ਨਵਜੋਤ ਸਿੱਧੂ ਦੀ ਜ਼ੈਡ ਪਲਸ ਸੁਰੱਖਿਆ ਹਟਾ ਦੇਣੀ ਇਹੋ ਦਰਸਾਉਂਦਾ ਹੈ ਕਿ ਕੇਂਦਰ ਆਪਹੁਦਰੀਆਂ ਤੇ ਆਈ : ਬਾਜਵਾ

ਗੁਰਦਾਸਪੁਰ, 1 ਅਪ੍ਰੈਲ : ਬਟਾਲਾ ਵਿਖੇ ਇੱਕ ਪ੍ਰੈਸ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਵਿਧਾਇਕ ਤ੍ਰਿਪਾ ਰਾਜਿੰਦਰ ਬਾਜਵਾ ਨੇ ਕੇਂਦਰ ਸਰਕਾਰ ਦੇ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਕੇਂਦਰ ਸਰਕਾਰ ਡਿੳਟੈਟੇਟਸ਼ਿਪ ਤੇ ਆ ਗਈ ਹੈ, ਓਹਨਾਂ ਕਿਹਾ ਕਿ ਦੇਸ਼ ਵਿਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਉੱਤੇ ਮਾਣਹਾਨੀ ਦਾ ਮੁਕੱਦਮਾ ਕੀਤਾ ਜਾਵੇ ਅਤੇ ਉਸਦੀ ਸੁਣਵਾਈ ਵੀ ਨਾ ਕੀਤੀ ਜਾਵੇ ਅਤੇ ਉਸਦੀ ਲੋਕ ਸਭਾ ਮੈਂਬਰਸ਼ਿਪ ਰੱਧ ਕਰਦੇ ਹੋਏ ਦੋ ਸਾਲ ਲਈ ਸਜ਼ਾ ਦਾ ਫੈਂਸਲਾ ਦੇ ਦਿੱਤਾ ਜਾਵੇ।ਉਸਦੀ ਸਰਕਾਰੀ ਰਿਹਾਇਸ਼ ਖਾਲੀ ਕਰਨ ਦੇ ਆਰਡਰ ਵੀ ਦੇ ਦਿੱਤੇ ਜਾਣ। ਉਹਨਾਂ ਨਾਲ ਹੀ ਕਿਹਾ ਕਿ ਇਕ ਮਹੀਨੇ ਅੰਦਰ ਜੱਜ ਬਦਲ ਦਿੱਤਾ ਗਿਆ ਅਤੇ ਜਿਸ ਦੂਸਰੇ ਜੱਜ ਦੇ ਵਲੋਂ ਇਹ ਫੈਂਸਲਾ ਸੁਣਾਇਆ ਗਿਆ ਉਸਨੂੰ ਤਰੱਕੀ ਦੇ ਦਿੱਤੀ ਗਈ। ਓਥੇ ਹੀ ਉਹਨਾਂ ਕਿਹਾ ਨਵਜੋਤ ਸਿੱਧੂ ਦੀ ਰਿਹਾਈ ਤੋਂ ਪਹਿਲਾਂ ਹੀ ਸਿੱਧੂ ਦੀ ਜ਼ੈਡ ਪਲਸ ਸੁਰਖਿਆ ਵੀ ਹਟਾ ਦੇਣੀ ਇਹੋ ਦਰਸਾਉਂਦਾ ਹੈ ਕਿ ਕੇਂਦਰ ਸਰਕਾਰ ਆਪਹੁਦਰੀਆਂ ਤੇ ਉਤਰ ਚੁਕੀ ਹੈ ਜੋ ਬਹੁਤ ਹੀ ਨਿੰਦਣਯੋਗ ਹੈ ।