ਲੁਧਿਆਣਾ 20 ਜੂਨ 2024 : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ 23ਵੀਂ ਐਕਸਟੈਂਸ਼ਨ ਕੌਂਸਲ ਦੀ ਮੀਟਿੰਗ ਹੋਈ, ਜਿਸ ਵਿਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| ਉਹਨਾਂ ਨੇ ਵਿਸ਼ੇਸ਼ ਤੌਰ ਤੇ ਕਿਸਾਨਾਂ ਨੂੰ ਸੁਨੇਹਾ ਦਿੱਤਾ ਕਿ ਸਾਨੂੰ ਪਾਣੀ ਦੀ ਸਾਂਭ-ਸੰਭਾਲ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਪੀ.ਏ.ਯੂ. ਦੀਆਂ ਵਿਕਸਿਤ ਕੀਤੀਆਂ ਝੋਨੇ ਦੀਆਂ ਵੱਖ-ਵੱਖ ਕਿਸਮਾਂ ਨੂੰ ਤਰਜੀਹ ਦੇਣ| ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਡਾ. ਸਤਨਾਮ ਸਿੰਘ ਮੁੱਖ ਕੰਜ਼ਰਵੇਟਿਵ ਅਫਸਰ ਜੰਗਲਾਤ, ਡਾ. ਦਿਲਬਾਗ ਸਿੰਘ ਜੁਆਇੰਟ ਡਾਇਰੈਕਟਰ, ਸ੍ਰੀ ਮਨਪ੍ਰੀਤ ਸਿੰਘ ਸਾਇਲ ਕੰਜ਼ਰਵੇਟਿਵ ਅਫਸਰ, ਡਾ. ਚੰਦਰਮੋਹਨ ਸਾਬਕਾ ਪ੍ਰੋਫੈਸਰ, ਡਾ. ਗੁਰਕੰਵਲ ਸਿੰਘ ਸਾਬਕਾ ਡਾਇਰੈਕਟਰ ਬਾਗਬਾਨੀ, ਸ. ਜਸਵੰਤ ਸਿੰਘ ਜਟਾਲਾ, ਸ. ਗੁਰਵਿੰਦਰ ਸਿੰਘ ਬਾਜਵਾ ਅਤੇ ਹਰਵਿੰਦਰ ਸਿੰਘ ਉੱਘੇ ਕਿਸਾਨ ਅਤੇ ਪੀ.ਏ.ਯੂ. ਦੇ ਸਾਰੇ ਅਧਿਕਾਰੀਆਂ ਨੇ ਭਾਗ ਲਿਆ| ਡਾ. ਅਜਮੇਰ ਸਿੰਘ ਢੱਟ ਨਿਰਦੇਸ਼ਕ ਖੋਜ ਨੇ ਪੀ.ਏ.ਯੂ. ਦੇ ਖੇਤੀ ਖੋਜ ਪ੍ਰਾਪਤੀਆਂ ਬਾਰੇ ਗੱਲਬਾਤ ਕੀਤੀ| ਜੀ ਆਇਆ ਦੇ ਸ਼ਬਦ ਡਾ. ਮੱਖਣ ਸਿੰਘ ਭੁੱਲਰ ਨਿਰਦੇਸ਼ਕ ਪਸਾਰ ਸਿੱਖਿਆ ਨੇ ਕਹੇ ਅਤੇ ਡਾਇਰੈਕਟੋਰੇਟ ਦੀਆਂ ਗਤੀਵਿਧੀਆਂ ਬਾਬਤ ਜਾਣੂੰ ਕਰਵਾਇਆ| ਡਾ. ਗੁਰਸਾਹਿਬ ਸਿੰਘ ਅਤੇ ਡਾ. ਜੀ ਐੱਸ ਮਾਂਗਟ ਨੇ ਐਕਸਟੈਂਸ਼ਨ ਕੌਂਸਲ ਦੀ ਰਿਪੋਰਟ ਪੇਸ਼ ਕੀਤੀ| ਅੰਤ ਵਿਚ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਸਭ ਦਾ ਧੰਨਵਾਦ ਕੀਤਾ|