ਮਾਹਲਾ ਕਲਾਂ ਨੇੜੇ ਕਾਰ ਤੇ ਮੋਟਰਸਾਈਕਲ ਦੀ ਹੋਈ ਟੱਕਰ , ਦੋ ਨੌਜਵਾਨਾਂ ਦੀ ਮੌਤ

ਮੁੱਦਕੀ, 19 ਜੁਲਾਈ 2024 : ਕਸਬਾ ਮੁੱਦਕੀ ਤੋਂ ਬਾਘਾ ਪੁਰਾਣਾ ਰੋਡ ਨੂੰ ਜਾਂਦੇ ਹੋਏ ਪਿੰਡ ਮਾਹਲਾ ਕਲਾਂ ਦੇ ਨੇੜੇ ਪਿੰਡ ਹਰੀਏਵਾਲਾ ਤੋਂ ਆ ਰਹੇ ਇਕ ਮੋਟਰਸਾਈਕਲ ਅਤੇ ਮੁੱਦਕੀ ਸਾਇਡ ਤੋਂ ਜਾ ਰਹੀ ਡਿਜਾਇਰ ਕਾਰ ਦੇ ਆਪਸ ਵਿਚ ਟਕਰਾ ਜਾਣ ਕਾਰਨ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਤੇ ਇੱਕ ਲੜਕੀ ਜਖ਼ਮੀ ਹੋ ਗਈ। ਮ੍ਰਿਤਕਾਂ ਦੀ ਪਛਾਣ ਦਲਜੀਤ ਸਿੰਘ (18), ਰੂਪ ਸਿੰਘ (20) ਵਾਸੀ ਪਿੰਡ ਹਰੀਏਵਾਲਾ ਵਜੋਂ ਹੋਈ ਹੈ। ਜਖ਼ਮੀ ਲੜਕੀ ਦਾ ਨਾਮ ਰਮਨਦੀਪ ਕੌਰ (20) ਹੈ। ਜਿਸ ਦੀਆਂ ਲੱਤਾਂ ਅਤੇ ਬਾਹਾਂ ਟੁੱਟਗਈਆਂ ਦੱਸੀਆ ਜਾ ਰਹੀਆਂ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਰੂਪ ਸਿੰਘ ਅਤੇ ਦਲਜੀਤ ਸਿੰਘ ਆਪਣੀ ਭੈਣ ਰਮਨਦੀਪ ਕੌਰ ਨੂੰ ਪੇਪਰ ਦੇਣ ਲਈ ਫ਼ਿਰੋਜ਼ਪੁਰ ਜਾ ਰਹੇ ਸੀ ਕਿ ਰਸਤੇ ਵਿਚ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ।