ਵਿਸ਼ਵ ਬੈਂਕ ਦੀ ਟੀਮ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਸਕੂਲਾਂ ਦਾ ਕੀਤਾ ਗਿਆ ਦੌਰਾ

  • ਸਕੂਲਾਂ ਵਿੱਚ ਮਿਡ ਡੇ ਮੀਲ, ਬਾਥਰੂਮ, ਸਾਫ਼ ਸਫ਼ਾਈ ਸਮੇਤ ਸਮੁੱਚੇ ਪੱਖਾਂ ਦਾ ਕੀਤਾ ਗਿਆ ਨਿਰੀਖਣ।

ਪਠਾਨਕੋਟ, 20 ਮਾਰਚ : ਵਿਸ਼ਵ ਬੈਂਕ ਦੀ ਟੀਮ ਵੱਲੋਂ ਸੋਸ਼ਲ ਐਂਡ ਇੰਨਵਾਰਮੈਂਟ ਸੇਫ ਗਾਰਡ ਤਹਿਤ ਜ਼ਿਲ੍ਹਾ ਪਠਾਨਕੋਟ ਦੇ ਵੱਖ ਵੱਖ ਸਕੂਲਾਂ ਦਾ ਦੌਰਾ ਕਰ ਮਿਡ ਡੇ ਮੀਲ, ਸਕੂਲ ਡਿਵੈਲਪਮੈਂਟ ਪਲਾਨ, ਸਿਵਲ ਵਰਕਸ, ਸਾਫ਼ ਸਫ਼ਾਈ ਸਮੇਤ ਸਕੂਲਾਂ ਵਿੱਚ ਚੱਲ ਰਹੇ ਵੱਖ ਵੱਖ ਪ੍ਰੋਜੈਕਟਾਂ ਦਾ ਨਿਰੀਖਣ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਜਗਵਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਹਰਭਗਵੰਤ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਨੇ ਦੱਸਿਆ ਕਿ ਵਿਸ਼ਵ ਬੈਂਕ ਦੀ ਤਿੰਨ ਮੈਂਬਰੀ ਟੀਮ ਜਿਨ੍ਹਾਂ ਵਿੱਚ ‌ਯੇਲੇਮਜਵੂਡ ਸੀਮਾਚਿਊ, ਰੰਜਨ ਵਰਮਾ, ਰਿਸ਼ੀਕੇਸ਼ ਕੋਲਾਟਕਰ ਸ਼ਾਮਲ ਸਨ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਧਾਨੀ, ਸਰਕਾਰੀ ਪ੍ਰਾਇਮਰੀ ਸਕੂਲ ਬਧਾਨੀ, ਸਕੂਲ ਆਫ਼ ਐਮੀਨੇਂਸ ਭੋਆ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਭੋਆ ਦਾ ਦੌਰਾ ਕੀਤਾ ਗਿਆ। ਆਪਣੇ ਦੌਰੇ ਦੌਰਾਨ ਟੀਮ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਅਤੇ ਬਲਾਕ ਸਿੱਖਿਆ ਦਫ਼ਤਰ ਦੇ ਅਧਿਕਾਰੀਆਂ ਅਤੇ ਸਕੂਲਾਂ ਵਿੱਚ ਕੰਮ ਕਰ ਰਹੀਆਂ ਕਾਰਜਕਾਰੀ ਏਜੰਸੀਆਂ, ਪੰਚਾਇਤਾਂ ਰਾਜ ਦੇ ਅਧਿਕਾਰੀਆਂ, ਜੇਈ ਸਿਵਲ ਵਰਕਸ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਸਕੂਲਾਂ ਵਿੱਚ ਕੰਮ ਕਰਦੀਆਂ ਵੱਖ ਵੱਖ ਏਜੰਸੀਆਂ ਨਾਲ ਗੱਲਬਾਤ ਕਰਦੇ ਸਕੂਲਾਂ ਦੇ ਸਮੂਚੇ ਪ੍ਰਬੰਧਾ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ ਅਤੇ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਗੱਲਬਾਤ ਕਰ ਬੱਚਿਆਂ ਨੂੰ ਦਿੱਤੀ ਜਾ ਰਹੀ ਮਿਆਰੀ ਸਿੱਖਿਆ ਦੀ ਜਾਣਕਾਰੀ ਹਾਸਲ ਕੀਤੀ ਅਤੇ ਸਕੂਲਾਂ ਦੇ ਪ੍ਰਬੰਧ ਬਾਰੇ ਤਸੱਲੀ ਪ੍ਰਗਟ ਕੀਤੀ। ਇਸ ਮੌਕੇ ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਡੀਐਮ ਬਲਵਿੰਦਰ ਸੈਣੀ , ਪ੍ਰਿੰਸੀਪਲ ਰਘਬੀਰ ਕੌਰ, ਪ੍ਰਿੰਸੀਪਲ ਨਸ਼ੀਬ ਸਿੰਘ ਸੈਣੀ ਆਦਿ ਹਾਜ਼ਰ ਸਨ।