
ਸ੍ਰੀ ਮੁਕਤਸਰ ਸਾਹਿਬ, 13 ਮਾਰਚ 2025 : ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਗੁਰਪ੍ਰੀਤ ਸਿੰਘ ਥਿੰਦ ਨੇ ਅੱਜ ਡਰੇਨਜ਼ ਵਿਭਾਗ, ਕਾਨੂੰਗੋ ਅਤੇ ਪਟਵਾਰੀਆਂ ਨਾਲ ਬਕਾਇਆ ਰਹਿੰਦੇ ਡਰੇਨਜ਼ ਦੇ ਇੰਤਕਾਲ ਕਰਨ ਸਬੰਧੀ ਮੀਟਿੰਗ ਕੀਤੀ। ਇਸ ਸਬੰਧੀ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਭਾਗ ਦੇ ਨਾਮ ਲਗਭਗ 50 ਪਿੰਡਾਂ ਦੇ ਇੰਤਕਾਲ ਬਕਾਇਆ ਹਨ । ਉਨ੍ਹਾਂ ਅਧਿਕਾਰੀਆਂ ਨੂੰ ਬਕਾਇਆ ਰਹਿੰਦੇ ਡਰੇਨਜ਼ ਦੇ ਇੰਤਕਾਲ ਕਰਨ ਦੀ ਹਦਾਇਤ ਕੀਤੀ। ਉਨਾਂ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਡੀ.ਜੀ.ਪੀ.ਐੱਸ ਮਸ਼ੀਨ ਰਾਹੀਂ ਮੌਕੇ ਤੇ ਡਰੇਨ ਦੀ ਕਿੱਲਾ ਵਾਇਜ਼ ਲੰਬਾਈ ਅਤੇ ਚੌੜਾਈ ਲਿਖਤੀ ਤੌਰ ਤੇ ਦੇਣਗੇ, ਜਿਸ ਤੇ ਮਾਲ ਵਿਭਾਗ ਦੇ ਪਟਵਾਰੀ ਉਸ ਦੀ ਫੀਲਡ ਬੂੱਕ ਤਿਆਰ ਕਰਕੇ ਡਰੇਨਜ਼ ਵਿਭਾਗ ਦੇ ਨਾਮ ਇੰਤਕਾਲ ਦਰਜ ਕਰਨਗੇ। ਇਸ ਤੋਂ ਇਲਾਵਾ ਉਨਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਪਸ ਵਿੱਚ ਤਾਲਮੇਲ ਕਰਕੇ ਇਸ ਕੰਮ ਨੂੰ ਜਲਦ ਸ਼ੁਰੂ ਕੀਤਾ ਜਾਵੇ ਤਾਂ ਜੋ ਇੰਤਕਾਲ ਸਮੇਂ ਸਿਰ ਹੋ ਸਕਣ। ਇਸ ਮੌਕੇ ਸ਼੍ਰੀ ਸੰਦੀਪ ਸਿੰਘ ਡੀ.ਆਰ.ਓ, ਸ਼੍ਰੀ ਰੁਸਤਮ ਕੁਮਾਰ ਸਦਰ ਕਾਨੂੰਗੋ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।