ਰਾਏਕੋਟ ਵਿਖੇ ਦੁਸਹਿਰਾ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ।

ਰਾਏਕੋਟ (ਚਰਨਜੀਤ ਸਿੰਘ ਬੱਬੂ) : ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਰਾਏਕੋਟ ਵਿਖੇ ਪ੍ਰਧਾਨ ਇੰਦਰਪਾਲ ਗੋਲਡੀ ਤੇ ਸਕੱਤਰ ਮਨੋਹਰ ਲਾਲ ਲਾਡੀ ਦੀ ਅਗਵਾਈ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਸਿਰਕਤ ਕੀਤੀ। ਉਨ੍ਹਾਂ ਤੋਂ ਇਲਾਵਾ ਪੰਡਿਤ ਕਿ੍ਸ਼ਨ ਕੁਮਾਰ ਜੋਸ਼ੀ, ਸਮਾਜਸੇਵੀ ਹੀਰਾ ਲਾਲ ਬਾਂਸਲ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਦੁਸਹਿਰੇ ਦਾ ਉਦਘਾਟਨ ਗੁਰਦੇਵ ਸਿੰਘ ਬਾਵਾ ਅਤੇ ਵਿੱਕੀ ਡਾਲਰ ਵੱਲੋਂ ਕੀਤਾ ਗਿਆ ਤੇ ਸਨਾਤਨ ਧਰਮ ਦਾ ਝੰਡਾ ਚੜ੍ਹਾਉਣ ਦੀ ਰਸਮ ਵਿਨੋਦ ਖੁਰਮੀ ਵਲੋਂ ਅਦਾ ਕੀਤੀ ਗਈ। ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਮੁਬਾਰਕਬਾਦ ਦਿੰਦੇ ਕਿਹਾ ਕਿ ਦੁਸਹਿਰਾ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਹੈ, ਉਨ੍ਹਾਂ ਕਿਹਾ ਕਿ ਹਰ ਇੱਕ ਇਨਸਾਨ ਨੂੰ ਹਮੇਸ਼ਾਂ ਚੰਗਿਆਈ ਦੇ ਰਸਤੇ ’ਤੇ ਹੀ ਚੱਲਣਾ ਚਾਹੀਦਾ ਹੈ। ਇਸ ਮੌਕੇ ਦੁਸ਼ਹਿਰਾ ਪ੍ਰਬੰਧਕੀ ਕਮੇਟੀ ਵੱਲੋਂ ਸਹਿਯੋਗੀ ਸੱਜਣਾਂ ਦਾ ਸਨਮਾਨ ਨਿਸ਼ਾਨੀਆਂ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸਪੈਸ਼ਲ ਉਲੰਪਿਕ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਸ਼ਾਮਲ ਸ਼ਰਮਾਂ, ਵੇਟ ਲਿਫਟਰ ਸਾਗਰ ਘੁਲਾਟੀ ਸਮੇਤ ਵੱਖ ਵੱਖ ਖੇਤਰ ਵਿੱਚ ਉਚਾਈਆਂ ਨੂੰ ਛੂਹਣ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬੀ ਗਾਇਕ ਇੰਦਰ ਜਲਾਲਦੀਵਾਲ, ਗਾਇਕ ਮਨਮੋਹਨ ਭੱਟੀ - ਸੀਮਾ ਭੱਟੀ, ਗਾਇਕ ਸਾਬਰ ਖਾਨ - ਲਵਜੋਤ ਵੱਲੋਂ ਆਪਣੇ ਗੀਤਾਂ ਨਾਲ ਮੰਨੋਰੰਜਨ ਕੀਤਾ ਗਿਆ। ਇਸ ਮੌਕੇ ਤੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਅਗਨੀ ਭੇਂਟ ਗੁਰਦੇਵ ਬਾਵਾ ਵੱਲੋਂ ਦਿੱਤੀ ਗਈ। ਇਸ ਮੌਕੇ ਰਾਮ ਕੁਮਾਰ ਛਾਪਾ, ਉੱਘੇ ਸਮਾਜ ਸੇਵੀ ਹੀਰਾ ਲਾਲ ਬਾਂਸਲ, ਸਰਪ੍ਰਸਤ ਬਲਵੰਤ ਸਿੰਘ ਜੰਟਾਂ, ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ, ਚੇਅਰਮੈਨ ਗੁਰਵਿੰਦਰ ਸਿੰਘ ਤੂਰ, ਡੀਐੱਸਪੀ ਰਛਪਾਲ ਸਿੰਘ ਢੀਂਡਸਾ, ਟੀਪੀ ਸਿੰਘ, ਸੁਸ਼ੀਲ ਕੁਮਾਰ ਨਾਰੰਗ, ਐੱਸਐੱਚਓ ਹੀਰਾ ਸਿੰਘ, ਸਰਪੰਚ ਚਰਨਜੀਤ ਸਿੰਘ ਪੱਖੋਵਾਲ, ਸੰਤੋਸ਼ ਕੁਮਾਰ ਕਾਕਾ, ਇਸ਼ੂ ਪਾਸੀ, ਗੁਰਪ੍ਰੀਤ ਸਿੰਘ ਬੱਬੀ, ਸੁਰਜੀਤ ਸਿੰਘ ਪੀ.ਏ, ਰਾਮ ਕੁਮਾਰ ਛਾਪਾ, ਡਾਇਰੈਕਟਰ ਰਾਜਦੀਪ ਸਿੰਘ ਆਂਡਲੂ ਪ੍ਰਧਾਨ ਵਰੁਣ ਗਰਗ ਗੋਪੀ, ਪ੍ਰਦੀਪ ਗੋਇਲ, ਮਾਸਟਰ ਪ੍ਰੀਤਮ ਸਿੰਘ, ਸਤੀਸ਼ ਪਰੂਥੀ, ਡਾ.ਕਮਲ ਕੌੜਾ, ਅਸ਼ੋੋਕ ਕੁਮਾਰ ਨਿਹਾਲਾ, ਪ੍ਰਧਾਨ ਨਰਿੰਦਰ ਕੁਮਾਰ ਡਾਵਰ, ਪ੍ਰਸੋਤਮ ਗੁਪਤਾ, ਡਾਕਟਰ ਸ਼ਾਮ ਸੁੰਦਰ, ਰਮਨ ਚੋਪੜਾ, ਕਮਲ ਸੁਖਾਣਾ ਪੀ.ਏ, ਜਗਦੇਵ ਸਿੰਘ ਜੈਲਾ, ਸਤੀਸ ਪਰੁਥੀ, ਸਤਪਾਲ ਗੋਇਲ, ਕਰਮਾ ਰਾਏਕੋਟ, ਪ੍ਰੀਤ ਰਾਏਕੋਟੀ ਆਦਿ ਹਾਜ਼ਰ ਸਨ।