
ਫਾਜਿਲਕਾ 28 ਮਾਰਚ 2025 : ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਰੋਹਿਤ ਗੋਇਲ ਸਹਾਇਕ ਸਿਵਲ ਸਰਜਨ ਨੇ ਡਾ ਰੂਪਾਲੀ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਅਤੇ ਡਾ ਪੰਕਜ਼ ਚੌਹਾਨ ਦੀ ਮੌਜੂਦਗੀ ਵਿੱਚ ਪਿਛਲੇ ਦਿਨੀਂ ਅਖਬਾਰ ਵਿੱਚ ਲੱਗੀ ਸਫ਼ਾਈ ਸਬੰਧੀ ਖਬਰ ਦੇ ਸਬੰਧ ਵਿੱਚ ਸਿਵਲ ਹਸਪਤਾਲ ਫਾਜਿਲਕਾ ਦਾ ਅਚਨਚੇਤ ਦੌਰਾ ਕੀਤਾ। ਇਸ ਸਮੇਂ ਵਾਰਡਾਂ ਵਿੱਚ ਮਰੀਜਾਂ ਨੂੰ ਮਿਲੇ ਅਤੇ ਉਹਨਾਂ ਦਾ ਹਾਲ ਚਾਲ ਪੁੱਛਿਆ। ਸਿਵਲ ਹਸਪਤਾਲ ਮਿਲ ਰਹੀਆਂ ਸੇਵਾਵਾਂ ਬਾਰੇ ਅਤੇ ਦਵਾਈਆਂ ਬਾਰੇ ਮਰੀਜਾਂ ਤੋਂ ਪੁੱਛਿਆ ਗਿਆ। ਮਰੀਜਾਂ ਨੇ ਮਿਲ ਰਹੀਆਂ ਸੇਵਾਵਾਂ ਸਬੰਧੀ ਸੁਤੰਸ਼ਟੀ ਪ੍ਰਗਟਾਈ। ਡਾ ਰੋਹਿਤ ਗੋਇਲ ਨੇ ਸਿਵਲ ਹਸਪਤਾਲ ਵਿੱਚ ਪ੍ਰਾਈਵੇਟ ਕਮਰਿਆਂ ਦਾ ਵੀ ਨਿਰੀਖਣ ਕੀਤਾ। ਇਨ੍ਹਾਂ ਸਾਰੇ ਪ੍ਰਾਈਵੇਟ ਕਮਰਿਆਂ ਦੀ ਸਫ਼ਾਈ ਹੋ ਚੁੱਕੀ ਸੀ। ਅੱਗੇ ਤੋਂ ਵੀ ਹਰ ਰੋਜ਼ ਸਾਰੇ ਹਸਪਤਾਲ ਦੀ ਸਫ਼ਾਈ ਕਰਨ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ। ਇਸ ਸਮੇਂ ਵਿਨੋਦ ਖੁਰਾਣਾ, ਸੁਖਦੇਵ ਸਿੰਘ, ਪਾਰਸ ਕਟਾਰੀਆ ਹਾਜ਼ਰ ਸਨ।