ਹਲਕਾ ਬਟਾਲਾ ਅੰਦਰ ਸ਼ਹਿਰੀ ਖੇਤਰ ਦੇ ਨਾਲ-ਨਾਲ ਪਿੰਡਾਂ ਅੰਦਰ ਵੀ ਕਰਵਾਏ ਗਏ ਰਿਕਾਰਡ ਵਿਕਾਸ ਕਾਰਜ-ਵਿਧਾਇਕ ਸ਼ੈਰੀ ਕਲਸੀ

  • ਕਿਹਾ-ਖੇਡ ਸਟੇਡੀਅਮ, ਸਕੂਲਾਂ ਵਿੱਚ ਕਮਰੇ,ਥਾਪਰ ਮਾਡਲ ਤਹਿਤ ਛੱਪੜਾਂ ਦਾ ਨਵੀਨੀਕਰਨ, ਸੀਵਰੇਜ਼ ਅਤੇ ਪੰਚਾਇਤ ਘਰਾਂ ਦੀ ਉਸਾਰੀ ਕਰਨ ਸਮੇਤ ਵੱਖ ਵੱਖ ਵਿਕਾਸ ਕਾਰਜ ਕਰਵਾਏ
  • ਨਵੇਂ ਸਾਲ 2024 ਵਿੱਚ ਵੀ ਲੋਕਾਂ ਦੇ ਪਿਆਰ ਤੇ ਸਹਿਯੋਗ ਨਾਲ ਹਲਕੇ ਅੰਦਰ ਵਿਕਾਸ ਕਾਰਜ ਨਿਰੰਤਰ ਜਾਰੀ ਰਹਿਣਗੇ

ਬਟਾਲਾ, 31 ਦਸੰਬਰ : ਵਿਧਾਨ ਸਭਾ ਹਲਕਾ ਬਟਾਲਾ ਅੰਦਰ ਸਾਲ 2023 ਵਿੱਚ ਸ਼ਹਿਰੀ ਤੇ ਪੇਂਡੂ ਖੇਤਰ ਵਿੱਚ ਚਹੁਪੱਖੀ ਰਿਕਾਰਡ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਇਹ ਵਿਕਾਸ ਕਾਰਜਾਂ ਦੀ ਲੜੀ ਸਾਲ 2024 ਵਿੱਚ ਵੀ ਜਾਰੀ ਰਹੇਗੀ। ਵਿਧਾਇਕ ਸ਼ੈਰੀ ਕਲਸੀ ਨੇ ਪੇਂਡੂ ਖੇਤਰ ਵਿੱਚ ਕਰਵਾਏ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਦੱਸਿਆ ਕਿ ਵੱਖ ਵੱਖ ਪਿੰਡਾਂ ਵਿੱਚ ਖੇਡ ਸਟੇਡੀਅਮ, ਸਕੂਲਾਂ ਵਿੱਚ ਕਮਰਿਆਂ ਦੀ ਉਸਾਰੀ, ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ਼, ਥਾਪਰ ਮਾਡਲ ਤਹਿਤ ਛੱਪੜਾਂ ਦਾ ਨਵੀਨੀਕਰਨ, ਪਾਰਕ, ਗਲੀਆਂ ਵਿੱਚ ਇੰਟਰਲੌਕ ਟਾਇਲਾਂ, ਡੇਰਿਆਂ ਦੇ ਰਸਤੇ ਪੱਕੇ ਗਏ,ਪੰਚਾਇਤ ਘਰਾਂ ਦੀ ਉਸਾਰੀ ਤੇ ਨਵੀਨੀਕਰਨ, ਆਰ ਓ ਲਗਾਏ ਗਏ, ਸ਼ਮਸ਼ਾਨਘਾਟ ਦੇ ਰਸਤੇ ਪੱਕੇ ਕਰਵਾਏ ਗਏ ਅਤੇ ਵੱਖ ਵੱਖ ਵਿਕਾਸ ਕਾਰਜ ਕੀਤੇ ਗਏ ਹਨ ਅਤੇ ਵੱਖ ਵੱਖ ਵਿਕਾਸ ਕਾਰਜ ਪਰਗਤੀ ਅਧੀਨ ਹਨ। ਵਿਧਾਇਕ ਸ਼ੈਰੀ ਕਲਸੀ ਨੇ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਅੱਗੇ ਦੱਸਿਆ ਕਿ ਪਿੰਡ ਸਤਕੋਹਾ ਤੇ ਪੈਰੋਸ਼ਾਹ ਵਿਖੇ ਸਟੇਡੀਅਮ ਅਤੇ ਥਾਪਰ ਮੀਡਲ ਤਹਿਤ ਛੱਪੜ ਦਾ ਨਵੀਨੀਕਰਨ, ਪਿੰਡ ਧੰਨੇ ਵਿਖੇ ਸਕੂਲ ਦੇ ਕਮਰੇ ਦੀ ਉਸਾਰੀ, ਪਿੰਡ ਤਾਰਾਗੜ੍ਹ ਵਿਖੇ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ਼ ਅਤੇ ਥਾਪਰ ਮਾਡਲ ਤਹਿਤ ਛੱਪੜ ਦਾ ਨਵੀਨੀਕਰਨ, ਕਲੇਰ ਕਲਾਂ ਵਿਖੇ ਗਲੀਆਂ ਤੇ ਨਾਲੀਆਂ ਦੀ ਉਸਾਰੀ, ਪਿੰਡ ਕੋਟਲੀ ਹਵੇਲੀਆਂ ਵਿਖੇ ਸਮਸ਼ਾਨਘਾਟ ਦੇ ਰਸਤੇ ਨੂੰ ਪੱਕਾ ਕਰਨਾ, ਪਿੰਡ ਡੱਲਾ ਮੌੜ ਵਿਖੇ ਡੇਰਿਆਂ ਨੂੰ ਜਾਂਦੇ ਰਸਤੇ ਬਣਵਾਏ, ਪਿੰਡ ਤਲਵੰਡੀ ਝੂੰਗਲਾਂ ਵਿਖੇ ਗੰਦੇ ਪਾਣੀ ਦੇ ਨਿਕਾਸੀ ਦਾ ਕਾਰਜ, ਬਸਤੀ ਬਾਜੀਗਰ ਥਿੰਦ ਵਿਖੇ ਸੀਵਰੇਜ਼ ਦੀ ਵਿਵਸਥਾ ਕੀਤੀ, ਪਿੰਡ ਕੋਟਲਾ ਮੂਸਾ ਵਿਖੇ ਸਟੇਡੀਅਮ, ਪਿੰਡ ਪੁਰਾਣਾ ਵਿਖੇ ਡੇਰੇ ਦੇ ਰਸਤੇ ਪੱਕੇ ਤੇ ਆਰਓ ਲਗਾਇਆ, ਪਿੰਡ ਮਸਾਣੀਆਂ ਵਿਖੇ ਖੇਡ ਸਟੇਡੀਅਮ, ਪੰਚਾਇਤ ਘਰ ਦੀ ਉਸਾਰੀ, ਡੇਰੇ ਦੇ ਰਸਤੇ ਤੇ ਆਰਓ, ਪਿੰਡ ਬੋਦੇ ਦੀ ਖੂਹ ਵਿਖੇ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ਼ ਅਤੇ ਪੰਚਾਇਤ ਘਰ ਦਾ ਨਵੀਨੀਕਰਨ, ਪਿੰਡ ਕੋਟਲੀ ਭਾਨ ਵਿਖੇ ਪੰਚਾਇਤ ਘਰ, ਸਮਸ਼ਾਨਘਾਟ ਦਾ ਰਸਤਾ ਤੇ ਗੰਦੇ ਪਾਣੀ ਦੀ ਨਿਕਾਸੀ ਦੇ ਕਾਰਜ, ਪਿੰਡ ਲੌਂਗੋਵਾਲ ਕਲਾਂ ਅਤੇ ਕਿਲਾ ਟੇਕ ਸਿੰਘ ਵਿੱਖੇ ਸੀਵਰੇਜ਼ ਤੇ ਆਰਓ, ਪਿੰਡ ਕੰਡਿਆਲ ਵਿਖੇ ਗਲੀਆਂ ਤੇ ਇੰਟਰਲੌਕ ਟਾਇਲ, ਬੁੱਟਰ ਕਲਾਂ ਵਿਖੇ ਸਟੇਡੀਅਮ ਅਤੇ ਗਲੀਆਂ ਨਾਲੀਆਂ ਦੇ ਵਿਕਾਸ ਕੰਮ, ਠੀਕਰੀਵਾਲ ਗੁਰਾਇਆ ਵਿਖੇ ਸਟੇਡੀਅਮ, ਧਰਮਸ਼ਾਲਾ ਅਤੇ ਥਾਪਰ ਮਾਡਲ ਤਹਿਤ ਛੱਪੜ