂ ਲਈ ਏਸ ਐਨ ਸੀ ਯੂ ਯੂਨਿਟ ਸ਼ੁਰੂ ਕੀਤੇ ਜਾਣਗੇ ਤਾਂਕਿ ਲੋਕਾਂ ਨੂੰ ਵੱਧ ਤੋ ਵੱਧ ਸਿਹਤ ਸੁਵਿਧਾਵਾਂ ਮਿਲ ਸਕੇ. ਇਸ ਸਮੇਂ ਉਹਨਾਂ ਦੇ ਨਾਲ ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜਿਲਕਾ, ਡਾ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਅਤੇ ਡਾ ਰੋਹਿਤ ਗੋਇਲ ਸੀਨੀਅਰ ਮੈਡੀਕਲ ਅਫ਼ਸਰ ਮੌਜੂਦ ਸਨ। ਇਸ ਸਮੇਂ ਉਹਨਾਂ ਓ.ਪੀ.ਡੀ., ਜਨਰਲ ਅਤੇ ਆਈ.ਡੀ.ਐਸ.ਪੀ. ਲੈਬ, ਫਾਰਮੇਸੀ, ਐਂਮਰਜੈਸੀ, ਜਨਰਲ ਵਾਰਡ, ਟੀ.ਬੀ. ਵਿੰਗ, ਆਯੂਸ਼ਮਾਨ ਵਿੰਗ, ਕਰਸ਼ਨਾ ਲੈਬ, ਟੀਕਾਕਰਣ ਕੇਂਦਰ, ਐਨ.ਵੀ.ਬੀ.ਡੀ.ਸੀ.ਪੀ. ਬ੍ਰਾਂਚ, ਐਕਸ—ਰੇ, ਈ.ਸੀ.ਜੀ., ਅਲਟਰਾ ਸਾਉਂਡ ਅਤੇ ਸੀ.ਟੀ.ਸਕੈਨ ਸੈਂਟਰ ਦਾ ਦੌਰਾ ਕੀਤਾ। ਉਹਨਾਂ ਵਾਰਡਾਂ ਵਿੱਚ ਦਾਖਿਲ ਮਰੀਜਾਂ ਦਾ ਹਾਲ ਚਾਲ ਪੁੱਛਿਆ ਅਤੇ ਮਰੀਜਾਂ ਤੋਂ ਹਸਪਤਾਲ ਵਿੱਚ ਮਿਲਦੀਆਂ ਸਹੂਲਤਾਂ ਬਾਰੇ ਗੱਲਬਾਤ ਕੀਤੀ। ਉਹਨਾਂ ਹਸਪਤਾਲ ਦੀ ਸਾਫ਼ ਸਫ਼ਾਈ ਅਤੇ ਪ੍ਰਬੰਧਾ ਤੋਂ ਸੰਤੁਸ਼ਟੀ ਪ੍ਰਗਟਾਈ ਅਤੇ ਕਿਹਾ ਕਿ ਫ਼ਾਜ਼ਿਲਕਾ ਸਿਵਿਲ ਹਸਪਤਾਲ ਵਿੱਚ ਰੋਜ ਦੀ ਓ ਪੀ ਡੀ ਕਾਫੀ ਹੈ ਅਤੇ ਮਰੀਜਾਂ ਨੂੰ ਮੁਫਤ ਦਵਾਈਆ ਮਿਲ ਰਹੀ ਹੈ ਅਤੇ ਟੈਸਟ ਅਤੇ ਐਕਸ ਰੇ ਦਾ ਲਾਭ ਵੀ ਮਰੀਜਾਂ ਨੂੰ ਮਿਲ ਰਿਹਾ ਹੈ. ਉਹਨਾਂ ਸਿਵਲ ਹਸਪਤਾਲ ਵਿੱਚ ਸੀਨੀਅਰ ਮੈਡੀਕਲ ਅਫ਼ਸਰਾ ਅਤੇ ਸਟਾਫ਼ ਦੀ ਮੀਟਿੰਗ ਕੀਤੀ। ਉਹਨਾਂ ਮੀਟਿੰਗ ਦੌਰਾਨ ਸਿਹਤ ਅਮਲੇ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ ਅਤੇ ਮਰੀਜਾਂ ਨਾਲ ਨਰਮੀ ਵਾਲਾ ਵਤੀਰਾ ਅਪਣਾਉਣ ਲਈ ਹਿਦਾਇਤਾਂ ਕਰਦੇ ਹੋਏ ਕਿਹਾ ਕਿ ਹਰ ਕਰਮਚਾਰੀ ਦੀ ਕੋਸ਼ਿਸ਼ ਹੋਵੇ ਕਿ ਸਰਕਾਰੀ ਸਕੀਮ ਦਾ ਲਾਭ ਹਰ ਮਰੀਜ ਨੂੰ ਮਿਲ ਸਕੇ. ਉਹਨਾਂ ਕਿਹਾ ਕਿ ਸਿਹਤ ਸੇਵਾਵਾਂ ਅਤੇ ਸਕੀਮਾਂ ਦਾ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਪਹੁੰਚਾਇਆ ਜਾਵੇ। ਇਸ ਦੌਰੇ ਤੋ ਬਾਅਦ ਉਹਨਾ ਸਿਵਲ ਸਰਜਨ ਦਫ਼ਤਰ ਵਿਖੇ ਮੀਟਿੰਗ ਕੀਤੀ। ਉਹਨਾਂ ਸਿਹਤ ਪ੍ਰੋਗ੍ਰਾਮਾਂ ਦੀ ਸਮੀਖਿਆ ਕੀਤੀ। ਉਹਨਾਂ ਸਿਵਲ ਹਸਪਤਾਲ ਵਿਖੇ ਬਣ ਰਹੇ ਕੈਂਸਰ ਹਸਪਤਾਲ ਦਾ ਵੀ ਦੌਰਾ ਕੀਤਾ। ਇਸ ਸਮੇਂ ਡਾ ਜੋਤੀ ਕਪੂਰ, ਡਾ ਐਰਿਕ, ਸ੍ਰੀਮਤੀ ਸੁਨੀਤਾ ਮੈਟਰਨ ਹਾਜ਼ਰ ਸਨ।