
ਬਰਨਾਲਾ,6 ਮਾਰਚ (ਭੁਪਿੰਦਰ ਸਿੰਘ ਧਨੇਰ) : ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਬਰਨਾਲਾ ਵੱਲੋਂ ਗ਼ਦਰ ਲਹਿਰ ਦੇ ਅਣਗੌਲ਼ੇ ਸ਼ਹੀਦ ਰਹਿਮਤ ਅਲੀ ਵਜੀਦਕੇ ਨੂੰ ਸਮਰਪਿਤ 10ਵੀਂ ਡੀ.ਟੀ.ਐੱਫ.ਵਜ਼ੀਫਾ ਪ੍ਰੀਖਿਆ ਬੀਤੀ 19 ਜਨਵਰੀ ਨੂੰ ਬਰਨਾਲਾ ਦੇ ਪੰਜ ਪ੍ਰੀਖਿਆ ਕੇਂਦਰਾਂ (ਤਪਾ,ਭਦੌੜ,ਬਰਨਾਲਾ,ਧਨੌਲਾ ਤੇ ਮਹਿਲ ਕਲਾਂ) ਵਿਖੇ ਕਰਵਾਈ ਗਈ ਸੀ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਬਰਨਾਲਾ ਦੀ ਜ਼ਿਲ੍ਹਾ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਤੇ ਜ਼ਿਲ੍ਹਾ ਜਨਰਲ ਸਕੱਤਰ ਨਿਰਮਲ ਚੁਹਾਣਕੇ ਦੀ ਅਗਵਾਈ ਹੇਠ ਮੀਟਿੰਗ ਕਰਕੇ ਡੀਟੀਐੱਫ ਵਜ਼ੀਫਾ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਟੀ.ਐੱਫ. ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਦੀਪ ਤਪਾ, ਵਜ਼ੀਫ਼ਾ ਪ੍ਰੀਖਿਆ ਸੰਚਾਲਕ ਕਮੇਟੀ ਦੇ ਆਗੂ ਬਲਜਿੰਦਰ ਪ੍ਰਭੂ, ਹੈੱਡਮਾਸਟਰ ਪ੍ਰਦੀਪ ਕੁਮਾਰ,ਮਨਮੋਹਨ ਭੱਠਲ,ਰਘਵੀਰ ਕਰਮਗੜ੍ਹ,ਰਮਨਦੀਪ ਸਿੰਗਲਾ ਤੇ ਸੁਖਵਿੰਦਰ ਸੁੱਖ ਨੇ ਦੱਸਿਆ ਕਿ ਪੰਜਵੀਂ, ਅੱਠਵੀਂ ਤੇ ਦਸਵੀਂ ਜਮਾਤ 'ਚ ਪੜ੍ਹਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਕੁੱਲ 2615 ਵਿਦਿਆਰਥੀਆਂ ਨੇ ਇਸ 10ਵੀਂ ਡੀਟੀਐੱਫ ਵਜ਼ੀਫ਼ਾ ਪ੍ਰੀਖਿਆ ਵਿੱਚ ਭਾਗ ਲਿਆ ਸੀ, ਜਿਸ ਅਨੁਸਾਰ ਪੰਜਵੀਂ ਜਮਾਤ ਵਿੱਚੋਂ ਸਰਕਾਰੀ ਸਕੂਲ ਕੈਟਾਗਰੀ 'ਚ ਸਿਮਰਨਦੀਪ ਕੌਰ ਸਪ੍ਰਸ ਹੰਢਿਆਇਆ ਨੇ ਪਹਿਲਾ ਅਮਨ ਕੁਮਾਰ ਸਪ੍ਰਸ ਹੰਢਿਆਇਆ ਨੇ ਦੂਜਾ ਤੇ ਅਰਸ਼ਦੀਪ ਕੌਰ ਸਪ੍ਰਸ ਸੰਘੇੜ੍ਹਾ ਨੇ ਤੀਜਾ ਸਥਾਨ ਹਾਸਲ ਕੀਤਾ। ਪੰਜਵੀਂ ਜਮਾਤ ਦੇ ਪ੍ਰਾਈਵੇਟ ਸਕੂਲਾਂ ਵਿੱਚੋਂ ਮਦਰ ਟੀਚਰ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਅਗਮਵੀਰ ਪ੍ਰਤਾਪ,ਪ੍ਰਭਲੀਨ ਕੌਰ ਤੇ ਗੁਰਨਾਜ ਸਿੰਘ ਮਾਨ ਨੇ ਕ੍ਰਮਵਾਰ ਪਹਿਲਾ,ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅੱਠਵੀਂ ਜਮਾਤ ਦੀ ਪ੍ਰੀਖਿਆ ਵਿੱਚ ਸਰਕਾਰੀ ਸਕੂਲਾਂ ਵਿੱਚ ਅਮਨਦੀਪ ਸ਼ਰਮਾ ਸਸਸਸ ਫਰਵਾਹੀ ਨੇ ਪਹਿਲਾ,ਲਵਦੀਪ ਕੌਰ ਸਹਸ ਵਿਧਾਤਾ ਨੇ ਦੂਜਾ ਤੇ ਨਵਦੀਪ ਕੌਰ ਸਸਸਸ (ਲੜਕੀਆਂ) ਸ਼ਹਿਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੱਠਵੀਂ ਜਮਾਤ ਵਿੱਚ ਪ੍ਰਾਈਵੇਟ ਸਕੂਲਾਂ ਵਿੱਚੋਂ ਰਮਨਦੀਪ ਰਾਮ ਸੰਤ ਬਾਬਾ ਲੌੰਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋਕਲਾਂ ਨੇ ਪਹਿਲਾ, ਗਾਇਤਰੀ ਜੈਨ ਮਦਰ ਟੀਚਰ ਸਕੂਲ ਬਰਨਾਲਾ,ਗੀਤਇੰਦਰ ਸਿੰਘ ਸੰਤ ਬਾਬਾ ਲੌੰਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋਕਲਾਂ ਨੇ ਦੂਜਾ, ਮੌਲਿਕ ਬਾਂਸਲ ਮਦਰ ਟੀਚਰ ਸਕੂਲ ਬਰਨਾਲਾ,ਅਕਲਨੂਰ ਕੌਰ ਸੰਤ ਬਾਬਾ ਲੌੰਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋਕਲਾਂ, ਗੁਰਵਿੰਦਰ ਸਿੰਘ ਲਾਲਾ ਜਗਨਨਾਥ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਧਨੌਲਾ ਤੀਜੇ ਸਥਾਨ ਤੇ ਰਹੇ। ਦਸਵੀਂ ਜਮਾਤ ਦੀ ਵਜ਼ੀਫਾ ਪ੍ਰੀਖਿਆ ਵਿੱਚ ਸਰਕਾਰੀ ਸਕੂਲਾਂ ਵਿੱਚੋਂ ਕੋਮਲਪ੍ਰੀਤ ਸਸਸਸ (ਲੜਕੀਆਂ) ਸਹਿਣਾ ਨੇ ਪਹਿਲਾ,ਸਾਹਿਲ ਸਿੰਘ ਸਕੂਲ ਆਫ ਐਮੀਨੈਂਸ ਸਸਸਸ ਬਰਨਾਲਾ ਨੇ ਦੂਜਾ ਤੇ ਅਲੀਸ਼ਾ ਰਾਣੀ ਸਸਸਸ (ਲੜਕੀਆਂ) ਬਰਨਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਦਸਵੀਂ ਜਮਾਤ ਵਿੱਚ ਪ੍ਰਾਈਵੇਟ ਸਕੂਲਾਂ ਵਿੱਚੋਂ ਅਮਨਿੰਦਰ ਸਿੰਘ ਲਾਲਾ ਜਗਨਨਾਥ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਧਨੌਲਾ ਨੇ ਪਹਿਲਾ, ਮਦਰ ਟੀਚਰ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਮਨੀਤ ਗਰਗ ਤੇ ਗੀਤਾਂਜਲੀ ਗੋਇਲ ਨੇ ਦੂਜਾ,ਰਾਹਤ ਸਿੰਗਲਾ ਮਦਰ ਟੀਚਰ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਵਜ਼ੀਫਾ ਪ੍ਰੀਖਿਆ ਵਿੱਚ ਪਹਿਲੇ ਤਿੰਨੇ ਸਥਾਨਾਂ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਨਗਦ ਇਨਾਮ ਰਾਸ਼ੀ, ਸਰਟੀਫਿਕੇਟ,ਟਰਾਫੀ ਤੇ ਪੜ੍ਹਨ ਸਮੱਗਰੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਬਿਨਾਂ ਪੰਜਵੀਂ, ਅੱਠਵੀਂ ਤੇ ਦਸਵੀਂ ਵਿੱਚ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੀ ਕੈਟਾਗਿਰੀ ਵਿੱਚੋਂ ਪਹਿਲੇ ਤਿੰਨ ਸਥਾਨਾਂ ਤੇ ਰਹਿਣ ਵਾਲੇ ਵਿਦਿਆਰਥੀਆਂ ਤੋਂ ਅਗਲੇ 10 ਵਿਦਿਆਰਥੀਆਂ ਨੂੰ ਵੀ ਨਗਦ ਇਨਾਮ ਰਾਸ਼ੀ ਤੋਂ ਬਿਨਾਂ ਸਰਟੀਫਿਕੇਟ, ਟਰਾਫੀ ਤੇ ਪੜ੍ਹਨ ਸਮੱਗਰੀ ਦੇ ਕੇ ਹੌਂਸਲਾ ਅਫਜ਼ਾਈ ਕੀਤੀ ਜਾਵੇਗੀ। ਇਸ ਸਮੇਂ ਬਲਾਕ ਪ੍ਰਧਾਨ ਸੱਤਪਾਲ ਬਾਂਸਲ, ਅੰਮ੍ਰਿਤਪਾਲ ਕੋਟਦੁੰਨਾ ਤੋਂ ਇਲਾਵਾ ਪਲਵਿੰਦਰ ਸਿੰਘ ਠੀਕਰੀਵਾਲ, ਸੁਰਿੰਦਰ ਤਪਾ,ਸੁਖਪ੍ਰੀਤ ਬੜੀ, ਵਰਿੰਦਰ ਕੁਮਾਰ,ਕੁਲਦੀਪ ਸੰਘੇੜ੍ਹਾ ਤੇ ਜਗਰਾਜ ਅਕਲੀਆ ਆਦਿ ਆਗੂ ਹਾਜ਼ਰ ਸਨ।