ਵਿਧਾਇਕ ਸ਼ੈਰੀ ਕਲਸੀ ਦੀ ਪ੍ਰਧਾਨਗੀ ਹੇਠ ਬਲਾਕ ਬਟਾਲਾ ਅੰਦਰ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਉਣ ਲਈ ਅਧਿਕਾਰੀਆਂ ਤੇ ਸਰਪੰਚਾਂ ਨਾਲ ਮੀਟਿੰਗ

  • ਪਿੰਡਾਂ ਅੰਦਰ ਵਿਕਾਸ ਕਰਾਜਾਂ ਦੀ ਰਫ਼ਤਾਰ ਹੋਰ ਕੀਤੀ ਜਾਵੇਗੀ ਤੇਜ਼-ਵਿਧਾਇਕ ਸ਼ੈਰੀ ਕਲਸੀ

ਬਟਾਲਾ, 14 ਫਰਵਰੀ 2025 : ਬਟਾਲਾ ਦੇ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਦੀ ਪ੍ਰਧਾਨਗੀ ਹੇਠ ਬਲਾਕ ਬਟਾਲਾ ਵਿੱਚ ਪਿੰਡਾਂ ਅੰਦਰ ਸਰਬਪੱਖੀ ਵਿਕਾਸ ਹੋਰ ਤੇਜ਼ੀ ਨਾਲ ਕਰਵਾਉਣ ਲਈ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸ੍ਰੀ ਗੁਰਪ੍ਰੀਤ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਗੁਰਪ੍ਰੀਤ ਸਿੰਘ ਬੀਡੀਪੀਓ ਅਤੇ ਬਲਾਕ ਬਟਾਲਾ ਦੇ ਪਿੰਡਾਂ ਦੇ ਸਰਪੰਚ ਮੋਜੂਦ ਸਨ। ਬਟਾਲਾ ਕਲੱਬ ਵਿੱਚ ਕੀਤੀ ਮੀਟਿੰਗ ਦੌਰਾਨ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਅੱਜ ਦੀ ਮੀਟਿੰਗ ਕਰਨ ਦਾ ਮੁੱਖ ਮੰਤਵ ਪਿੰਡਾਂ ਅੰਦਰ ਵਿਕਾਸ ਕਾਰਜਾਂ ਨੂੰ ਹੋਰ ਤੇਜਗਤੀ ਪ੍ਰਦਾਨ ਕਰਨਾ ਹੈ ਤਾਂ ਜੋ ਪਿੰਡ ਵਾਸੀਆਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਸਮੇਂ ਸਿਰ ਲਾਭ ਮਿਲ ਸਕੇ। ਉਨਾਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਵੀਆਂ ਚੁਣੀਆਂ ਪੰਚਾਇਤਾਂ ਰਾਹੀਂ ਪਿੰਡਾਂ ਅੰਦਰ ਲੋਕਹਿੱਤ ਵਿੱਚ ਭਲਾਈ ਸਕੀਮਾਂ ਦਾ ਲਾਭ ਪੁਜਦਾ ਕਰਨ ਵਿੱਚ ਕੋਈ ਢਿੱਲਮੱਠ ਨਾ ਵਰਤਣ ਅਤੇ  ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਕਰਨ ਨੂੰ ਯਕੀਨੀ ਭਣਾਇਆ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਪਿੰਡਾਂ ਅੰਦਰ ਵਿਕਾਸ ਕਾਰਜ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪੁਜਦਾ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚਾਂ ਵਲੋਂ ਪਿੰਡਾਂ ਵਿੱਚ ਕਰਵਾਏ ਜਾਣ ਵਾਲੇ ਵੱਖ-ਵੱਖ ਵਿਕਾਸ ਕੰਮਾਂ ਤੋਂ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ ਗਿਆ। ਇਸ ਮੌਕੇ ਨਵਾਂ ਪਿੰਡ ਮਹਿਮੂਵਾਲ ਦੇ ਸਰਪੰਚ ਲੱਕੀ ਹੰਸ, ਨਵਾਂ ਪਿੰਡ ਪੰਜ ਖੰਡਾਲ ਦੇ ਸਰਪੰਚ ਡਾ. ਗੋਲਡੀ ਚੀਦਾ, ਧੁਪੱਸੜੀ ਦੇ ਸਰਪੰਚ ਬਲਵਿੰਦਰ ਸਿੰਘ, ਕੰਡਿਆਲ ਦੇ ਸਰਪੰਚ ਰਜਿੰਦਰ ਸਿੰਘ, ਪੁਰਾਣਾ ਪਿੰਡ ਦੇ ਸਰਪੰਚ ਜਸਬੀਰ ਸਿੰਘ, ਮਸਾਣੀਆਂ ਦੇ ਸਰਪੰਚ ਪ੍ਰਭਸਿਮਰਨ ਸਿੰਘ, ਕੋਟਲੀ ਭਾਨ  ਸਿੰਘ ਦੇ ਸਰਪੰਚ ਅਮਨਦੀਪ ਕੋਰ, ਦੀਵਾਨੀਵਾਲ ਕਲਾਂ ਦੇ ਸਰਪੰਚ ਜੋਬਨ ਸਿੰਘ ਤੋਂ ਇਲਾਵਾ ਮਨਦੀਪ ਸਿੰਘ ਗਿੱਲ, ਗਗਨ ਬਟਾਲਾ, ਮਲਕੀਤ ਸਿੰਘ, ਪਵਨ ਕੁਮਾਰ, ਬਲਜੀਤ ਸਿੰਘ ਨਿੱਕੂ ਹੰਸਪਾਲ, ਕੁਲਦੀਪ ਸਿੰਘ ਧਾਰੀਵਾਲ, ਰਜਿੰਦਰ ਕੁਮਾਰ ਜੰਬਾ ਅਤੇ ਮੁਨੀਸ਼ ਕੁਮਾਰ ਕਾਕਾ ਵੀ ਮੋਜੂਦ ਸਨ।