ਸਵੱਛਤਾ ਹੀ ਸੇਵਾ" ਮੁਹਿੰਮ ਤਹਿਤ ਕਮਿਸ਼ਨਰ ਨਗਰ ਨਿਗਮ ਚਾਰੂ ਮਿਤਾ ਦੀ ਅਗਵਾਈ ਹੇਠ ਸ਼ਹੀਦੀ ਪਾਰਕ ਵਿੱਚ ਕੀਤੀ ਸਫਾਈ

ਮੋਗਾ, 30 ਸਤੰਬਰ, 2024 : ਸਵੱਛ ਭਾਰਤ ਮਿਸ਼ਨ ਤਹਿਤ ਸਾਲ-2024 ਸਵੱਛਤਾ ਸਰਵੇਖਣ ਅਧੀਨ ਸਵੱਛਤਾ ਸਬੰਧੀ ਵੱਖ-ਵੱਖ ਗਤੀਵਿਧੀਆਂ ਤੇ ਸਰਵੇਖਣ ਕਰਵਾਇਆ ਜਾ ਰਿਹਾ ਹੈ। ਇਸ ਸਾਲ ਮਿਤੀ 14 ਸਤੰਬਰ ਤੋਂ 2 ਅਕਤੂਬਰ 2024 ਤੱਕ ਚਲਾਏ ਜਾ ਰਹੇ “ ਸਵੱਛਤਾ ਹੀ ਸੇਵਾ" ਪ੍ਰੋਗਰਾਮ ਤਹਿਤ ਸਵੇਰੇ 6 ਤੋਂ 8 ਵਜੇ ਤੱਕ ਸ਼ਹਿਰ ਦੇ ਸ਼ਹੀਦੀ ਪਾਰਕ ਵਿਖੇ ਕਮਿਸ਼ਨਰ ਨਗਰ ਨਿਗਮ ਮੋਗਾ ਸ਼੍ਰੀਮਤੀ ਚਾਰੂਮਿਤਾ ਦੀ ਅਗਵਾਈ ਹੇਠ ਸ਼ਹਿਰ ਦੀਆਂ ਐਨ.ਜੀ.ਓ/ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਫਾਈ ਅਭਿਆਨ ਚਲਾਇਆ ਗਿਆ। ਕਮਿਸ਼ਨਰ ਨਗਰ ਨਿਗਮ ਮੋਗਾ ਸ਼੍ਰੀਮਤੀ ਚਾਰੂਮਿਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਵੱਛਤਾ ਮੁਹਿੰਮ ਤਹਿਤ ਸਵੇਰ ਸਮੇਂ ਸ਼ਹੀਦੀ ਪਾਰਕ ਦਾ ਦੌਰਾ ਕੀਤਾ ਗਿਆ ਜਿਸ ਦੌਰਾਨ ਪਲਾਸਟਿਕ ਪੀਕਿੰਗ ਡਰਾਈਵ ਅਤੇ ਸਫਾਈ ਮੁਹਿੰਮ ਚਲਾਈ ਗਈ। ਇਸ ਪ੍ਰੋਗਰਾਮ ਦੌਰਾਨ ਸ਼ਹੀਦੀ ਪਾਰਕ ਵਿੱਚ ਸੈਰ ਕਰਨ ਵਾਲੇ ਸ਼ਹਿਰ ਵਾਸੀਆਂ, ਐਨ.ਜੀ.ਓ ਸ਼੍ਰੀਮਤੀ ਲਵਲੀ ਸਿੰਗਲਾ ਅਤੇ ਯੋਗ ਅਧਿਆਪਕ ਰਾਜ ਮੌਜੂਦ ਸਨ। ਕਮਿਸ਼ਨਰ ਵੱਲੋਂ ਲੋਕਾਂ ਨੂੰ ਪਾਰਕਾਂ ਦੀ ਸਫਾਈ ਦੇ ਨਾਲ-ਨਾਲ ਸ਼ਹਿਰ ਦੀ ਸਫਾਈ, ਵੱਧ ਤੋਂ ਵੱਧ ਰੁੱਖ ਲਗਵਾਉਣ, ਸਫਾਈ ਦਾ ਖਾਸ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ। ਆਪਣੇ ਘਰਾਂ ਦੇ ਗਿੱਲੇ/ਸੁੱਕੇ ਕੂੜੇ ਨੂੰ ਵੱਖ-ਵੱਖ ਕਰਕੇ ਕੂੜੇ ਦਾ ਨਿਪਟਾਰਾ ਕਰਨ ਲਈ ਅਪੀਲ ਕੀਤੀ ਗਈ । ਸ਼ਹਿਰ ਦੇ ਖੁੱਲ੍ਹੇ ਪਲਾਟਾਂ ਵਿੱਚ ਕੂੜਾ ਨਾ ਸੁੱਟਣ, ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ ਗਿਆ। ਇਸ ਦੌਰਾਨ ਨਗਰ ਨਿਗਮ ਮੋਗਾ ਦੀ ਹੈਲਥ ਸ਼ਾਖਾ ਦੇ ਚੀਫ ਸੈਨਟਰੀ ਇੰਸਪੈਕਟਰ ਸੰਦੀਪ ਕਟਾਰੀਆ ਸੁਮਨ ਕੁਮਾਰ, ਐਨ.ਜੀ.ਓ ਮੈਂਬਰ ਲਵਲੀ ਸਿੰਗਲਾ, ਅਮਰਜੀਤ ਸਿੰਘ ਸੈਨਟਰੀ ਇੰਸਪੈਕਟਰ,ਬਲਵਿੰਦਰ ਕੌਰ, ਸੁਨੀਲ ਕੁਮਾਰ, ਗੁਰਪ੍ਰੀਤ ਸਿੰਘ, ਜਗਸੀਰ ਸਿੰਘ, ਸੈਨੇਟਰੀ ਸੁਪਰਵਾਈਜਰ ਰਾਮ ਪ੍ਰਕਾਸ਼, ਸੀਮਾ (ਸੀ.ਐਫ), ਰੇਖਾ ਰਾਣੀ (ਐਮ.ਆਈ.ਐਕਸਪਰਟ), ਰਾਜ ਪੂਜਾ, ਸ਼ਿਵ ਚਰਨ, ਬਲਜਿੰਦਰ ਸਿੰਘ,  ਲਵਲੀ, ਜਸਪ੍ਰੀਤ ਸਿੰਘ, ਨਿਗਮ ਦੇ ਸਫਾਈ ਕਰਮਚਾਰੀ ਆਦਿ ਸ਼ਾਮਿਲ ਸਨ।