ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਮਲਿਕਪੁਰ ਤੋਂ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਧਾਰਮਿਕ ਯਾਤਰਾ ਲਈ ਸਰਧਾਲੂਆਂ ਦੀ ਬੱਸ ਕੀਤੀ ਰਵਾਨਾ

  • ਵਿਧਾਨ ਸਭਾ ਹਲਕਾ ਭੋਆ ਤੋਂ ਯਾਤਰਾ ਕਰਨ ਜਾ ਰਹੇ ਸਰਧਾਲੂਆਂ ਨਾਲ ਮਿਲੇ ਕੈਬਨਿਟ ਮੰਤਰੀ ਪੰਜਾਬ, ਲੋਕਾਂ ਕੀਤਾ ਪੰਜਾਬ ਸਰਕਾਰ ਦਾ ਧੰਨਵਾਦ

ਪਠਾਨਕੋਟ, 12 ਮਾਰਚ : ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕਾਂ ਦੀ ਧਾਰਮਿਕ ਆਸਥਾਂ ਨੂੰ ਧਿਆਨ ਵਿੱਚ ਰੱਖ ਕੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸੁਰੂ ਕੀਤੀ ਗਈ ਹੈ ਲੋਕਾਂ ਵਿੱਚ ਧਾਰਮਿਕ ਸਥਾਨਾਂ ਦੀ ਯਾਤਰਾ ਨੂੰ ਲੈ ਕੇ ਖੁਸੀ ਦੀ ਲਹਿਰ ਹੈ , ਅੱਜ ਵਿਧਾਨ ਸਭਾ ਹਲਕਾ ਭੋਆ ਦੇ ਮਲਿਕਪੁਰ ਤੋਂ 42 ਸ਼ਰਧਾਲੂਆਂ ਨੂੰ ਲੈਕੇ ਇੱਕ ਬੱਸ ਸ੍ਰੀ ਅਨੰਦਪੁਰ ਸਾਹਿਬ, ਮਾਤਾ ਨੈਨਾ ਦੇਵੀ, ਮਾਤਾ ਚਿੰਤਪੂਰਨੀ ਅਤੇ ਮਾਤਾ ਜਵਾਲਾ ਜੀ ਦੇ ਦਰਸਨਾ ਲਈ ਲਈ ਰਵਾਨਾ ਹੋਈ ਹੈ ਉਹ ਸਾਰੇ ਯਾਤਰੀਆਂ ਦੇ ਲਈ ਮੰਗਲ ਕਾਮਨਾ ਕਰਦੇ ਹਨ ਕਿ ਉਨ੍ਹਾਂ ਦੀ ਯਾਤਰਾ ਸਫਲ ਹੋਵੇ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਅੱਜ ਮਲਿਕਪੁਰ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਸਰਧਾਲੂਆਂ ਦੀ ਭਰੀ ਬੱਸ ਨੂੰ ਰਵਾਨਾ ਕਰਨ ਮਗਰੋਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਬਲਾਕ ਪ੍ਰਧਾਨ ਪਵਨ ਕੁਮਾਰ ਫੋਜੀ, ਖੁਸਬੀਰ ਕਾਟਲ, ਐਡਵੋਕੇਟ ਰਮੇਸ ਕੁਮਾਰ, ਸੋਹਣ ਲਾਲ ਬਲਾਕ ਪ੍ਰਧਾਨ, ਕੌਂਸਲਰ ਰੀਤਿਕਾ, ਬਲਜਿੰਦਰ ਕੌਰ ਬਲਾਕ ਪ੍ਰਧਾਨ , ਸੰਦੀਪ ਕੁਮਾਰ ਬਲਾਕ ਪ੍ਰਧਾਨ ਅਤੇ ਹੋਰ ਪਾਰਟੀ ਕਾਰਜਕਰਤਾ ਹਾਜਰ ਸਨ।  ਇਸ ਮੋਕੇ ਤੇ ਸੰਬੋਧਤ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਵੱਖ ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਪੰਜਾਬ ਸਰਕਾਰ ਨੇ ਪਹਿਲ ਕਦਮੀ ਕਰਦਿਆਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਹੈ ਉਸ ਅਧੀਨ ਅੱਜ ਵਿਧਾਨ ਸਭਾ ਹਲਕਾ ਭੋਆ ਤੋਂ 9ਵੀਂ ਬੱਸ ਧਾਰਮਿਕ ਸਥਾਨਾਂ ਦੇ ਦਰਸਨਾ ਲਈ ਰਵਾਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਪੰਜਾਬ ਅਤੇ ਹੋਰ ਬਾਹਰੀ ਸੂਬਿਆਂ ਅੰਦਰ ਸਥਿਤ ਧਾਰਮਿਕ ਸਥਾਨਾਂ ਦੇ ਦਰਸਨਾ ਦੇ ਲਈ ਲੋਕਾਂ ਨੂੰ ਮੁਫ਼ਤ ਯਾਤਰਾ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਜਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਧੀਨ 9ਵੀਂ ਬੱਸ 42 ਸ਼ਰਧਾਲੂਆਂ ਨੂੰ ਲੈਕੇ ਸ੍ਰੀ ਅਨੰਦਪੁਰ ਸਾਹਿਬ, ਮਾਤਾ ਨੈਨਾ ਦੇਵੀ, ਮਾਤਾ ਚਿੰਤਪੂਰਨੀ ਅਤੇ ਮਾਤਾ ਜਵਾਲਾ ਜੀ ਦੇ ਦਰਸਨਾ ਲਈ ਰਵਾਨਾ ਹੋਈ ਹੈ। ਇਸ ਤਰ੍ਹਾਂ ਦੀ ਹੋਰ ਵੀ ਬੱਸਾਂ ਵੱਖ ਵੱਖ ਧਾਰਮਿਕ ਸਥਾਨਾਂ ਦੇ ਦਰਸਨਾਂ ਲਈ ਜਿਲ੍ਹਾ ਪਠਾਨਕੋਟ ਤੋਂ ਰਵਾਨਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਦੇ ਦਰਸਨਾਂ ਤੇ ਜਾ ਰਹੇ ਸਰਧਾਲੂਆਂ ਨੂੰ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਇੱਕ ਇੱਕ ਕਿੱਟ ਵੀ ਵੰਡੀ ਗਈ ਹੈ ਜਿਸ ਵਿੱਚ ਯਾਤਰਾ ਦੋਰਾਨ ਉਨ੍ਹਾਂ ਨੂੰ ਲੋੜੀਦੇ ਸਮਾਨ ਸਾਮਲ ਹੈ। ਉਨ੍ਹਾਂ ਦੱਸਿਆ ਕਿ ਯਾਤਰੀਆਂ ਦੇ ਰਹਿਣ ਅਤੇ ਭੋਜਨ ਦੀ ਵਿਵਸਥਾ ਸਰਕਾਰ ਵੱਲੋਂ ਪਹਿਲਾ ਤੋਂ ਹੀ ਕਰ ਲਈ ਗਈ ਹੈ ਅਤੇ ਬੱਸ ਦੇ ਨਾਲ ਇੱਕ ਵਿਸੇਸ ਤੋਰ ਤੇ ਮੈਡੀਕਲ ਟੀਮ ਵੀ ਰਵਾਨਾਂ ਕੀਤੀ ਗਈ ਹੈ ਤਾਂ ਜੋ ਸਰਦਾਲੂਆਂ ਨੂੰ ਯਾਤਰਾ ਕਰਦੇ ਸਮੇਂ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।