
- ਸਰਕਾਰਾਂ ਹਮੇਸ਼ਾਂ ਕਾਰਪੋਰੇਟਾਂ ਦਾ ਪੱਖ ਪੂਰਦੀਆਂ ਆ ਰਹੀਆਂ ਹਨ : ਪ੍ਧਾਨ ਮਨਜੀਤ ਧਨੇਰ
- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਧਾਨ ਮਨਜੀਤ ਧਨੇਰ ਨੂੰ ਪੁਲਿਸ ਵੱਲੋਂ ਜਬਰਦਸਤੀ ਚੁੱਕਣ ਦੀ ਕੋਸ਼ਿਸ਼ ਕੀਤੀ ਬੇਨਕਬ : ਹਰੀਸ਼ ਨੱਢਾ
ਰਾਏਕੋਟ, 5 ਮਾਰਚ 2025 : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਪੱਕੇ ਮੋਰਚੇ ‘ਚ ਸ਼ਾਮਲ ਹੋਣ ਲਈ ਜਾ ਰਹੇ ਕਿਸਾਨਾਂ ਨੂੰ ਵੱਖ ਵੱਖ ਥਾਵਾਂ ਤੇ ਪੁਲਿਸ ਵੱਲੋਂਂ ਨਾਕੇ ਲਗਾ ਕੇ ਰੋਕਿਆ ਗਿਆ। ਇਸ ਦੇ ਤਹਿਤ ਅੱਜ ਭੈਣੀ ਦਰੇੜਾ ਵਿਖੇ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਜਾ ਰਹੇ ਵਿਸ਼ਾਲ ਕਾਫਲੇ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਗਿਆ। ਜਿਸ ਤੋਂ ਬਾਅਦ ਕਿਸਾਨਾਂ ਨੇ ਭੈਣੀ ਦਰੇੜਾ ਵਿਖੇ ਹੀ ਆਪਣਾ ਰੋਸ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਪੰਜਾਬ ਸਰਕਾਰ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ ਗਈ। ਬੀਕੇਯੂ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਮੁਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਹਮੇਸ਼ਾਂ ਕਾਰਪੋਰੇਟਾਂ ਦਾ ਪੱਖ ਪੂਰਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਕਦੇ ਵੀ ਚੁੱਪ ਨਹੀਂ ਬੈਠਣਗੇ, ਉਹ ਆਪਣੇ ਹੱਕਾਂ ਲਈ ਲੜ੍ਹਦੇ ਰਹਿਣਗੇ। ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਤਿੰਨ ਤਰੀਕ ਨੂੰ ਜੋ ਮੁੱਖ ਮੰਤਰੀ ਵੱਲੋਂ ਦਿੱਤੀ ਗਈ ਮੀਟਿੰਗ ਸੰਯੁਕਤ ਮੋਰਚੇ ਦੇ ਆਗੂ ਵਧੀਆ ਮਹੌਲ ਵਿੱਚ ਗੱਲਬਾਤ ਕਰ ਰਹੇ ਸਨ ਲਗਭਗ ਦੋ ਘੰਟੇ ਬਾਅਦ ਮੁੱਖ ਮੰਤਰੀ ਪੰਜਾਬ ਮੰਗਾਂ ਨੂੰ ਵਿਚਾਲੇ ਛੱਡਕੇ ਕਹਿੰਦੇ ਪਹਿਲਾਂ ਪੰਜ ਤਰੀਕ ਵਾਲੇ ਪੱਕੇ ਮੋਰਚੇ ਵਾਰੇ ਕਿਹਾ ਕੀ ਕਰ ਰਹੇ ਹੋ ਤਾਂ ਆਗੂਆਂ ਨੇ ਕਿਹਾ ਪਹਿਲਾਂ ਸਾਰਾ ਮੰਗ ਪੱਤਰ ਵਿਚਾਰਨ ਤੋਂ ਬਾਅਦ ਹੋਈ ਕੋਈ ਫੈਸਲਾ ਲਿਆ ਜਾਏਗਾ ਇਸ ਗੱਲ ਤੇ ਮੁੱਖ ਮੰਤਰੀ ਆਖਣ ਲੱਗੇ ਕਿ ਜੋ ਕਰਨਾ ਕਰਲੋ, ਜੋ ਮੰਗਾਂ ਤੇ ਸਹਿਮਤੀ ਬਣੀ ਸੀ ਉਹ ਰੱਦ ਕਰ ਦਿੱਤੀਆਂ ਗਈਆਂ। ਇਸ ਮੌਕੇ ਕਿਸਾਨ ਆਗੂ ਹਰੀਸ਼ ਨੱਢਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਕਿਸਾਨ ਚੰਡੀਗੜ੍ਹ ਪੱਕਾ ਮੋਰਚਾ ਲਾਉਣ ਜਾ ਰਹੇ ਸਨ, ਪਰ ਪੰਜਾਬ ਸਰਕਾਰ ਨੇ ਥਾਂ ਥਾਂ ਉੱਤੇ ਪੁਲਿਸ ਦੇ ਨਾ ਕੇ ਰਸਤੇ ਵਿੱਚ ਰੋਕਿਆ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਕ ਜਿੱਥੇ ਰੋਕਿਆ ਗਿਆ ਓਥੇ ਹੀ ਧਰਨਾ ਸ਼ੁਰੂ ਕੀਤਾ ਗਿਆ, ਨੱਢਾ ਨੇ ਕਿਹਾ ਕਿ ਪੁਲਸ ਤਿੰਨ ਦਿਨ ਤੋਂ ਸਾਡੇ ਆਗੂਆਂ ਦੀ ਫੜੋ ਫੜੀ ਕਰ ਰਹੀ ਸੀ ਅੱਜ ਵੀ ਬੀਕੇਯੂ ਏਕਤਾ ਡਕੌਦਾ ਦੇ ਪ੍ਰਧਾਨ ਮਨਜੀਤ ਸਿੰਘ ਧਨੇਰ ਨੂੰ ਚੰਡੀਗੜ ਜਾ ਰਹੇ ਕਾਫ਼ਲੇ ਚੋ ਜਬਰੀ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਕਿਸਾਨਾਂ ਨੇ ਜੱਦੋ ਜਹਿਦ ਕਰਕੇ ਚੁੱਕਣ ਤੋਂ ਬਚਾ ਲਿਆ। ਗੁਰਦੇਵ ਸਿੰਘ ਖ਼ਜ਼ਾਨਚੀ ਪੰਜਾਬ, ਹਰਮੀਤ ਸਿੰਘ ਜ਼ਿਲ੍ਹਾ ਪ੍ਰਧਾਨ ਫਾਜਿਲਕਾ, ਗੁਰਮਿੰਦਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਇੰਦਰਜੀਤ ਸਿੰਘ ਜ਼ਿਲ੍ਹਾ ਸਕੱਤਰ, ਅਮਨਦੀਪ ਸ਼ਰਮਾ ਜ਼ਿਲ੍ਹਾ ਮੀਤ ਪ੍ਰਧਾਨ, ਤਰਸੇਮ ਸਿੰਘ ਬੱਸੂਵਾਲ ਬਲਾਕ ਪ੍ਰਧਾਨ, ਸਰਬਜੀਤ ਸਿੰਘ ਧੂਰਕੋਟ ਬਲਾਕ ਪ੍ਰਧਾਨ, ਜਗਜੀਤ ਸਿੰਘ ਕਲੇਰ ਬਲਾਕ ਪ੍ਰਧਾਨ ਸਿਧਵਾ ਬੇਟ, ਨਾਨਕ ਸਿੰਘ ਬਲਾਕ ਪ੍ਰਧਾਨ ਮਹਿਲ ਕਲਾਂ, ਜੱਗਾ ਸਿੰਘ ਬਲਾਕ ਮਹਿਲ ਕਲਾਂ, ਰਛਪਾਲ ਸਿੰਘ ਡੱਲਾ, ਸੰਦੀਪ ਸਿੰਘ ਚੀਮਾ, ਹਰਜੀਤ ਸਿੰਘ ਕਲਸੀਆ, ਲੱਖਾ ਧਾਲੀਵਾਲ, ਸੋਨੀ ਧੂਰਕੋਟ, ਬਬਲੂ ਧਾਲੀਵਾਲ ਇਕਾਈ ਪ੍ਰਧਾਨ ਤੋਂ ਇਲਾਵਾ ਹੋਰ ਵੱਡੀ ਗਿਣਤੀ ‘ਚ ਕਿਸਾਨ ਸ਼ਾਮਲ ਸਨ।