
ਬਟਾਲਾ, 16 ਮਈ 2025 : ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜੋ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਚਲਾਈ ਗਈ ਹੈ। ਉਸ ਦੇ ਤਹਿਤ ਕਮਿਸ਼ਨਰ ਨਗਰ ਨਿਗਮ ਬਟਾਲਾ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਜਲੰਧਰ ਰੋਡ ਬਟਾਲਾ ਵਿਖੇ ਜਾਗਰੁਕਤਾ ਕੈਂਪ ਲਗਾਇਆ ਗਿਆ। ਪ੍ਰੋਗਰਾਮ ਵਿੱਚ ਰਾਜਬੀਰ ਕੋਰ ਕਮਿਉਨਿਟੀ ਆਰਗੇਨਾਇਜ਼ਰ ਵੱਲੋ ਨਸ਼ਿਆਂ ਨਾਲ ਹੋਣ ਵਾਲੇ ਨੁਕਸਾਨ, ਬਿਮਾਰੀਆਂ ਆਦਿ ਸਬੰਧੀ ਵਿਸਤਾਰਪੂਰਵਕ ਸਮਝਾਇਆ ਗਿਆ ਅਤੇ ਮਾਣਯੋਗ ਮੁੱਖ ਮੰਤਰੀ, ਪੰਜਾਬ ਵੱਲੋ ਜੋ ਵੈਟਸ ਐਪ ਨੰਬਰ (9779-100-200) ਨਸ਼ਿਆ ਦੀ ਸ਼ਿਕਾਇਤ ਸਬੰਧੀ ਚਾਲੂ ਕੀਤਾ ਗਿਆ ਹੈ। ਉਸ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਗੁਰਬੀਰ ਸਿੰਘ ਤੇ ਸਮੂਹ ਸਟਾਫ ਨੂੰ ਵੀ ਯੁੱਧ ਨਸ਼ੀਆਂ ਵਿਰੁੱਧ ਮੁਹਿਮ ਦਾ ਹਿੱਸਾ ਬਨਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਸਮੂਹ ਸਟਾਫ ਅਤੇ ਆਮ ਪਬਲਿਕ ਵੱਲੋ ਭਰਵਾ ਹੁੰਗਾਰਾ ਦਿੱਤਾ ਗਿਆ ਅਤੇ ਉਹਨਾ ਨੂੰ ਦੱਸਿਆ ਗਿਆ ਕਿ ਨਸ਼ਿਆ ਸਬੰਧੀ ਜਾਣਕਾਰੀ ਦੇਣ ਵਾਲੇ ਦੀ ਸੂਚਨਾ ਗੁਪਤ ਰੱਖੀ ਜਾਵੇਗੀ ਅੰਤ ਵਿੱਚ ਦੱਸਿਆ ਗਿਆ ਕਿ ਯੁੱਧ ਨਸ਼ਿਆਂ ਤਹਿਤ ਮੁਹਿੰਮ ਦਾ ਅਗਲਾ ਕੈਂਪ 22-05-2025 ਨੂੰ ਸ੍ਰੀ ਗੁਰੂ ਨਾਨਕ ਦੇਵ ਸੀਨਿਅਰ ਸਕੈਡਰੀ ਸਕੂਲ (ਨਾਰੋਵਾਲ) ਬਟਾਲਾ ਵਿਖੇ ਲਗਾਇਆ ਜਾਵੇਗਾ। ਆਮ ਪਬਲਿਕ ਨੂੰ ਪ੍ਰੇਰਿਤ ਕੀਤਾ ਜਾਦਾ ਹੈ ਕਿ ਯੁੱਧ ਨਸ਼ਿਆਂ ਤਹਿਤ ਮੁਹਿੰਮ ਦਾ ਹਿੱਸਾ ਬਣੋ। ਇਸ ਮੌਕੇ ਕੈਂਪ ਵਿੱਚ ਸੁਪਰਡੰਟ ਪਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਾਜਬੀਰ ਡੋਗਰਾ, ਧਰਮਜੀਤ ਸਿੰਘ, ਪ੍ਰਬਜੋਤ ਕੋਰ, ਤੇ ਸਕੂਲ ਪ੍ਰਿੰਸੀਪਲ ਤੇ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।