ਆਰ-ਸੈਟੀ ਵੱਲੋਂ 35 ਵਿਦਿਆਰਥੀਆਂ ਨੂੰ ਦਰਜੀ ਦੇ ਕੰਮ ਸਬੰਧੀ ਸਿਖਲਾਈ ਦਿੱਤੀ ਗਈ

ਬਰਨਾਲਾ, 15 ਜੂਨ 2024 : ਸਟੇਟ ਬੈਂਕ ਆਫ਼ ਇੰਡੀਆ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਕੇਂਦਰ (ਆਰ-ਸੈਟੀ) ਖੁੱਡੀ ਕਲਾਂ ਬਰਨਾਲਾ ਵੱਲੋਂ ਪਿੰਡ ਕੱਟੂ ਵਿਖੇ ਵੂਮੈਨਜ਼ ਟੇਲਰ ਦਾ ਬੈਚ ਸਮਾਪਤ ਹੋਇਆ। ਇਸ ਬੈਚ ਵਿੱਚ 35 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਬੋਲਦਿਆਂ ਬੈਚ ਦੇ ਕੋਰਸ ਕੋਆਰਡੀਨੇਟਰ ਗੁਰਅੰਮ੍ਰਿਤਪਾਲ ਕੌਰ ਸੀਨੀਅਰ ਫੈਕਲਟੀ ਨੇ ਦੱਸਿਆ ਕਿ ਇਸ ਉਪਰਾਲੇ ਤਹਿਤ ਪੇਂਡੂ ਖੇਤਰ ਦੀਆਂ ਔਰਤਾਂ ਨੂੰ ਦਰਜੀ ਦਾ ਕੰਮ ਸਿਖਾਇਆ ਗਿਆ ਤਾਂ ਜੋ ਇਹ ਔਰਤਾਂ ਆਪਣੀ ਲੋੜ ਅਨੁਸਾਰ ਆਪਣੇ ਪ੍ਰਵਾਰਿਕ ਮੇਮ੍ਬਰਾਂ ਦੇ ਕੱਪੜੇ ਅਤੇ ਹੋਰ ਲੋਕਾਂ ਦੇ ਕੱਪੜੇ ਸਿਓਂ ਕੇ ਪੈਸੇ ਕਮਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਨਾਲ ਹੀ ਸਿਖਲਾਈ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੇ ਵੰਡੇ ਗਏ। ਐਸ.ਬੀ.ਆਈ ਆਰਸੈਟੀ ਡਾਇਰੈਕਟਰ ਸ਼੍ਰੀ ਵਿਸ਼ਵਜੀਤ ਮੁਖਰਜੀ ਨੇ ਵਿਦਿਆਰਥੀਆਂ ਨੂੰ ਬੈਂਕ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਜਿਸ ਤਹਿਤ ਆਸਾਂ ਕਿਸ਼ਤਾਂ ਉੱਤੇ ਲੋਨ ਲੋਨ ਲੈ ਕੇ ਉਹ ਆਪਣਾ ਕਾਮ ਸ਼ੁਰੂ ਕਰ ਸਕਦੇ ਹਨ । ਬੈਚ ਦੇ ਡੀ.ਐਸ.ਟੀ ਮੈਡਮ ਜਸਵੀਰ ਕੌਰ ਨੇ ਸਾਰਾ ਪ੍ਰੈਕਟੀਕਲ ਕੰਮ ਕਰਵਾ ਕੇ ਵਿਦਿਆਰਥੀਆਂ ਦੇ ਹੱਥਾਂ ਵਿੱਚ ਹੁਨਰ ਪੈਦਾ ਕੀਤਾ। ਅਖ਼ੀਰ ਵਿੱਚ ਸਰਟੀਫ਼ਿਕੇਟ ਦੇ ਕੇ ਆਉਣ ਵਾਲੇ ਭਵਿੱਖ ਦੀ ਕਾਮਨਾ ਕੀਤੀ।