ਸਰਦੂਲਗੜ੍ਹ, 15 ਜੁਲਾਈ : ਪੰਜਾਬ ‘ਚ ਲਗਾਤਾਰ ਪੈ ਰਹੇ ਮੀਂਹ ਕਾਰਨ ਰਹੀ ਘੱਗਰ ਦਰਿਆ ‘ਚ ਪਾਣੀ ਚੜ੍ਹਿਆ ਹੋਇਆ ਹੈ ਅਤੇ ਇਸ ਕਾਰਨ ਪਟਿਆਲਾ ਅਤੇ ਸੰਗਰੂਰ ‘ਚ ਲਗਾਤਾਰ ਹੜ੍ਹਾਂ ਕਾਰਨ ਨੁਕਸਾਨ ਹੋ ਰਿਹਾ ਹੈ। ਸੰਗਰੂਰ ਅਤੇ ਦਿੱਲੀ ਨੈਸ਼ਨਲ ਹਾਈਵੇ-52 ਟੁੱਟਿਆ ਗਿਆ ਹੈ। ਇਹ ਹਾਈਵੇ ਪੰਜਾਬ ਦੇ ਕਈ ਮੁੱਖ ਜ਼ਿਲ੍ਹਿਆਂ ਨੂੰ ਦਿੱਲੀ ਨਾਲ ਜੋੜਦਾ ਹੈ। ਇਸ ਕੌਮੀ ਮਾਰਗ ’ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਘੱਗਰ ਦਰਿਆ ਵਿੱਚ ਪਾਣੀ ਓਵਰਫਲੋ ਹੋ ਰਿਹਾ ਹੈ। ਪਾਣੀ ਦੀ ਰਫ਼ਤਾਰ ਇੰਨੀ ਤੇਜ਼ ਹੈ ਕਿ ਕੰਕਰੀਟ ਦਾ ਬਣਿਆ ਕੌਮੀ ਮਾਰਗ ਵੀ ਟੁੱਟ ਗਿਆ ਹੈ। ਆਵਾਜਾਈ ਠੱਪ ਹੋਣ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਇਸ ਦੇ ਨਾਲ ਹੀ ਮਾਨਸਾ ਅਧੀਨ ਆਉਂਦੇ ਸਰਦੂਲਗੜ੍ਹ ਦੇ ਚਾਂਦਪੁਰਾ ‘ਚ ਸ਼ਨੀਵਾਰ ਸਵੇਰੇ 5 ਵਜੇ ਦੇ ਕਰੀਬ ਘੱਗਰ ਦਾ 30 ਫੁੱਟ ਦਾ ਕਿਨਾਰਾ ਟੁੱਟ ਗਿਆ। ਜਿਸ ਕਾਰਨ ਆਸਪਾਸ ਦੇ ਇਲਾਕੇ ਤੇਜ਼ੀ ਨਾਲ ਪਾਣੀ ਨਾਲ ਭਰ ਗਏ। ਟੁੱਟੇ ਹਿੱਸੇ ਤੋਂ ਪਾਣੀ ਦੇ ਵਹਾਅ ਨੂੰ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ। ਲੋਕ ਖੁਦ ਮਿੱਟੀ ਦੀਆਂ ਬੋਰੀਆਂ ਰੱਖ ਕੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਥਿਤੀ ਕਾਬੂ ਹੇਠ ਨਹੀਂ ਆ ਰਹੀ ਹੈ। ਹੁਣ ਇਹ ਪਾੜ 80 ਫੁੱਟ ਤੱਕ ਪਹੁੰਚ ਗਿਾ ਹੈ, ਜਿਸ ਕਾਰਨ ਮਾਨਸਾ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਸ਼ਾਮ ਤੱਕ ਮੁਸ਼ਕਲਾਂ ਵਧ ਸਕਦੀਆਂ ਹਨ। ਲੋਕਾਂ ਨੂੰ ਪਿੰਡ ਖਾਲੀ ਕਰਕੇ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਵੀ ਕਿਹਾ ਗਿਆ ਹੈ।