- ਅਮਨ ਸੈਣੀ, ਠੇਕੇਦਾਰ ਗੁਰਦੀਪ ਸਿੰਘ, ਹਰਪਾਲ ਸਿੰਘ, ਸਤਵੰਤ ਸਿੰਘ ਸੰਤ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਿਲ ਹੋਏ
ਲੁਧਿਆਣਾ, 10 ਜਨਵਰੀ : ਲੁਧਿਆਣਾ ਦੇ ਸ਼ਿਮਲਾਪੁਰੀ ਵਾਰਡ 36 ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਪ੍ਰਧਾਨਗੀ ਹੇਠ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ, ਬੁਲਾਰੇ ਗੁਰਦੀਪ ਗੋਸ਼ਾ ਦੀ ਮੌਜੂਦਗੀ ਵਿੱਚ ਅਕਾਲੀ ਦਲ ਅਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸੈਂਕੜੇ ਵਰਕਰ ਭਾਜਪਾ ਵਿੱਚ ਸ਼ਾਮਿਲ ਹੋ ਗਏ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਬੁਲਾਰੇ ਗੁਰਦੀਪ ਗੋਸ਼ਾ ਨੇ ਸਾਰੇ ਆਗੂਆਂ ਨੇ ਭਾਜਪਾ ਵਿੱਚ ਸ਼ਾਮਲ ਕਰਵਾਇਆ। ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਆਗੂਆਂ ਵਿੱਚ ਉਚੇਚੇ ਰੂਪ ਵਿੱਚ ਅਮਨ ਸੈਣੀ ਸਾਬਕਾ ਸਕੱਤਰ ਯੂਥ ਅਕਾਲੀ ਦਲ ਪੰਜਾਬ ਆਪਣੇ ਸੈਂਕੜੇ ਸਾਥੀਆਂ ਠੇਕੇਦਾਰ ਗੁਰਦੀਪ ਸਿੰਘ, ਹਰਪਾਲ ਸਿੰਘ, ਜਗਦੀਪ ਸਿੰਘ, ਸਤਵੰਤ ਸਿੰਘ ਸੰਤ, ਜੋਗਾ ਸਿੰਘ, ਸਤਵਿੰਦਰ ਵਾਲੀਆ, ਗੁਰੀ ਹਾਂਡਾ, ਸੰਨੀ ਹਾਂਡਾ, ਰਾਮਪਾਲ ਸੈਣੀ, ਅਮਰਨਾਥ ਸੈਣੀ ਆਦਿ ਸਮੇਤ ਭਾਜਪਾ ਵਿੱਚ ਸ਼ਾਮਿਲ ਹੋਏ। ਸਨਮ ਜੀਤ ਸਿੰਘ, ਮਨਦੀਪ ਮੋਹਿਤ ਸੈਣੀ, ਰਾਜੇਸ਼ ਕੁਮਾਰ ਆਦਿ ਸੈਂਕੜੇ ਵਰਕਰ ਭਾਜਪਾ ‘ਚ ਸ਼ਾਮਿਲ ਹੋਏ, ਇਸ ਮੌਕੇ ਅਮਨ ਸੈਣੀ, ਠੇਕੇਦਾਰ ਗੁਰਦੀਪ ਸਿੰਘ, ਜਗਦੀਪ ਸਿੰਘ ਨੇ ਕਿਹਾ ਕਿ ਅਸੀਂ ਮੋਦੀ ਜੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਇੱਕ ਅੰਤਰਰਾਸ਼ਟਰੀ ਨਿਰਮਾਣ ਪਾਵਰਹਾਊਸ ਵਿੱਚ ਬਦਲਣ ਲਈ ‘ਮੇਕ ਇਨ ਇੰਡੀਆ’ ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਜੀ ਦਾ ਪੰਜਾਬ ਨਾਲ ਪਿਆਰ ਪੰਜਾਬ ਨੂੰ ਤਰੱਕੀ ਦੇ ਰਾਹ ‘ਤੇ ਲੈ ਜਾਵੇਗਾ। ਅੱਜ ਪੂਰਾ ਦੇਸ਼ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਦੇਸ਼ ਭਰ ਵਿੱਚ ਚੱਲ ਰਹੀ ਨਿਰੰਤਰ ਵਿਕਾਸ ਯਾਤਰਾ ਵਿੱਚ ਆਪਣੀ ਭਾਗੀਦਾਰੀ ਦੇ ਰਿਹਾ ਹੈ। ਸ੍ਰੀ ਮੋਦੀ ਦੀ ਵਿਦੇਸ਼ ਨੀਤੀ ਦੀਆਂ ਪਹਿਲਕਦਮੀਆਂ ਨੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਅਸਲ ਸਮਰੱਥਾ ਅਤੇ ਭੂਮਿਕਾ ਨੂੰ ਮਹਿਸੂਸ ਕੀਤਾ ਹੈ। ਉਨ੍ਹਾਂ ਦੇ ਕਾਰਜਕਾਲ ਵਿੱਚ ਭਾਰਤ ਦੇ ਅਮੀਰ ਇਤਿਹਾਸ ਅਤੇ ਸੱਭਿਆਚਾਰ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ।