ਰਾਏਕੋਟ, 19 ਮਾਰਚ (ਚਮਕੌਰ ਸਿੰਘ ਦਿਓਲ) : ਸਾਰਾਗੜੀ ਸ਼ਹੀਦ ਹੌਲਦਾਰ ਈਸ਼ਰ ਸਿੰਘ ਯੰਗ ਸਪੋਰਟਸ ਕਲੱਬ ਪਿੰਡ ਝੋਰੜਾ ਵੱਲੋ ਵੱਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਅਤੇ ਪ੍ਰਵਾਸੀ ਪੰਜਾਬੀ ਮਾਸਟਰ ਅਖਤਿਆਰ ਸਿੰਘ ਕਨੇਡਾ,ਸਾਧੂ ਸਿੰਘ ਗਿੱਲ ਕਨੇਡਾ , ਗੁਰਦੇਵ ਸਿੰਘ ਸਰਾਂ ਕਨੇਡਾ ਦੇ ਸਹਿਯੋਗ ਨਾਲ ਕੈਂਸਰ ਰੋਗਾ ਦਾ ਮੁਫ਼ਤ ਮੈਡੀਕਲ ਜਾਂਚ ਕੈਂਪ ਸਾਰਾਗੜੀ ਸ਼ਹੀਦ ਹੌਲਦਾਰ ਈਸ਼ਰ ਸਿੰਘ ਦੇ ਅਸਥਾਨ ਤੇ ਕਲੱਬ ਪ੍ਰਧਾਨ ਜਸਵਿੰਦਰ ਸਿੰਘ ਹੈਪੀ,ਸੈਕਟਰੀ ਸੰਤੋਖ ਸਿੰਘ ਮਾਣਾ,ਮੀਤ ਪ੍ਰਧਾਨ ਜੱਸਾ ਅਤੇ ਖਜਾਨਚੀ ਚਮਕੌਰ ਸਿੰਘ ਦੀ ਦੇਖ-ਰੇਖ ਹੇਠ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਮਾਜਸੇਵੀ ਮਾ,ਅਖਤਿਆਰ ਸਿੰਘ ਕਨੇਡਾ ਅਤੇ ਪਿੰਡ ਦੇ ਪਤਵੰਤਿਆ ਵੱਲੋ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੀਤਾ ਗਿਆ। ਉਨਾ ਕਿਹਾ ਕਿ ਅੱਜ ਕੱਲ ਡਾਕਟਰੀ ਇਲਾਜ ਕਾਫੀ ਮਹਿੰਗਾ ਹੋ ਚੁੱਕਾ ਹੈ,ਜੋ ਗਰੀਬ ਅਤੇ ਆਮ ਆਦਮੀ ਦੀ ਪਹੁੰਚ ਤੋ ਬਾਹਰ ਦੀ ਗੱਲ ਹੈ। ਇਸ ਲਈ ਲੋੜਵੰਦਾ ਨੂੰ ਅਜਿਹੇ ਮੁਫਤ ਮੈਡੀਕਲ ਜਾਂਚ ਕੈਂਪਾ ਦਾ ਵੱਧ ਤੋ ਵੱਧ ਲਾਭ ਉਠਾਉਣਾ ਚਾਹੀਦਾ ਹੈ।ਉਨਾ ਪਿੰਡ ਵਾਸੀਆ ਦੇ ਸਹਿਯੋਗ ਨਾਲ ਕਲੱਬ ਵੱਲੋ ਕੀਤੇ ਜਾ ਰਹੇ ਸਮਾਜਸੇਵੀ ਕਾਰਜਾ ਦੀ ਸ਼ਲਾਘਾ ਕੀਤੀ।ਕੈਂਪ ਦੌਰਾਨ ਵੱਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਡਾਕਟਰਾ ਦੀ ਟੀਮ ਵੱਲੋ 450ਦੇ ਕਰੀਬ ਮਰੀਜ਼ਾ ਦੀ ਜਾਂਚ ਕੀਤੀ ਗਈ। ਲੋੜਵੰਦ ਮਰੀਜ਼ਾ ਨੂੰ ਦਵਾਈਆ ਮੁਫ਼ਤ ਵੰਡੀਆ ਗਈਆ ਅਤੇ ਬਲੱਡ ਲੋਪਰ, ਸ਼ੂਗਰ, ਮੈਮੋਗ੍ਰਾਫੀ, ਪੋਪ ਸਮੀਅਰ ਅਤੇ ਪੀਐਸਏ ਟੈਸਟ ਵੀ ਮੁਫ਼ਤ ਕੀਤੇ ਗਏ। ਇਸ ਮੌਕੇ ਨੰਬਰਦਾਰ ਗੁਰਦੇਵ ਸਿੰਘ, ਗੁਰਮੁੱਖ ਸਿੰਘ ਬਾਬੇ ਕੇ, ਹੈਪੀ ਪ੍ਰਧਾਨ ,ਬਿੰਦਰ ਸਿੰਘ, ਦੀਪਾ ਝੌਰੜਾ,ਸੁੱਖਾ,ਗੱਗੂ (ਦੋਨੋ ਕਬੱਡੀ ਖਿਡਾਰੀ),ਚਰਨ ਸਿੰਘ ,ਬਾਜੀ ਝੌਰੜਾ, ਮਿੰਦਾ ਅੱਚਰਵਾਲ ,ਇੰਦਰਜੀਤ ਸਿੰਘ ਫੌਜੀ,ਅਸ਼ੋਕ ਕੁਮਾਰ, ਹਰਬੰਸ ਸਿੰਘ ਸਮੇਤ ਪਿੰਡ ਦੇ ਹੋਰ ਪਤਵੰਤੇ ਹਾਜ਼ਰ ਸਨ।