ਡੀ.ਡੀ. ਪੰਜਾਬੀ ਚੈਨਲ 'ਤੇ ਅੱਜ ਸ਼ਾਮ 5.30 ਵਜੇ ਵੇਖੋ ਬਾਬਾ ਬੰਦਾ ਸਿੰਘ ਬਹਾਦਰ ਰਕਬਾ ਵਿਖੇ ਬਣੇ "ਸ਼ਬਦ ਪ੍ਰਕਾਸ਼ ਅਜਾਇਬ ਘਰ" ਦੀ ਵਿਸ਼ੇਸ਼ ਰਿਪੋਰਟ- ਗਿੱਲ

ਮੁੱਲਾਂਪੁਰ ਦਾਖਾ, 19 ਜੁਲਾਈ 2024 : ਡੀ.ਡੀ ਪੰਜਾਬੀ ਚੈਨਲ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਬਣੇ "ਸ਼ਬਦ ਪ੍ਰਕਾਸ਼ ਅਜਾਇਬ ਘਰ" 'ਤੇ ਵਿਸ਼ੇਸ਼ ਰਿਪੋਰਟ ਪ੍ਰੋਗਰਾਮ ਗੱਲ ਸੋਹਣੇ ਪੰਜਾਬ ਦੀ ਵਿਚ 20 ਜੁਲਾਈ ਸ਼ਾਮ 5:30 ਵਜੇ ਦਿਖਾਈ ਜਾਵੇਗੀ। ਇਹ ਜਾਣਕਾਰੀ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਦੇ ਪੰਜਾਬ ਦੇ ਪ੍ਰਧਾਨ ਕਰਨੈਲ ਸਿੰਘ ਗਿੱਲ ਨੇ ਦਿੱਤੀ। ਸ. ਗਿੱਲ ਨੇ ਦੱਸਿਆ ਕਿ "ਸ਼ਬਦ ਪ੍ਰਕਾਸ਼ ਅਜਾਇਬ ਘਰ" ਦੇ ਦਰਸ਼ਨ ਕਰਨ ਲਈ ਦੇਸ਼- ਵਿਦੇਸ਼ ਤੋਂ ਹਰ ਸਾਲ ਭਾਰੀ ਗਿਣਤੀ ਵਿੱਚ ਲੋਕ ਆਉਂਦੇ ਹਨ। ਉਹਨਾਂ ਕਿਹਾ ਕਿ ਇਹ ਪ੍ਰਸਿੱਧ ਸਮਾਜਸੇਵੀ ਐੱਸ.ਪੀ. ਸਿੰਘ ਉਬਰਾਏ ਦੇ ਸਹਿਯੋਗ ਅਤੇ ਕ੍ਰਿਸ਼ਨ ਕੁਮਾਰ ਬਾਵਾ ਜੋ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰਸਟ ਦੇ ਚੇਅਰਮੈਨ ਹਨ, ਉਹਨਾਂ ਦੇ ਉੱਦਮ ਸਦਕਾ ਹੀ ਇਹ ਅਜਾਇਬ ਘਰ ਤਿਆਰ ਹੋਇਆ ਹੈ। ਉਹਨਾਂ ਦੱਸਿਆ ਕਿ ਇਹ ਪ੍ਰੋਗਰਾਮ ਨੂੰ 22 ਜੁਲਾਈ ਦਿਨ ਸੋਮਵਾਰ ਸਵੇਰੇ 9:30 ਵਜੇ ਅਤੇ 23 ਜੁਲਾਈ ਦਿਨ ਮੰਗਲਵਾਰ ਸਵੇਰੇ 10:10 ਵਜੇ ਦੇਖਿਆ ਜਾ ਸਕਦਾ ਹੈ ਜਿਸ ਨੂੰ ਇੰਜੀ. ਜੈਸਮੀਨ ਰਾਇਤ ਵੱਲੋਂ ਪੇਸ਼ ਕੀਤਾ ਜਾਵੇਗਾ।