ਬਠਿੰਡਾ ਪੁਲਿਸ ਨੇ 1 ਕਿਲੋ 5 ਗ੍ਰਾਮ ਹੈਰੋਇਨ, ਦੋ ਕਾਰਾਂ ਅਤੇ 2 ਲੱਖ 65 ਹਜ਼ਾਰ ਦੀ ਡਰੱਗ ਮਨੀ ਸਮੇਤ ਤਿੰਨ ਵਿਅਕਤੀਆਂ ਕੀਤਾ ਕਾਬੂ 

ਬਠਿੰਡਾ, 20 ਜੁਲਾਈ 2024 : ਬਠਿੰਡਾ ਪੁਲਿਸ ਨੇ 1 ਕਿਲੋ 5 ਗ੍ਰਾਮ ਹੈਰੋਇਨ, ਦੋ ਕਾਰਾਂ ਅਤੇ 2 ਲੱਖ 65 ਹਜ਼ਾਰ ਦੀ ਡਰੱਮ ਮਨੀ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਐਸਐਸਪੀ ਬਠਿੰਡਾ ਦੀਪਕ ਪਾਰਿਕ ਨੇ ਦੱਸਿਆ ਕਿ ਥਾਣਾ ਕੈਨਾਲ ਕਲੋਨੀ ਬਠਿੰਡਾ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਸਫ਼ਲਤਾ ਮਿਲੀ, ਜਦੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ’ਚ ਪੁਲਿਸ ਪਾਰਟੀ ਨੇੜੇ ਪੁਲ ਸਰਹਿੰਦ ਨਹਿਰ ਰਿੰਗ ਰੋਡ ਸੀ ਤਾਂ ਇੱਕ ਇਨੋਵਾ ਕਾਰ ਨੂੰ ਨਹਿਰ ਦੀ ਪਟੜੀ ਪਰ ਖੜੀ ਦੇਖਿਆ, ਜਿਸ ਕਾਰ ਵਿੱਚ 2 ਨੌਜਵਾਨ ਸਵਾਰ ਸਨ। ਕਾਰ ਦੀ ਤਲਾਸ਼ੀ ਲੈਣ ਤੇ 2 ਨੌਜਵਾਨਾਂ ਪਾਸੋਂ 1 ਕਿੱਲੋ 5 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਕਥਿਤ ਦੋਸ਼ੀਆਂ ਦੀ ਪਛਾਣ ਤਰਸੇਮ ਸਿੰਘ ਉਰਫ ਸੋਮਾ ਪੁੱਤਰ ਕਰਤਾਰ ਸਿੰਘ ਵਾਸੀ ਬਸਤੀ ਨੰਬਰ-2 ਬੀੜ ਤਲਾਬ ਬਠਿੰਡਾ ਹਾਲ ਅਬਾਦ ਐੱਸ.ਏ.ਐੱਸ.ਨਗਰ ਬਠਿੰਡਾ, ਕਰਨਪ੍ਰੀਤ ਸਿੰਘ ਪੁੱਤਰ ਮੰਗਤ ਸਿੰਘ ਵਾਸੀ ਪਿੰਡ ਕਾਠਗੜ੍ਹ ਜਿਲ੍ਹਾ ਫਾਜਿਲਕਾ ਹੋਈ ਹੈ। ਐਸਐਸਪੀ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਤਰਸੇਮ ਸਿੰਘ ਉੇਕਤ ਨੇ ਮੰਨਿਆ ਕਿ ਉਹ ਇਹ ਹੈਰੋਇਨ ਗਨੇਸ਼ ਸਿੰਘ ਉਰਫ ਗੇਸ਼ੂ ਪੁੱਤਰ ਜੀਤ ਸਿੰਘ ਵਾਸੀ ਪਿੰਡ ਕਾਠਗੜ੍ਹ ਜਿਲ੍ਹਾ ਫਾਜਿਲਕਾ ਤੋਂ ਲੈ ਕੇ ਆਏ ਹਨ। ਜਿਸ ਨੂੰ ਉਕਤ ਮੁਕੱਦਮੇ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ। ਪੁੱਛ-ਗਿੱਛ ਦੌਰਾਨ ਤਰਸੇਮ ਸਿੰਘ ਪਾਸੋਂ 2 ਲੱਖ 65 ਹਜਾਰ ਰੁਪਏ ਡਰੱਗ ਮਨੀ ਅਤੇ ਇੱਕ ਹੌਂਡਾ ਸਿਟੀ ਕਾਰ ਨੰਬਰ ਪੀ.ਬੀ 03 ਬੀ.ਪੀ 4862 ਬਰਾਮਦ ਕੀਤੀ ਗਈ।ਤਿੰਨਾਂ ਦੋਸ਼ੀਆਂ ਨੂੰ ਮੁੱਕਦਮਾ ਉਕਤ ਵਿੱਚ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਹਨਾਂ ਤੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।