- ਵਿਕਾਸ ਕਾਰਜਾਂ ਤੇ ਆਵੇਗਾ ਲਗਭਗ 2 ਕਰੋੜ ਦਾ ਖਰਚ :. ਖੁੱਡੀਆਂ
ਸ੍ਰੀ ਮੁਕਤਸਰ ਸਾਹਿਬ 15 ਜੁਲਾਈ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਮਨੋਬਲ ਲੈ ਕੇ ਸੱਤਾ ਵਿਚ ਆਈ ਹੈ। ਜਿਸ ਕਾਰਨ ਪੰਜਾਬ ਸਰਕਾਰ ਵਲੋਂ ਲੋਕ ਸਮੱਸਿਆਵਾਂ ਨੂੰ ਪਹਿਲੇ ਸਾਲ ਵਿਚ ਹੀ ਹੱਲ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਇਹ ਗੱਲ ਅੱਜ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਹਲਕਾ ਲੰਬੀ ਦੇ ਪਿੰਡ ਰੋੜਾਂਵਾਲੀ, ਵਣਵਾਲਾ ਅਨੂੰ ਅਤੇ ਵੜਿੰਗ ਖੇੜਾ ਵਿਚ ਵੱਖ ਵੱਖ ਵਿਕਾਸ ਪ੍ਰੋਜੈਕਟਸ਼ ਦੇ ਨੀਂਹ ਪੱਥਰ ਰੱਖਣ ਮੌਕੇ ਕਹੀ। ਸ. ਖੁੱਡੀਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਕ ਵਧੀਆ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਸਕੇ। ਉਹਨਾਂ ਪਿੰਡ ਰੋੜਾਂਵਾਲੀ ਵਿਖੇ ਫੋਕਲ ਪੁਆਇੰਟ ਦੇ ਸਟੀਲ ਸ਼ੈਡ ਜਿਸ ਤੇ 60 ਲੱਖ ਰੁਪਏ, ਬਾਂਊਡਰੀ ਵਾਲ 1120 ਫੁੱਟ ਜਿਸ ਤੇ 35 ਲੱਖ ਰੁਪਏ ਅਤੇ 6 ਲੱਖ ਰੁਪਏ ਸੜਕ ਦੀ ਰਿਪੇਅਰ ਕਰਨ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਇਸੇ ਤਰ੍ਹਾਂ ਕੈਬਨਿਟ ਮੰਤਰੀ ਨੇ ਪਿੰਡ ਵਣਵਾਲਾ ਵਿਖੇ ਪਿੰਡ ਵਾਸੀਆਂ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਲਗਭਗ 34 ਲੱਖ ਦੀ ਲਾਗਤ ਨਾਲ ਵਾਟਰ ਵਰਕਸ ਦੀ ਚਾਰਦੀਵਾਰੀ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਹਨਾ ਦੱਸਿਆ ਕਿ ਪਿੰਡਾਂ ਦੀ ਸੁੰਦਰਤਾਂ ਨੂੰ ਵਧਾਉਣ ਦੇ ਮੰਤਵ ਨਾਲ ਪਿੰਡਾਂ ਦੇ ਵਾਟਰ ਵਰਕਸਜ਼ ਵਿਚ ਪਾਰਕ ਬਣਾਏ ਜਾਣਗੇ ਜਿਸ ਵਿਚ ਪਿੰਡ ਵਾਸੀ ਸੈਰ ਕਰ ਸਕਣਗੇ। ਇਸ ਉਪਰੰਤ ਮੰਤਰੀ ਜੀ ਵੱਲੋਂ ਪਿੰਡ ਵੜਿੰਗ ਖੇੜਾ ਵਿਖੇ ਪਿੰਡ ਵਾਸੀਆਂ ਨੂੰ 17 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਜਿਸ ਨਾਲ ਪਿੰਡ ਦੇ ਨੋਜਵਾਨ ਖੇਡਾਂ ਨਾਲ ਜੁੜ ਜੁੜਨਗੇ ਅਤੇ ਨਸ਼ਿਆਂ ਤੋਂ ਦੂਰ ਰਹਿਣਗੇ।ਉਹਨਾਂ ਕਿਹਾ ਕਿ ਇਹ ਸਾਰੇ ਵਿਕਾਸ ਕਾਰਜ ਸਮਾਂਬੱਧ ਤਰੀਕੇ ਨਾਲ ਨੇਪਰੇ ਚਾਹੜੇ ਜਾਣਗੇ। ਇਸ ਤੋਂ ਇਲਾਵਾ ਆਪ ਆਗੂਆਂ ਨੇ ਕੈਬਨਿਟ ਮੰਤਰੀ ਨੂੰ ਪਿੰਡ ਵਾਸੀਆਂ ਦੀਆਂ ਸਾਂਝੀਆਂ ਸਮੱਸਿਆਵਾਂ ਜਿਵੇਂ ਕਿ ਸੜਕਾਂ—ਨਾਲੀਆਂ ਨੂੰ ਪੱਕਾ ਕਰਨ, ਬਿਜਲੀ ਨਾਲ ਸਬੰਧਤ, ਪਿੰਡਾਂ ਦੀਆਂ ਸੜਕਾਂ, ਗੰਦੇ ਪਾਣੀ ਦੀ ਨਿਕਾਸੀ ਸਬੰਧੀ ਜਾਣੂੰ ਕਰਵਾਇਆ ਅਤੇ ਮੰਤਰੀ ਜੀ ਨੇ ਵਿਸ਼ਵਾਸ ਦੁਆਇਆ ਕਿ ਪਿੰਡ ਵਾਸੀਆਂ ਨੂੰ ਪੇਸ਼ ਆ ਰਹੀਆਂ ਇਹਨਾਂ ਸਾਰੀਆਂ ਸਮੱਸਿਆ ਨੂੰ ਜਲਦ ਤੋਂ ਹੱਲ ਕੀਤਾ ਜਾਵੇਗਾ। ਇਸ ਮੌਕੇ ਬਲਕਾਰ ਸਿੰਘ ਡੀ.ਐਸ.ਪੀ ਮਲੋਟ, ਰਾਕੇਸ਼ ਬਿਸ਼ਨੋਈ ਬੀ.ਡੀ.ਪੀ.ਓ ਲੰਬੀ,ਅਨਿੰਦਰਬੀਰ ਕੌਰ ਜਿਲ੍ਹਾ ਖੇਡ ਅਫਸਰ, ਗੁਰਦਿੱਤ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਗੁਰਪ੍ਰੀਤ ਸਿੰਘ ਜਿਲ੍ਹਾ ਖੇਤੀਬਾੜੀ ਅਫਸਰ, ਰਣਧੀਰ ਸਿੰਘ ਧੀਰਾ ਖੁੱਡੀਆਂ, ਗੁਰਬਾਜ਼ ਸਿੰਘ ਵਣਵਾਲਾ, ਰਾਜ ਬਹਾਦੁਰ ਸਿੰਘ,ਰਸ਼ਪਾਲ ਸਿੰਘ ਖੁੱਡੀਆਂ ਚੇਅਰਮੈਨ,ਕਾਲਾ ਭਿਟੀਵਾਲਾ, ਜਸ਼ਵਿੰਦਰ ਸਿੰਘ ਸਰਪੰਚ ਭਾਗੂ, ਭਰਤ ਸਰਪੰਚ, ਟੋਜੀ ਲੰਬੀ, ਬੱਬੀ ਖੁੱਡੀਆਂ, ਦਰਸ਼ਨ ਸਿੰਘ ਸਰਪੰਚ ਵੜਿੰਗ ਖੇੜਾ ਅਤੇ ਗੁਰਬਾਜ ਸਿੰਘ ਪੀ.ਏ ਵੀ ਹਾਜ਼ਰ ਸਨ।