ਪੰਜਾਬ ਦਾ ਸੱਭਿਆਚਾਰ ਅਤੇ ਧਾਰਮਿਕ ਸਮਾਰੋਹ ਸਾਡੇ ਲਈ ਪ੍ਰੇਰਣਾ ਸਰੋਤ ਹਨ : ਕੈਬਨਿਟ ਮੰਤਰੀ ਕਟਾਰੂਚੱਕ

  • ਕਟਾਰੂਚੱਕ ਨਾਗਪੰਚਵੀਂ ਦੇ ਸੁਭ ਦਿਹਾੜੇ ਤੇ ਕਿੱਲਪੁਰ ਵਿਖੇ ਬਾਬਾ ਸੁਰਗਲ ਜੀ ਦੇ ਸਥਾਨ ਤੇ ਹੋਏ ਨਤਮਸਤਕ
  • ਲੋਕਾਂ ਨੂੰ ਧਰਮ ਦੇ ਨਾਲ ਪੰਜਾਬ ਦੀ ਵਿਰਾਸਤ ਦੇ ਨਾਲ ਜੂੜਨ ਲਈ ਕੀਤਾ ਪ੍ਰੇਰਿਤ  
  • ਪਿੰਡ ਫਰਵਾਲ ਵਿਖੇ ਬਣਾਏ ਜਾਣ ਵਾਲੇ ਜੰਝਘਰ ਦਾ ਮੋਕਾ ਵੇਖਣ ਪਹੁੰਚ ਕੈਬਨਿਟ ਮੰਤਰੀ ਪੰਜਾਬ

ਪਠਾਨਕੋਟ, 8 ਸਤੰਬਰ 2024 : ਪੰਜਾਬ ਦਾ ਸੱਭਿਆਚਾਰ ਅਤੇ ਧਾਰਮਿਕ ਸਮਾਰੋਹ ਸਾਡੇ ਲਈ ਪ੍ਰੇਰਣਾ ਸਰੋਤ ਹਨ ਸਾਨੂੰ ਧਰਮ ਨਾਲ ਜੋੜਦੇ ਹਨ ਆਪਸੀ ਪਿਆਰ ਅਤੇ ਭਾਈਚਾਰੇ ਦੀ ਸਾਂਝ ਨੂੰ ਵਧਾਉਂਦੇ ਹਨ ਇਸ ਲਈ ਸਾਨੂੰ ਹਰੇਕ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੀ ਵਿਰਾਸਤ ਇਨ੍ਹਾਂ ਰਿਵਾਇਤੀ ਮੇਲਿਆਂ ਵਿੱਚ ਪਹੁੰਚਣਾ ਚਾਹੀਦਾ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਨਰੋਟ ਜੈਮਲ ਸਿੰਘ ਦੇ ਪਿੰਡਾਂ ਦੇ ਦੋਰਿਆਂ ਦੋਰਾਨ ਪਿੰਡ ਕਿੱਲਪੁਰ ਵਿਖੇ ਨਾਗਪੰਚਮੀ ਦੇ ਪਵਿੱਤਰ ਦਿਹਾੜੇ ਤੇ ਬਾਬਾ ਸੁਰਗਲ ਜੀ ਦੀ ਮਜਾਰ ਤੇ ਨਤਮਸਤਕ ਹੋਣ ਮਗਰੋਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੂਬੇਦਾਰ ਕੁਲਵੰਤ ਸਿੰਘ ਬਲਾਕ ਪ੍ਰਧਾਨ, ਸੰਦੀਪ ਕੁਮਾਰ ਬਲਾਕ ਪ੍ਰਧਾਨ ਅਤੇ ਹੋਰ ਪਾਰਟੀ ਕਾਰਜਕਰਤਾ ਵੀ ਹਾਜਰ ਸਨ। ਜਿਕਰਯੋਗ ਹੈ ਕਿ ਅੱਜ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਵਿਧਾਨ ਸਭਾ ਹਲਕਾ ਭੋਆ ਦੇ ਪਿੰਡਾਂ ਦਾ ਦੋਰਾ ਕੀਤਾ ਜਿਸ ਦੋਰਾਨ ਸਭ ਤੋਂ ਪਹਿਲਾ ਉਨ੍ਹਾਂ ਕਿੱਲਪੁਰ ਵਿਖੇ ਆਯੋਜਿਤ ਧਾਰਮਿਕ ਸਮਾਗਮ ਵਿੱਚ ਸਾਮਲ ਹੋਏ ਅਤੇ ਬਾਬਾ ਸੁਰਗਲ ਜੀ ਦੇ ਸਥਾਨ ਤੇ ਨਤਮਸਤਕ ਹੋ ਕੇ ਝੰਡਾ ਪੂਜਨ ਵੀ ਕੀਤਾ। ਇਸ ਮੋਕੇ ਤੇ ਉਨ੍ਹਾਂ ਨੋਜਵਾਨਾਂ ਨੂੰ ਸੰਦੇਸ ਦਿੰਦਿਆਂ ਕਿਹਾ ਕਿ ਸਾਨੂੰ ਨਸੇ ਦੀ ਲਤ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਧਰਮ ਨਾਲ ਜੂੜਦੇ ਹੋਏ ਪੰਜਾਬ ਦੀ ਵਿਰਾਸਤ ਧਾਰਮਿਕ ਸਮਾਗਮਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿੱਲਪੁਰ ਵਿਖੇ ਬਹੁਤ ਹੀ ਪ੍ਰਾਚੀਨ ਧਾਰਮਿਕ ਸਥਾਨ ਤੇ ਸਲਾਨਾ ਸਮਾਗਮ ਦੋਰਾਨ ਲੋਕਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ। ਉਨ੍ਹਾਂ ਇਸ ਮੋਕੇ ਤੇ ਸਾਰੇ ਪਿੰਡ ਨੂੰ ਧਾਰਮਿਕ ਸਮਾਗਮ ਤੇ ਹਾਰਦਿਕ ਸੁਭਕਾਮਨਾਵਾਂ ਦਿੱਤੀਆਂ।