"ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ" ਪੁਸਤਕ ਰਿਲੀਜ਼ ਕਰਨ ਲਈ ਬਾਵਾ 26 ਜੁਲਾਈ ਨੂੰ ਜਾਣਗੇ ਅਮਰੀਕਾ

  • ਪ੍ਰਸਿੱਧ ਇਤਿਹਾਸਕਾਰ ਅਨੁਰਾਗ ਸਿੰਘ ਅਤੇ ਆਰਟਿਸਟ ਆਰ.ਐਮ ਸਿੰਘ ਵੱਲੋਂ ਤਿਆਰ ਕੀਤੀ ਪੁਸਤਕ ਸੈਕਰਮੈਂਟੋ, ਬੇਕਰਫੀਲਡ, ਇੰਡੀਅਨ ਐਪਲਸ, ਨਿਊਜਰਸੀ ਅਤੇ ਨਿਊਯਾਰਕ ਵਿੱਚ ਰਿਲੀਜ਼ ਕੀਤੀ ਜਾਵੇਗੀ
  • ਗੁਰਮੀਤ ਗਿੱਲ, ਬਹਾਦਰ ਸਿੰਘ ਸਿੱਧੂ, ਮਨਦੀਪ ਸਿੰਘ ਹਾਂਸ, ਸਿੱਧ ਮਹੰਤ ਅਤੇ ਜਸਮੇਲ ਸਿੰਘ ਸਿੱਧੂ ਟਰਸਟੀ ਕਰ ਰਹੇ ਹਨ ਸਮੁੱਚੇ ਪ੍ਰਬੰਧ

ਲੁਧਿਆਣਾ, 24 ਜੁਲਾਈ 2024 : ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਟਰਸਟ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਅੱਜ ਇੱਕ ਪ੍ਰੈਸ ਮਿਲਣੀ ਦੌਰਾਨ ਜਾਣਕਾਰੀ ਦਿੱਤੀ ਕਿ "ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ" ਪੁਸਤਕ ਰਿਲੀਜ਼ ਕਰਨ ਲਈ ਉਹ 26 ਜੁਲਾਈ ਨੂੰ ਅਮਰੀਕਾ ਦੇ ਸ਼ਹਿਰ ਸੈਨਫਰਾਂਸਿਸਕੋ ਲਈ ਰਵਾਨਾ ਹੋਣਗੇ। ਇਸ ਸਮੇਂ ਡਾ. ਅਨੁਰਾਗ ਸਿੰਘ, ਮਲਕੀਤ ਸਿੰਘ ਦਾਖਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਬੀਬੀ ਗੁਰਮੀਤ ਕੌਰ ਆਹਲੂਵਾਲੀਆ, ਪਰਮਿੰਦਰ ਗਰੇਵਾਲ, ਰਣਜੀਤ ਸਿੰਘ ਸਰਪੰਚ, ਜਸਵੰਤ ਸਿੰਘ ਮੱਕੜ, ਹਰਪ੍ਰੀਤ ਸਿੰਘ, ਮਨੋਜ ਕੁਮਾਰ,  ਸੁਖਪ੍ਰੀਤ ਸਿੰਘ, ਅਸ਼ਵਨੀ ਮਹੰਤ (ਟਰੱਸਟੀ), ਪ੍ਰਵੀਨ ਜਿੰਦਲ ਵਿਸ਼ੇਸ਼ ਤੌਰ 'ਤੇ ਫਾਊਂਡੇਸ਼ਨ ਦੇ ਅਹੁਦੇਦਾਰ ਹਾਜ਼ਰ ਸਨ। ਬਾਵਾ ਨੇ ਦੱਸਿਆ ਕਿ ਇਹ ਪੁਸਤਕ ਪ੍ਰਸਿੱਧ ਇਤਿਹਾਸਕਾਰ ਅਨੁਰਾਗ ਸਿੰਘ ਅਤੇ ਪ੍ਰਸਿੱਧ ਆਰਟਿਸਟ ਆਰ.ਐਮ ਸਿੰਘ ਵੱਲੋਂ ਗੁਰਬਾਣੀ ਦੇ ਸ਼ਬਦਾਂ ਅਤੇ ਗੁਰੂਆਂ, ਭਗਤਾਂ, ਭੱਟਾਂ, ਗੁਰਸਿੱਖਾਂ ਦੇ ਚਿੱਤਰਾਂ ਸਮੇਤ ਤਿਆਰ ਕੀਤੀ ਗਈ ਹੈ। ਇਹ ਪੁਸਤਕ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ ਵੱਲੋਂ ਤਿਆਰ ਕਰਵਾਈ ਗਈ ਹੈ। ਉਹਨਾਂ ਦੱਸਿਆ ਕਿ ਸੈਕਰਮੈਂਟੋ ਵਿਖੇ ਗੁਰਜਤਿੰਦਰ ਸਿੰਘ ਰੰਧਾਵਾ ਸਰਪ੍ਰਸਤ ਫਾਊਂਡੇਸ਼ਨ, ਜਸਵੀਰ ਸਿੰਘ ਜੱਸੀ, ਮਨੋਹਰ ਬਾਵਾ ਦੀ ਸਰਪਰਸਤੀ ਹੇਠ ਸਮਾਗਮ ਹੋਵੇਗਾ ਜਦ ਕਿ ਸਰਪ੍ਰਸਤ ਸੁੱਖੀ ਘਮਾਣ, ਸਕੱਤਰ ਫਾਊਂਡੇਸ਼ਨ ਕੁਲਵੀਰ ਬਾਵਾ, ਅਜੀਤ ਸਿੰਘ ਭੱਠਲ, ਦਲਜੀਤ ਸਿੰਘ ਸਿੱਧੂ ਰਕਬਾ, ਸੀਨੀਅਰ ਨੇਤਾ ਪਾਲ ਸਹੋਤਾ, ਚਰਨ ਸਿੰਘ ਗੁਰਮ ਬੈਕਰਫੀਲਡ ਵਿੱਚ ਇਹਨਾਂ ਸ਼ਖਸ਼ੀਅਤਾਂ ਦੀ ਅਗਵਾਹੀ ਵਿੱਚ ਸਮਾਗਮ ਹੋਵੇਗਾ। ਉਹਨਾਂ ਦੱਸਿਆ ਕਿ ਅਮਰੀਕਾ ਵਿੱਚ ਸੋਸ਼ਲ ਸੇਵਾ ਵਿੱਚ ਮੋਹਰੀ ਸਿੱਧ ਮਹੰਤ, ਜਸਮੇਲ ਸਿੰਘ ਸਿੱਧੂ ਟਰਸਟੀ, ਰਸ਼ਪਾਲ ਢਿੱਲੋਂ, ਕੁਲਰਾਜ ਸਿੰਘ ਗਰੇਵਾਲ, ਰਸਪਾਲ ਸਿੰਘ ਬਰਾੜ, ਹਰਵਿੰਦਰ ਸਿੰਘ ਵਾਲੀਆ ਪ੍ਰਬੰਧ ਕਰਨਗੇ। ਜਦਕਿ ਉੱਘੇ ਬਿਜ਼ਨਸਮੈਨ ਜੇ.ਪੀ. ਖਹਿਰਾ ਇੰਡੀਅਨ ਐਪਲਸ ਵਿਖੇ ਸਮੁੱਚੇ ਪ੍ਰਬੰਧਾਂ ਦੀ ਸਰਪ੍ਰਸਤੀ ਦੇਣਗੇ। ਬਾਵਾ ਨੇ ਦੱਸਿਆ ਕਿ ਨਿਊਜਰਸੀ ਅਤੇ ਨਿਊਯਾਰਕ ਵਿਖੇ ਗੁਰਮੀਤ ਸਿੰਘ ਗਿੱਲ, ਬਹਾਦਰ ਸਿੰਘ ਸਿੱਧੂ, ਮਨਦੀਪ ਸਿੰਘ ਹਾਂਸ ਸਾਰੇ ਟਰਸਟੀ ਸਮਾਗਮਾਂ ਦੇ ਪ੍ਰਬੰਧ ਕਰਨਗੇ ਜਦਕਿ ਨਿਰਮਲ ਸਿੰਘ ਗਰੇਵਾਲ, ਮੇਜਰ ਸਿੰਘ ਢਿੱਲੋਂ, ਨਿਰਮਲ ਸਿੰਘ ਨਿੰਮਾ, ਹਰਦੀਪ ਸਿੰਘ ਸੇਖੋਂ, ਪਰਮਿੰਦਰ ਦਿਓਲ, ਫੁੰਮਣ ਸਿੰਘ, ਰਵੀ ਸਿੰਘ, ਗੁਲਸ਼ਨ ਸਿੰਘ, ਗੁਰਮੀਤ ਸਿੰਘ ਬੁੱਟਰ ਫਾਊਂਡੇਸ਼ਨ ਦੇ ਵਾਈਸ ਪ੍ਰਧਾਨ ਸਹਿਯੋਗ ਕਰਨਗੇ ਜਦਕਿ ਤਲਵਿੰਦਰ ਸਿੰਘ ਘੁਮਾਨ ਅਤੇ ਰਾਜ ਭਿੰਦਰ ਸਿੰਘ ਬਦੇਸ਼ਾਂ ਸਰਪਰਸਤੀ ਦੇਣਗੇ। ਬਾਵਾ ਨੇ ਦੱਸਿਆ ਕਿ 28 ਜੁਲਾਈ ਸੈਕਰਮੈਂਟੋ, 4 ਅਗਸਤ ਬੇਕਰਫੀਲਡ, 11 ਅਗਸਤ ਇੰਡੀਅਨ ਐਪਲੈਸ ਅਤੇ 18 ਅਗਸਤ ਨਿਊਜਰਸੀ ਬੁੱਕ ਰਿਲੀਜ਼ ਸਮਾਗਮ ਹੋਣਗੇ ਅਤੇ 20 ਅਗਸਤ ਨੂੰ ਨਿਊਯਾਰਕ ਸੀ ਤੋਂ ਵਾਪਸੀ ਹੋਵੇਗੀ। ਇਸ ਸਮੇਂ ਕਰਨੈਲ ਸਿੰਘ ਗਿੱਲ ਫਾਊਂਡੇਸ਼ਨ ਦੇ ਪੰਜਾਬ ਪ੍ਰਧਾਨ ਨੇ ਦੱਸਿਆ ਕਿ 30 ਅਗਸਤ ਨੂੰ ਸ਼੍ਰੀ ਬਾਵਾ ਦੀ ਅਗਵਾਈ ਵਿੱਚ ਜੱਥਾ ਸ਼੍ਰੀ ਹਜੂਰ ਸਾਹਿਬ ਨਾਂਦੇੜ ਜਾਵੇਗਾ ਜੋ ਕਿ 7 ਸਤੰਬਰ ਨੂੰ ਲੁਧਿਆਣਾ ਵਾਪਸ ਆਏਗਾ।