ਸੰਭੂ ਬਾਰਡਰ ’ਤੇ ਸਾਬਕਾ ਸਰਪੰਚ ਦਾਖਾ ਐਂਬੂਲੈਂਸ ਲੈ ਕੇ ਹੋਏ ਰਵਾਨਾ

ਮੁੱਲਾਂਪੁਰ ਦਾਖਾ 19 ਫਰਵਰੀ (ਸਤਵਿੰਦਰ ਸਿੰਘ ਗਿੱਲ) : ਖੇਤੀ ਫਸਲਾਂ ’ਤੇ ਐੱਮ.ਐੱਸ.ਪੀ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਦਿੱਲੀ ਦੀ ਕੇਂਦਰ ਸਰਕਾਰ ਨੂੰ ਯਾਦ ਪੱਤਰ ਦਿਵਾਉਣ ਲਈ ਦਿੱਲੀ ਜਾ ਰਹੇ ਕਿਸਾਨਾਂ ਨੂੰ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਵੱਲੋਂ ਰੋਕਾਂ ਲਾ ਕੇ ਜਲੀਲ ਕਰਨ ਉਪਰੰਤ ਜੋ ਤਸ਼ੱਦਦ ਢਾਹਿਆ ਜਾ ਰਿਹਾ ਹੈ, ਇਹ ਨਿੰਦਣ ਤੇ ਅਸਹਿਣਯੋਗ ਹੈ , ਕੇਂਦਰ ਤੇ ਹਰਿਆਣਾ ਸਰਕਾਰਾਂ ਨੂੰ ਕਦੇ ਵੀ ਆਪਣੇ ਮਨਸੂਬੇ ਵਿੱਚ ਸਫਲ ਨਹੀਂ ਹੋਣ ਦਿਆਂਗੇ। ਉਕਤ ਵਿਚਾਰਾਂ ਦੀ ਸ਼ਾਂਝ ਪਿੰਡ ਦਾਖਾ ਦੇ ਸਾਬਕਾ ਸਰਪੰਚ ਵਰਿੰਦਰ ਸਿੰਘ ਸੇਖੋਂ ਸ਼ੰਭੂ ਬਾਰਡਰ ਤੇ ਐਂਬੂਲੈਂਸ ਲਿਜਾਣ ਸਮੇਂ ਇੱਸ ਪੱਤਰਕਾਰਾਂ ਨਾਲ ਪਾਈ। ਇਸ ਮੌਕੇ ਉਨ੍ਹਾਂ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ ਗਰੁੱਪ) ਦੇ ਸੀਨੀਅਰ ਮੀਤ ਪ੍ਰਧਾਨ ਹਾਕਮ ਸਿੰਘ ਭੱਟੀਆਂ, ਬਲਾਕ ਪ੍ਰਧਾਨ ਪ੍ਰਧਾਨ ਬੇਅੰਤ ਸਿੰਘ ਵਲੀਪੁਰ, ਬ੍ਰਾਂਚ ਭੱਟੀਆਂ ਦੇ ਪ੍ਰਧਾਨ ਤੇ ਸਾਬਕਾ ਸਰਪੰਚ ਜਸਵੀਰ ਸਿੰਘ ਸੀਰਾ ਚਾਹਲ, ਡਾਇਰੈਕਟਰ ਕੁਲਦੀਪ ਸਿੰਘ ਫਾਗਲਾ ਅਤੇ ਬਲਜੀਤ ਸਿੰਘ ਕਾਕਾ ਭੱਟੀਆਂ ਵੀ ਹਾਜਰ ਸਨ, ਸਰਪੰਚ ਸੇਖੋਂ ਨੇ ਕਿਹਾ ਕਿ ਪਹਿਲਾ ਵੀ ਉਹ 13 ਫਰਵਰੀ ਨੂੰ ਤੋਂ ਉਹ ਸ਼ੰਭੂ ਬਾਰਡਰ ’ਤੇ ਮੌਜ਼ੂਦ ਸੀ, ਜੋ ਪੁਲਿਸ ਵੱਲੋਂ ਕਿਸਾਨਾਂ ਉੱਪਰ ਅੱਥਰੂ ਗੈਸ ਦੇ ਗੋਲਿਆ ਨਾਲ ਤਸ਼ੱਦਦ ਢਾਹਿਆ ਜਾ ਰਿਹਾ ਹੈ, ਉਹ ਦੇਖਿਆ ਨਹੀਂ ਜਾ ਰਿਹਾ ਹੈ, ਜਖਮੀ ਹੋਏ ਕਿਸਾਨਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਉਣ ਲਈ ਉਨ੍ਹਾਂ ਵੱਲੋਂ ਲੋਕ ਸੇਵਾ ਕਮੇਟੀ ਐਂਡ ਵੈਲਫੇਅਰ ਕਲੱਬ ਮੁੱਲਾਂਪੁਰ ਦਾਖਾ ਨੂੰ ਦਿੱਤੀ ਐਂਬੂਲੈਂਸ ਹੁਣ ਉਹ ਸੰਭੂ ਬਾਰਡਰ ਤੇ ਲਿਜਾ ਰਹੇ ਹਨ ਤਾਂ ਜੋ ਜਖਮੀ ਹੋਏ ਕਿਸਾਨ-ਮਜ਼ਦੂਰਾਂ ਨੂੰ ਸਹੀ ਸਮੇਂ ਸਿਰ ਹਸਪਤਾਲ ਪਹੁੰਚਾਇਆ ਜਾ ਸਕੇ। ਸਰਪੰਚ ਦਾਖਾ ਨੇ ਕਿਹਾ ਕਿ ਉਹ ਕਿਸਾਨਾਂ ਨੂੰ ਹੱਕ ਦਿਵਾ ਕੇ ਹੀ ਵਾਪਸ ਮੁੜਨ ਗਏ। ਭਲਕੇ ਉਨ੍ਹਾਂ ਦਾ ਟਰੈਕਟਰ ਟਰਾਲੀ ਵੀ ਹੋਰ ਕਿਸਾਨ-ਮਜ਼ਦੂਰ ਅਤੇ ਨੌਜਵਾਨਾਂ ਨੂੰ ਲੈ ਕੇ ਜਾਵੇਗਾ। ਸੀਰਾ ਚਾਹਲ ਨੇ ਕਿਹਾ ਕਿ ਭਲਕੇ ਪਿੰਡ ਭੱਟੀਆਂ ਢਾਹਾ ਤੋਂ ਇੱਕ ਟਰੈਕਟਰ-ਟਰਾਲੀ ਵੀ ਕਿਸਾਨਾਂ ਦਾ ਜਾ ਰਿਹਾ ਹੈ।