ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਹਥਿਆਰਾਂ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਨੂੰ ਕੀਤਾ ਕਾਬੂ

ਫ਼ਤਹਿਗੜ੍ਹ ਸਾਹਿਬ, 19 ਜੁਲਾਈ 2024 : ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸੀ.ਆਈ.ਏ. ਸਰਹਿੰਦ ਦੇ ਇੰਚਾਰਜ ਐਸ.ਆਈ. ਨਰਪਿੰਦਰਪਾਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਪਿਸਤੌਲ ਤੇ ਮਾਰੂ ਹਥਿਆਰਾਂ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਵਾਲੇ ਬਿਹਾਰ ਨਾਲ ਸਬੰਧਤ ਗਿਰੋਹ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਕਾਬੂ ਕੀਤੇ 06 ਕਥਿਤ ਦੋਸ਼ੀਆਂ ਪਾਸੋਂ ਹਥਿਆਰ ਵੀ ਬਰਾਮਦ ਹੋਏ ਹਨ। ਇਹ ਜਾਣਕਾਰੀ ਐਸ.ਪੀ. (ਡੀ.) ਸ਼੍ਰੀ ਰਾਕੇਸ਼ ਯਾਦਵ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਸ਼੍ਰੀ ਯਾਦਵ ਨੇ ਦੱਸਿਆ ਕਿ 18 ਜੁਲਾਈ ਨੂੰ ਇੱਕ ਮੁਖ਼ਬਰ ਦੀ ਇਤਲਾਹ ਤੇ ਸੀ.ਆਈ.ਏ. ਸਰਹਿੰਦ ਦੀ ਟੀਮ ਨੇ ਸਰਹਿੰਦ ਥਾਣੇ ਦੇ ਇਲਾਕੇ ਵਿੱਚੋਂ ਬਰਜੇਸ਼ ਕੁਮਾਰ ਪੁੱਤਰ ਬੰਦਰੀ ਵਾਸੀ ਵਿਕਾਸ ਨਗਰ, ਨੇੜੇ ਵਿਸ਼ਵਕਰਮਾ ਸਕੂਲ ਮੰਡੀ ਗੋਬਿੰਦਗੜ੍ਹ, ਰਵੀ ਪੁੱਤਰ ਸੰਤੋਸ਼ ਸਾਹ ਵਾਸੀ ਮਕਾਨ ਨੰਬਰ 191, ਵਾਰਡ ਨੰ: 24 ਇਕਬਾਲ ਨਗਰ, ਮੰਡੀ ਗੋਬਿੰਦਗੜ੍ਹ, ਭਿੰਦਰ ਰਾਮ ਪੁੱਤਰ ਹੀਰਾ ਰਾਮ ਵਾਸੀ ਪਿੰਡ ਕੁੰਬੜਾ ਥਾਣਾ ਮੰਡੀ ਗੋਬਿੰਦਗੜ੍ਹ ਜਿਲ੍ਹਾ ਫਤਿਹਗੜ੍ਹ ਸਾਹਿਬ, ਸੂਰਜ ਕੁਮਾਰ ਪੁੱਤਰ ਸਚਿਤਾ ਨੰਦ ਦਾਸ ਵਾਸੀ ਪਿੰਡ ਰਾਮਪੁਰ ਥਾਣਾ ਕੋੜਾ ਜਿਲ੍ਹਾ ਕਟਿਹਾਰ ਬਿਹਾਰ ਹਾਲਵਾਸੀ ਨੱਥੂਲਾਲ ਦਾ ਵਿਹੜਾ, ਯੁਸਾਦਿਆ ਨਗਰ ਮੰਡੀ ਗੋਬਿੰਦਗੜ੍ਹ, ਵਿਸ਼ਾਲ ਪਟੇਲ ਪੁੱਤਰ ਸੰਤਰੂਗਨ ਰਾਏ ਵਾਸੀ ਜਮੇਆ ਥਾਣਾ ਬੀਰਗਿਨੀਆ, ਜਿਲ੍ਹਾ ਚਤਾਮਲੀ ਬਿਹਾਰ ਹਾਲਵਾਸੀ ਐਸੀ.ਡੀ. ਮਾਡਲ ਸਕੂਲ ਸੰਤ ਨਗਰ ਮੰਡੀ ਗੋਬਿੰਦਗੜ੍ਹ, ਗਗਨ ਪੁੱਤਰ ਨਿਹਾਲ ਚੰਦ ਵਾਸੀ ਡਿਫੈਂਸ ਕਲੋਨੀ ਥਾਣਾ ਫਤਿਹਗੜ੍ਹ ਸਾਹਿਬ ਜੋ ਕਿ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ, ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਇੱਕ ਪਿਸਤੌਲ 315 ਬੋਰ, ਦੇ ਕਿਰਪਾਨਾ ਅਤੇ ਇੱਕ ਪਾਇਪ ਜਿਸਤੀ ਲੋਹਾ ਬਰਾਮਦ ਕੀਤੇ ਹਨ ਅਤੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 82 ਮਿਤੀ 18-07-2024 310(4), 310(5) ਬੀ.ਐਨ.ਐਸ. ਅਤੇ ਅਸਲਾ ਐਕਟ ਦੀ ਧਾਰਾ 25/54/59 ਤਹਿਤ ਥਾਣਾ ਸਰਹਿੰਦ ਵਿਖੇ ਦਰਜ਼ ਕੀਤਾ ਗਿਆ ਹੈ। ਐਸ.ਪੀ. ਰਾਕੇਸ਼ ਯਾਦਵ ਨੇ ਦੱਸਿਆ ਕਿ ਕਥਿਤ ਦੋਸ਼ੀ ਭਿੰਦਰ ਰਾਮ ਪੁੱਤਰ ਹੀਰਾ ਰਾਮ ਤੋਂ ਹਿੱਕ 315 ਬੋਰ ਦੀ ਦੇਸੀ ਪਿਸਤੌਲ, ਕਥਿਤ ਦੋਸ਼ੀ ਰਵੀ ਪੁੱਤਰ ਸੰਤੋਸ਼ ਸਾਹ ਪਾਸੋਂ ਇੱਕ ਕਿਰਪਾਨ ਬਿਨਾਂ ਮਿਆਨ, ਬਰਜੇਸ਼ ਕੁਮਾਰ ਪੁੱਤਰ ਬੱਦਰੀ ਪਾਸੋਂ ਇੱਕ ਕਿਰਪਾਨ ਸਮੇਤ ਮਿਆਨ, ਸੂਰਜ ਕੁਮਾਰ ਪੁੱਤਰ ਸਚਿਤਾ ਨੰਦ ਪਾਸੋਂ ਲੋਹਾ ਪਾਇਪ ਜਿਸਤੀ ਬਰਾਮਦ ਕੀਤੇ ਗਏ ਹਨ।